10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਬਟਾਲਾ ਦੇ ਅਸੀਮ ਮਹਾਜਨ ਨੇ ਯੂ.ਪੀ.ਐਸ.ਸੀ. ਪ੍ਰੀਖਿਆ 'ਚੋਂ 408ਵਾਂ ਰੈਂਕ ਹਾਸਲ ਕੀਤਾ <br/>

Ad Position 21
No active advertisement
ਅਜੀਤ ਡੈਸਕ 11-03-2026
ਬਟਾਲਾ, 10 ਮਾਰਚ (ਸਤਿੰਦਰ ਸਿੰਘ)-ਦੇਸ਼ ਪੱਧਰ ਦੀ ਹੋਈ ਯੂ.ਪੀ.ਐਸ.ਸੀ ਦੀ ਪ੍ਰੀਖਿਆ ਵਿਚੋਂ ਬਟਾਲਾ ਦੇ ਵਸਨੀਕ ਅਸੀਮ ਮਹਾਜਨ ਪੁੱਤਰ ਅਜੇ ਮਹਾਜਨ ਨੇ 408ਵਾਂ ਰੈਂਕ ਹਾਸਲ ਕਰ ਕੇ ਬਟਾਲਾ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਅਸੀਮ ਮਹਾਜਨ ਨੇ ਇਸ ਪ੍ਰਾਪਤੀ 'ਤੇ ਖੁਸ਼ੀ ਜਾਹਿਰ ਕਰਦਿਆਂ 'ਅਜੀਤ' ਨੂੰ ਦੱਸਿਆ ਕਿ ਉਸ ਨੂੰ ਇਹ ਮੁਕਾਮ ਹਾਸਲ ਕਰਨ ਲਈ ਉਸ ਦੇ ਦਾਦੀ, ਪਿਤਾ ਤੇ ਭਰਾ ਵਲੋਂ ਹਮੇਸ਼ਾ ਪੂਰਨ ਸਹਿਯੋਗ ਮਿਲਦਾ ਰਿਹਾ ਹੈ | ਉਸ ਨੇ ਕਿਹਾ ਕਿ ਮੈਂ ਲਗਾਤਾਰ 4 ਸਾਲ ਤੋਂ ਵੱਧ ਸਮਾਂ ਇਸ ਪ੍ਰੀਖਿਆ ਦੀ ਤਿਆਰੀ ਲਈ ਲਾਇਆ ਹੈ, ਜਿਸ ਦਾ ਹੁਣ ਫਲ ਮਿਲਿਆ ਹੈ | ਉਸ ਨੇ ਦੱਸਿਆ ਕਿ ਮੈਂ ਦਸਵੀਂ ਦੀ ਪੜ੍ਹਾਈ ਸੇਂਟ ਫਰਾਂਸਿਸ ਸਕੂਲ ਬਟਾਲਾ ਤੋਂ ਕੀਤੀ | ਬਾਰਵੀਂ ਆਰ.ਡੀ. ਖੋਸਲਾ ਡੀ.ਏ.ਵੀ. ਸਕੂਲ ਬਟਾਲਾ ਤੋਂ ਕਰਨ ਉਪਰੰਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲਾਅ ਦੀ ਡਿਗਰੀ ਹਾਸਲ ਕੀਤੀ | ਉਸ ਨੇ ਇਹ ਵੀ ਦੱਸਿਆ ਕਿ ਉਹ ਹੁਣ ਪੰਜਾਬ ਹਰਿਆਣਾ ਹਾਈਕੋਰਟ ਵਿਖੇ ਵਕਾਲਤ ਦੀ ਪ੍ਰੈਕਟਿਸ ਵੀ ਕਰ ਰਿਹਾ ਹਾਂ | ਉਸ ਨੇ ਕਿਹਾ ਕਿ ਉਸ ਨੂੰ ਇਹ ਪ੍ਰੀਖਿਆ ਪਾਸ ਕਰ ਕੇ ਆਈ.ਏ.ਐਸ. ਅਫ਼ਸਰ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ ਤੇ ਉਹ ਇਸ ਅਹੁਦੇ 'ਤੇ ਆਪਣੀ ਕਲਮ ਵਰਤੋਂ ਹਮੇਸ਼ਾ ਜਨਸੇਵਾ ਲਈ ਕਰੇਗਾ | ਅਸੀਮ ਮਹਾਜਨ ਨੇ ਕਿਹਾ ਕਿ ਉਹ ਨੌਕਰੀ ਦੌਰਾਨ ਪੂਰੀ ਇਮਾਨਦਾਰੀ ਨਾਲ ਕੰਮ ਕਰੇਗਾ, ਪ੍ਰਮਾਤਮਾ ਇਸ ਲਈ ਉਸ ਨੂੰ ਹਮੇਸ਼ਾ ਸਹੀ ਦਿਸ਼ਾ ਦਿਖਾਉਂਦਾ ਰਹੇ | ਉਸ ਨੇ ਨੌਜਵਾਨ ਵਰਗ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਵਿਦਿਆਰਥੀ ਅਜਿਹੇ ਮੁਕਾਮ ਹਾਸਲ ਕਰਨਾ ਚਾਹੁੰਦਾ ਤਾਂ ਉਸ ਦਾ ਉਦੇਸ਼ ਮਿਥ ਕੇ ਤਿਆਰੀ ਕਰਨੀ ਚਾਹੀਦੀ ਹੈ | ਅਸੀਮ ਮਹਾਜਨ ਦੇ ਦਾਦੀ ਤੇ ਪਿਤਾ ਅਜੇ ਮਹਾਜਨ ਨੇ ਆਪਣੇ ਬੇਟੇ ਦੀ ਇਹ ਮੰਜਿਲ ਸਰ ਕਰਨ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਡੇ ਬੇਟੇ ਨੇ ਆਪਣੀ ਲਗਨ ਤੇ ਸਖ਼ਤ ਮਿਹਨਤ ਨਾਲ ਇਹ ਪ੍ਰੀਖਿਆ ਪਾਸ ਕੀਤੀ, ਜਿਸ ਨਾਲ ਜਿਥੇ ਉਨ੍ਹਾਂ ਦਾ ਫਖ਼ਰ ਨਾਲ ਸਿਰ ਉੱਚਾ ਹੋਇਆ ਹੈ, ਉਥੇ ਬਟਾਲਾ ਦਾ ਵੀ ਨਾਂਅ ਰੋਸ਼ਨ ਹੋਇਆ ਹੈ | ਉਨ੍ਹਾਂ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਪ੍ਰਮਾਤਮਾ ਸਾਰਿਆਂ ਦੇ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਕਾਮਯਾਬੀਆਂ ਬਖ਼ਸੇ |

Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੀਤਾ ਸਵਾਗਤ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਫਲਾਹੀ ਸਾਹਿਬ ਵਿਖੇ ਸਾਲਾਨਾ ਹੋਲਾ-ਮਹੱਲਾ ਸਮਾਗਮ ਅੱਜ ਤੋਂ <br/>
Ad Position 24