ਫ਼ਤਹਿਗੜ੍ਹ ਚੂੜੀਆਂ, 11 ਮਾਰਚ (ਅਵਤਾਰ ਸਿੰਘ ਰੰਧਾਵਾ)-ਡਾਇਮੰਡ ਸਪੋਰਟਸ ਕਲੱਬ ਛਿਛਰੇਵਾਲ ਵਲੋਂ ਕਰਵਾਇਆ ਜਾਣ ਵਾਲਾ ਸਾਲਾਨਾ 25ਵਾਂ ਫੁੱਟਬਾਲ ਖੇਡ ਮੇਲਾ ਕੱਲ 12 ਮਾਰਚ ਨੂੰ ਗੁਰੂ ਨਾਨਕ ਸਰਕਾਰੀ ਕਾਲਜ ਕਾਲਾ ਅਫਗਾਨਾ ਦੇ ਖੇਡ ਮੈਦਾਨ ਵਿਚ ਧੂਮ-ਧੜੱਕੇ ਨਾਲ ਸ਼ੁਰੂ ਹੋਵੇਗਾ | ਇਸ ਸਬੰਧੀ ਖੇਡ ਮੇਲੇ ਦੀ ਪ੍ਰਬੰਧਕੀ ਟੀਮ ਨੇ ਦੱਸਿਆ ਕਿ ਇਹ ਖੇਡ ਮੇਲਾ 15 ਮਾਰਚ ਤੱਕ ਚੱਲੇਗਾ | ਇਸ ਖੇਡ ਮੇਲੇ ਦੀਆਂ ਟੀਮਾਂ ਵਿਚ 1 ਪਿੰਡ ਦੇ 7 ਖਿਡਾਰੀ ਅਤੇ 4 ਖਿਡਾਰੀ ਬਾਹਰੋਂ ਵੀ ਖੇਡ ਸਕਦੇ ਹਨ | ਉਨ੍ਹਾਂ ਦੱਸਿਆ ਕਿ 15 ਮਾਰਚ ਨੂੰ ਫਾਈਨਲ ਮੁਕਾਬਲਿਆਂ ਵਿਚੋਂ ਮੱਲ੍ਹਾਂ ਮਾਰਨ ਵਾਲੀਆਂ ਟੀਮਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਨਕਦੀ ਦੇ ਕੇ ਸਨਮਾਨ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਬੁਰੀਆਂ ਅਲਾਮਤਾਂ ਤੋਂ ਬਚਾਉਣ ਦੇ ਮਨਸੂਬੇ ਨਾਲ ਕਰਵਾਏ ਜਾ ਰਹੇ ਇਸ ਖੇਡ ਮੇਲੇ ਵਿਚ ਕਿਸੇ ਵੀ ਵਿਅਕਤੀ ਵਲੋਂ ਕਿਸੇ ਕਿਸਮ ਦਾ ਨਸ਼ਾ ਕਰ ਕੇ ਆਉਣ ਦੀ ਸਖ਼ਤ ਮਨਾਹੀ ਹੋਵੇਗੀ | ਉਨ੍ਹਾਂ ਕਿਹਾ ਕਿ ਇਸ ਖੇਡ ਮੇਲੇ ਵਿਚ ਨਾਮਵਰ ਟੀਮਾਂ ਭਾਗ ਲੈਣਗੀਆਂ ਅਤੇ ਪ੍ਰਬੰਧਕਾਂ ਵਲੋਂ ਅਨੁਸ਼ਾਸਨ ਕਾਇਮ ਰੱਖਣ ਲਈ ਮੇਲੇ ਸਬੰਧੀ ਕੀਤਾ ਗਿਆ ਹਰ ਇਕ ਫੈਸਲਾ ਮੰਨਣਯੋਗ ਹੋਵੇਗਾ |