ਬਟਾਲਾ, 11 ਮਾਰਚ (ਸਤਿੰਦਰ ਸਿੰਘ)-ਦੇਸ਼ 'ਚ ਕਾਂਗਰਸ ਨੇ ਜਾਤ-ਪਾਤ, ਭਾਜਪਾ ਨੇ ਧਰਮ ਦੇ ਨਾਂਅ 'ਤੇ ਰਾਜ ਕੀਤਾ ਅਤੇ ਆਮ ਆਦਮੀ ਪਾਰਟੀ ਨੇ ਤਾਂ ਸਭ ਤੋਂ ਵੱਧ ਭਿ੍ਸ਼ਟਾਚਾਰ ਕਰ ਕੇ ਜਨਤਾ ਨਾਲ ਧੋਖਾ ਕੀਤਾ ਹੈ, ਜਿਸ ਕਰ ਕੇ ਲੋਕਾਂ ਦਾ ਹੁਣ ਇਨ੍ਹਾਂ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਾ ਹੈ | ਇਹ ਵਿਚਾਰ ਮੈਂਬਰ ਬਲਾਕ ਸੰਮਤੀ ਡਾ. ਜਗਬੀਰ ਸਿੰਘ ਧਰਮਸੋਤ ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਬਾਜ਼ੀਗਰ ਫਰੰਟ ਗੁਰਦਾਸਪੁਰ ਨੇ ਸਾਥੀਆਂ ਸਮੇਤ ਕੀਤਾ | ਡਾ. ਧਰਮਸੋਤ ਨੇ ਅੱਗੇ ਕਿਹਾ ਕਿ ਪੰਜਾਬ 'ਚ ਸਿਰਫ ਇਕੋ-ਇਕ ਖੇਤਰੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਹੀ ਹੈ, ਜੋ ਪੰਜਾਬ ਦੇ ਭਲੇ ਲਈ ਸੂਬਾ ਵਾਸੀਆਂ ਨਾਲ ਡੱਟ ਕੇ ਚੱਟਾਨ ਵਾਂਗ ਉਨ੍ਹਾਂ ਦੇ ਹੱਕਾਂ ਲਈ ਖੜ੍ਹਦੀ ਹੈ | ਉਨ੍ਹਾਂ ਕਿਹਾ ਕਿ ਪਿੰਡਾਂ 'ਚ ਅਕਾਲੀ ਦਲ ਦੇ ਹੱਕ 'ਚ ਲੋਕ ਡੱਟ ਕੇ ਪਹਿਰਾ ਦੇ ਰਹੇ ਹਨ, ਜਿਸ ਨਾਲ ਅਕਾਲੀ ਦਲ ਮਜ਼ਬੂਤ ਹੋ ਰਿਹਾ ਹੈ | ਸ਼ੋ੍ਰਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਾ ਵਾਰ ਕੀਤੀਆਂ ਜਾ ਰਹੀਆਂ ਰੈਲੀਆਂ ਵਿਚ ਲੋਕ ਵੱਡੇ ਇਕੱਠ ਵਿਚ ਸ਼ਾਮਿਲ ਹੋ ਰਹੇ ਹਨ, ਜਿਸ ਤੋਂ ਸਾਬਿਤ ਹੁੰਦਾ ਹੇ ਕਿ 2027 'ਚ ਸ਼ੋ੍ਰਮਣੀ ਅਕਾਲੀ ਦਾ ਮਿਸ਼ਨ ਕਾਮਯਾਬ ਹੋਵੇਗਾ | ਇਸ ਮੌਕੇ ਨੰਬਰਦਾਰ ਜਸਬੀਰ ਸਿੰਘ, ਸਾਬਕਾ ਸਰਪੰਚ ਮਨਜੀਤ ਸਿੰਘ, ਮਨਪ੍ਰੀਤ ਸਿੰਘ ਪੰਚ, ਗੁਰਨਾਮ ਸਿੰਘ ਮੈਂਬਰ, ਕੁਲਵੰਤ ਸਿੰਘ ਲਾਡੀ, ਨਿਸ਼ਾਨ ਸਿੰਘ ਸੈਕੇਟਰੀ, ਕਸ਼ਮੀਰ ਸਿੰਘ, ਕਾਲਾ ਸਿੰਘ, ਧਰਮਪਾਲ ਸਿੰਘ ਆਦਿ ਹਾਜ਼ਰ ਸਨ |