10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਪਿੰਡ ਭਗਵਾਨਪੁਰ 'ਚ ਜੱਗੂ ਭਗਵਾਨਪੁਰੀਆ ਦੇ ਪਰਿਵਾਰ ਵਲੋਂ ਕਰਵਾਏ ਸਮੂਹਿਕ ਵਿਆਹ ਕਾਰਜਾਂ 'ਚ ਵੱਖ-ਵੱਖ ਸ਼ਖਸੀਅਤਾਂ ਲਵਾਈ ਹਾਜ਼ਰੀ <br/>

Ad Position 21
No active advertisement
ਅਜੀਤ ਡੈਸਕ 11-03-2026
ਕੋਟਲੀ ਸੂਰਤ ਮੱਲ੍ਹੀ, 10 ਮਾਰਚ (ਕੁਲਦੀਪ ਸਿੰਘ ਨਾਗਰਾ)- ਇਸ ਸਮਾਗਮ ਵਿਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇ. ਅਮਰੀਕ ਸਿੰਘ ਸਾਹਪੁਰ, ਬਾਬਾ ਬੱੁੱਧ ਸਿੰਘ ਨਿੱਕੇ ਘੁੰਮਣਾ ਵਾਲੇ, ਬਾਬਾ ਗੁਰਬਚਨ ਸਿੰਘ ਸੁਰਸਿੰਘ ਵਾਲੇ, ਗਿਆਨੀ ਸੰਤੋਖ ਸਿੰਘ, ਭਾਈ ਸੁਖਵਿੰਦਰ ਸਿੰਘ ਅਗਵਾਨ, ਬਾਬਾ ਯਾਦਵਿੰਦਰ ਸਿੰਘ ਨਡਾਲਾ, ਬਾਬਾ ਗੁਰਸੇਵਕ ਸਿੰਘ ਮਛਰਾਲੇ ਵਾਲੇ, ਬਾਬਾ ਪ੍ਰੇਮ ਸਿੰਘ ਜੇ.ਕੇ., ਬਾਬਾ ਜਗਜੀਤ ਸਿੰਘ ਮੜ੍ਹੀਆਂਵਾਲੇ ਜਥੇਦਾਰ ਗੁਰੂ ਨਾਨਕ ਦਲ, ਬਾਬਾ ਸੁਖਦੀਪ ਸਿੰਘ ਬੇਦੀ ਡੇਰਾ ਬਾਬਾ ਨਾਨਕ, ਬਾਬਾ ਹਰਪਾਲ ਸਿੰਘ ਕੈਲੇ ਕਲਾਂ ਗੁਰਦੁਆਰਾ ਤਪ ਅਸਥਾਨ ਨਿੱਕੇ ਘੁੰਮਣ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਬਾਬਾ ਸੁੱਖਾ ਸਿੰਘ ਤਰਨਾ ਦਲ ਨਿਹੰਗ ਸਿੰਘ ਸਮੇਤ ਅਨੇਕ ਧਾਰਮਿਕ ਸਖ਼ਸੀਅਤਾਂ ਸ਼ਾਮਿਲ ਹੋਈਆਂ | ਇਸ ਮੌਕੇ ਉਨਾਂ ਪਹਿਲੀ ਵਾਰ ਇਸ ਇਲਾਕੇ ਅੰਦਰ ਹੋਏ ਅਜਿਹੇ ਪ੍ਰਭਾਵਸ਼ਾਲੀ ਆਨੰਦ ਕਾਰਜ ਸਮਾਰੋਹ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਅਜੋਕੇ ਸਮੇਂ 'ਤੇ ਅਜਿਹੇ ਕਾਰਜ ਕਰਵਾ ਕੇ ਇਕ ਮਿਸਾਲ ਕਾਇਮ ਕੀਤੀ ਗਈ ਹੈ | ਉਨਾਂ ਕਿਹਾ ਕਿ ਜਿਥੇ ਇਸ ਸਮੂਹਿਕ ਵਿਆਹ ਕਾਰਜਾਂ ਦੌਰਾਨ ਲੜਕੀਆਂ ਨੂੰ ਘਰ 'ਚ ਵਰਤੋਂ ਲਈ ਪਰਿਵਾਰ ਵਲੋਂ ਢਾਈ ਲੱਖ ਰੁਪਏ ਦਾ ਘਰੇਲੂ ਸਾਮਾਨ 'ਚ ਮਹਿੰਗੀਆਂ ਵਸਤਾਂ ਦਿੱਤੀਆਂ ਗਈਆਂ ਹਨ, ਉਥੇ ਬਰਾਤੀਆਂ ਦਾ ਚੰਗਾ ਸਤਿਕਾਰ ਕਰਦਿਆਂ ਉਨਾਂ ਲਈ ਆਲੀਸ਼ਾਨ ਪੰਡਾਲ ਲਗਾ ਕੇ ਸ਼ਾਹੀ ਖਾਣ-ਪੀਣ ਦੇ ਪ੍ਰਬੰਧ ਕੀਤੇ ਗਏ | ਇਸ ਮੌਕੇ ਪ੍ਰਬੰਧਕਾਂ ਵਲੋਂ ਅਹਿਮ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਉਘੇ ਆਗੂ ਦਲਬੀਰ ਸਿੰਘ ਭਿੱਲਾ ਕੋਟਲੀ, ਸਰਪੰਚ ਮਲਕੀਤ ਸਿੰਘ ਕਾਲਾ ਡੇਰਾ ਪਠਾਣਾ, ਸਰਪੰਚ ਸੁਖਵਿੰਦਰ ਸਿੰਘ ਕੋਟਲੀ ਸੂਰਤ ਮੱਲੀ, ਸਰਪੰਚ ਗਿਆਨੀ ਰਛਪਾਲ ਸਿੰਘ ਕੋਟਲੀ ਭਿੱਟੇਵੱਢ, ਸਰਪੰਚ ਮੇਜਰ ਸਿੰਘ ਢਿਲਵਾਂ, ਜਸਬੀਰ ਸਿੰਘ ਵਡਾਲਾ ਬਾਂਗਰ, ਸੁਖਵਿੰਦਰ ਸਿੰਘ ਤਲਵੰਡੀ, ਸਰਪੰਚ ਗੁਰਪ੍ਰੀਤ ਸਿੰਘ ਰਹੀਮਾਬਾਦ, ਸਰਪੰਚ ਗੁਰਤੇਜ ਸਿੰਘ ਰਣਸੀਕਾ ਤੱਲਾ, ਸਰਪੰਚ ਰਣਜੀਤ ਸਿੰਘ ਭੱਟੀ ਦਰਗਾਬਾਦ, ਬਲਵਿੰਦਰ ਸਿੰਘ ਸੱਬਾ ਸ਼ਿਕਾਰ, ਸਰਪੰਚ ਲਾਡੀ ਮਾਹਲ, ਗੁਰਬਚਨ ਸਿੰਘ ਮਾਹਲ, ਸਰਪੰਚ ਲਖਵਿੰਦਰ ਸਿੰਘ ਵੜੈਚ, ਸਾਬਕਾ ਚੇਅਰਮੈਨ ਸੁੱਚਾ ਸਿੰਘ ਮੰਮਣ, ਗੁਰਮੀਤ ਸਿੰਘ ਬੰਬ, ਸਰਪੰਚ ਸਮਸ਼ੇਰ ਸਿੰਘ ਨਬੀਨਗਰ, ਅਮਨਦੀਪ ਸਿੰਘ ਕਾਹਲੋਂ, ਅਮਨਪ੍ਰੀਤ ਸਿੰਘ ਸਰਪੰਚ, ਗੁਰਲੀਨ ਸਿੰਘ ਕਾਹਲੋਂ ਕੈਨੇਡਾ, ਜਥੇਦਾਰ ਬਲਬੀਰ ਸਿੰਘ ਰਾਏਚੱਕ, ਸਰਪੰਚ ਗੁਰਦੇਵ ਸਿੰਘ ਵਿਰਕ, ਭਾਈ ਸਤਨਾਮ ਸਿੰਘ, ਜਸਪਾਲ ਸਿੰਘ ਭਗਵਾਨਪੁਰ, ਕੁਲਦੀਪ ਸਿੰਘ ਭਗਵਾਨਪੁਰ, ਇੰਦਰਜੀਤ ਸਿੰਘ ਭਗਵਾਨਪੁਰ, ਰਣਜੀਤ ਸਿੰਘ ਸ਼ਕਰੀ, ਸਰਪੰਚ ਕੁਲਦੀਪ ਸਿੰਘ ਮੁਸਤਫਾਪੁਰ, ਮਾਸਟਰ ਦੀਦਾਰ ਸਿੰਘ, ਜਗਦੀਪ ਸਿੰਘ ਜੱਗੀ ਲੁਕਮਾਨੀਆ, ਬੂਟਾ ਸਿੰਘ ਡੇਰਾ ਪਠਾਣਾ, ਜਸਵਿੰਦਰ ਸਿੰਘ ਗੋਗੀ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਸਰਪੰਚ-ਪੰਚ, ਸੰਮਤੀ ਮੈਂਬਰ ਤੇ ਮੁਹਤਬਰ ਵਿਅਕਤੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਸ਼ਿਵ ਵਿਵਾਹ ਸਮਾਗਮ 'ਚ ਕੀਤੀ ਸ਼ਿਰਕਤ ਅਗਲੀ ਖ਼ਬਰ ਆਰ. ਟੀ. ਈ. ਐਕਟ ਬਾਰੇ ਜਾਗਰੂਕਤਾ ਦੀ ਅਣਹੋਂਦ ਕਾਰਨ ਮਾਪੇ ਇਸ ਦਾ ਫ਼ਾਇਦਾ ਲੈਣ ਤੋਂ ਵਾਂਝੇ <br/>
Ad Position 24