10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਪਠਾਨਕੋਟ ਦੇ ਵਿਦਿਆਰਥੀਆਂ ਨੇ ਆਲ ਇੰਡੀਆ ਕੁਇਜ਼ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 11-03-2026
ਪਠਾਨਕੋਟ, 10 ਮਾਰਚ (ਸੰਧੂ)- ਪਠਾਨਕੋਟ ਦੇ ਵਿਦਿਆਰਥੀਆਂ ਨੇ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਦੁਆਰਾ ਕਰਵਾਏ ਆਲ ਇੰਡੀਆ ਕੁਇਜ਼ ਵਿਚ ਚੋਟੀ ਦੇ ਸਥਾਨ ਪ੍ਰਾਪਤ ਕਰਕੇ ਆਪਣੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ | ਦੇਸ਼ ਭਰ ਦੇ ਵਿਦਿਆਰਥੀਆਂ ਨੇ 30 ਜਨਵਰੀ ਨੂੰ ਹੋਏ ਮੁਕਾਬਲੇ ਵਿਚ ਹਿੱਸਾ ਲਿਆ | ਜੰਮੂ ਅਤੇ ਕਸ਼ਮੀਰ ਸ਼ਾਖਾ ਦਫ਼ਤਰ ਦੇ ਡਾਇਰੈਕਟਰ ਤਿਲਕ ਰਾਜ ਦੀ ਯੋਗ ਅਗਵਾਈ ਤੇ ਐਸ.ਪੀ.ਓ. ਆਸ਼ੀਸ਼ ਦਿਵੇਦੀ ਦੇ ਉਤਸ਼ਾਹ ਨਾਲ ਪਠਾਨਕੋਟ ਦੇ ਦੋ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਹਰੇਕ ਨੇ 10,000 ਰੁਪਏ ਦਾ ਇਨਾਮ ਜਿੱਤਿਆ | ਇਹ ਵਿਦਿਆਰਥੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਆ ਦਾ ਅਕਸ਼ਿਤ ਠਾਕੁਰ ਅਤੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸੁਜਾਨਪੁਰ ਦੀ ਰੋਬੀਨਾ ਹਨ | ਪ੍ਰਤਾਪ ਵਰਲਡ ਸਕੂਲ ਦੀ ਫਰਾਹ ਵਸੀਮ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸੁਜਾਨਪੁਰ ਦੀ ਕੀਰਤੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਆ ਦੀ ਸਨੇਹਾ ਤੇ ਹਿਮਾਂਸ਼ੀ ਨੂੰ 2,500 ਰੁਪਏ ਦੇ ਹੌਸਲਾ ਵਧਾਊ ਇਨਾਮ ਮਿਲੇ | ਇਸ ਮੌਕੇ ਬੀ.ਆਈ.ਐਸ. ਰਿਸੋਰਸ ਪਰਸਨ, ਸਾਬਕਾ ਡਿਪਟੀ ਡੀ.ਈ.ਓ. ਰਾਜੇਸ਼ਵਰ ਸਲਾਰੀਆ ਨੇ ਵਿਦਿਆਰਥੀਆਂ, ਉਨ੍ਹਾਂ ਦੇ ਸਲਾਹਕਾਰਾਂ ਅਤੇ ਪਿ੍ੰਸੀਪਲ ਦਾ ਕੁਇਜ਼ ਵਿਚ ਹਿੱਸਾ ਲੈਣ ਲਈ ਧੰਨਵਾਦ ਕੀਤਾ | ਉਨ੍ਹਾਂ ਡੀ.ਈ.ਓ. ਕੰਵਲਦੀਪ ਕੌਰ ਅਤੇ ਡਿਪਟੀ ਡੀ.ਈ.ਓ. ਅਮਨਦੀਪ ਕੁਮਾਰ ਨੂੰ ਉਨ੍ਹਾਂ ਦੇ ਸਹਿਯੋਗ ਲਈ ਵਧਾਈ ਵੀ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਭੀਮਪੁਰ ਸਕੂਲ ਨੇੜੇ ਗੁਜਰਾਤ ਡਰੇਨ ਦੇ ਤਿੱਖੇ ਮੋੜ ਦੇ ਦੋਨੋਂ ਪਾਸੇ ਡੰਗੇ ਲਗਾਉਣ ਦੀ ਮੰਗ ਤੇਜ਼ ਅਗਲੀ ਖ਼ਬਰ ਗੁਰਦੁਆਰਾ ਸੰਤ ਆਸ਼ਰਮ ਮਿਸ਼ਨ ਰੋਡ ਪਠਾਨਕੋਟ ਵਿਖੇ ਬਰਸੀ ਸਮਾਗਮਾਂ ਦੀ ਹੋਈ ਸਮਾਪਤੀ <br/>
Ad Position 24