19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਬੇਟ ਖੇਤਰ ਦੇ ਦਿਹਾਤੀ ਰੂਟਾਂ 'ਤੇ ਰੋਡਵੇਜ਼ ਬੱਸਾਂ ਬੰਦ ਹੋਣ ਨਾਲ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 12-03-2026

ਗੁਰਦਾਸਪੁਰ, 11 ਮਾਰਚ (ਅਸ਼ੋਕ ਸ਼ਰਮਾ)- ਗੁਰਦਾਸਪੁਰ ਬੱਸ ਅੱਡੇ ਤੋਂ ਬੇਟ ਦੇ ਦਿਹਾਤੀ ਖੇਤਰ ਅੰਦਰ ਚੱਲਣ ਵਾਲੀਆਂ ਰੋਡਵੇਜ਼ ਬੱਸਾਂ ਬੰਦ ਹੋਣ ਨਾਲ ਜਨਤਾ ਕਾਫ਼ੀ ਪ੍ਰੇਸ਼ਾਨ ਹੈ ਅਤੇ ਇਹ ਮਾਮਲਾ ਸਾਬਕਾ ਕੈਬਨਿਟ ਮੰਤਰੀ ਤੇ ਦੀਨਾਨਗਰ ਦੀ ਮੌਜੂਦਾ ਵਿਧਾਇਕਾ ਅਰੁਣਾ ਚੌਧਰੀ ਵਲੋਂ ਵਿਧਾਨ ਸਭਾ ਸੈਸ਼ਨ ਵਿਚ ਵੀ ਉਠਾਇਆ ਗਿਆ ਸੀ ਜੋ ਅਜੇ ਤੱਕ ਸਰਕਾਰ ਨੇ ਵਿਚਾਰ ਅਧੀਨ ਰੱਖਿਆ ਹੈ | ਇਸ ਸੰਬੰਧੀ ਕਾਂਗਰਸੀ ਆਗੂਆਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਵੇਲੇ ਦੀਨਾਨਗਰ ਤੋਂ ਕਲੀਚਪੁਰ ਤੇ ਪੁਰਾਣਾ ਸ਼ਾਲਾ ਤੱਕ ਪੰਜਾਬ ਰੋਡਵੇਜ਼ ਦੇ 4 ਰੂਟ ਸ਼ੁਰੂ ਕਰਵਾਏ ਸਨ ਅਤੇ ਸਰਕਾਰ ਬਦਲਣ ਤੋਂ ਬਾਅਦ ਇਹ ਸਾਰੇ ਰੂਟ ਬੰਦ ਹੋ ਗਏ ਜੋ ਅਜੇ ਤੱਕ ਨਹੀਂ ਚੱਲ ਸਕੇ ਜਿਸ ਨਾਲ ਦਿਹਾਤੀ ਖੇਤਰ ਦੇ ਲੋਕਾਂ ਨੰੂ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪਹਿਲਾਂ ਹਰ ਦੋ ਘੰਟੇ ਬਾਅਦ ਗੁਰਦਾਸਪੁਰ-ਦੀਨਾਨਗਰ ਤੋਂ ਬੇਟ ਇਲਾਕੇ ਦੇ ਵੱਖ ਵੱਖ ਪਿੰਡਾਂ ਵਿਚੋਂ ਬੱਸਾਂ ਗੁਜ਼ਰਦੀਆਂ ਸਨ ਪਰ ਹੁਣ ਉਹ ਬੰਦ ਹੋਣ ਨਾਲ ਜਨਤਾ ਦਾ ਜਨਜੀਵਨ ਕਾਫ਼ੀ ਪ੍ਰਭਾਵਿਤ ਹੋ ਰਿਹਾ ਹੈ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਗੁਰਦਾਸਪੁਰ ਦੇ ਬੇਟ ਖੇਤਰ ਦੇ ਬੰਦ ਪਏ ਰੋਡਵੇਜ਼ ਬੱਸਾਂ ਦੇ ਰੂਟ ਚਲਾਉਣ ਲਈ ਟਰਾਂਸਪੋਰਟ ਮੰਤਰੀ ਪੰਜਾਬ ਨੰੂ ਨਿਰਦੇਸ਼ ਜਾਰੀ ਕੀਤੇ ਜਾਣ, ਜਿਸ ਨਾਲ ਲੋਕਾਂ ਦੀ ਆਵਾਜਾਈ ਸੁਖਾਲੀ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਪੀੜਤ ਹੀਰਾ ਸਿੰਘ ਨੰੂ ਮੁੱਖ ਮੰਤਰੀ ਰਾਹਤ ਫ਼ੰਡ 'ਚੋਂ 2 ਲੱਖ ਦਾ ਸਹਾਇਤਾ ਚੈੱਕ ਦਿੱਤਾ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਨੂੰ ਯੂਥ ਵਰਕਰਾਂ ਦੇ ਵਿਸ਼ਾਲ ਕਾਫ਼ਲੇ ਨਾਲ ਰੈਲੀ 'ਚ ਲਿਆਂਦਾ ਜਾਵੇਗਾ : ਸੰਨੀ ਲੋਧੀਨੰਗਲ, ਬਾਲੇਵਾ...
Ad Position 24