ਕੋਟਲੀ ਸੂਰਤ ਮੱਲ੍ਹੀ, 12 ਮਾਰਚ (ਕੁਲਦੀਪ ਸਿੰਘ ਨਾਗਰਾ)-ਮਹਾਂਸ਼ਿਵਰਾਤਾਰੀ ਨੂੰ ਸਮਰਪਿਤ ਅੱਜ ਅੱਡਾ ਕੋਟਲੀ ਸੂਰਤ ਮੱਲ੍ਹੀ 'ਚ ਦੁਕਾਨਦਾਰਾਂ ਵਲੋਂ ਮਹਾਨ ਧਾਰਮਿਕ ਸਮਾਗਮ ਦੇ ਵਿਸ਼ਾਲ ਲੰਗਰ ਲਗਾਏ ਗਏ | ਇਸ ਮੌਕੇ ਸ਼ਿਵ ਭਗਤਾਂ ਵਲੋ ਜਿੱਥੇ ਭਗਵਾਨ ਸ਼ਿਵ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ, ਉਥੇ ਅਤੁੱਟ ਲੰਗਰ ਵਰਤਾਏ ਗਏ ਤੇ ਦੁਕਾਨਦਾਰਾ ਵਲੋਂ ਸੰਗਤਾਂ ਦੀ ਲੰਗਰਾਂ 'ਚ ਸੇਵਾ ਕੀਤੀ ਗਈ | ਸਮਾਗਮ ਵਿਚ ਉਚੇਚੇ ਤੌਰ 'ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਉਘੇ ਕਾਰੋਬਾਰੀ ਵਿਜੇ ਕੁਮਾਰ ਸੋਨੀ ਨੇ ਸ਼ਿਰਕਤ ਕੀਤੀ ਤੇ ਦੁਕਾਨਦਾਰਾਂ ਵਲੋਂ ਕਰਵਾਏ ਗਏ ਸਮਾਗਮ ਦੀ ਸ਼ਾਲਾਘਾ ਕੀਤੀ | ਇਸ ਮੌਕੇ ਯੋਗਰਾਜ ਅਰੋੜਾ, ਗੁਰਬਖਸ ਰਾਏ, ਜਗਦੀਸ਼ ਅਰੋੜਾ, ਬੌਬੀ ਅਰੋੜਾ, ਨਵਲ ਕਿਸ਼ੋਰ ਹੈਪੀ ਅਰੋੜਾ, ਸੁਰਿੰਦਰ ਕੁਮਾਰ ਲਾਲੀ, ਜਨਕ ਰਾਜ, ਪੱਪੂ ਮਹਾਜਨ, ਪਿੰਕਾ ਮਹਾਜਨ, ਵਿਜੇ ਕੁਮਾਰ ਅਰੋੜਾ, ਨਰਿੰਦਰ ਕੁਮਾਰ ਅਰੋੜਾ, ਰਮੇਸ਼ ਕੁਮਾਰ ਅਰੋੜਾ, ਸੋਰਭ ਅਰੋੜਾ, ਲਵਿਸ ਅਰੋੜਾ, ਗੌਰਵ ਅਰੋੜਾ, ਜਤਿੰਦਰ ਕੁਮਾਰ ਗੋਲਾਟੀ, ਧਰਮਪਾਲ ਸ਼ਰਮਾ, ਵਿੱਕੀ, ਪਿ੍ੰਸ ਅਰੋੜਾ, ਰਾਜੇਸ ਕੁਮਾਰ ਬੌਬੀ ਅਰੋੜਾ, ਬਿਕਰਮਜੀਤ, ਕਾਲਾ ਚੋਰਾਂਵਾਲੀ, ਸੰਦੀਪ ਕੁਮਾਰ, ਸੋਨੂੰ ਕੋਟਲੀ, ਸੁਰਿੰਦਰ ਅਰੋੜਾ, ਰਾਜੂ ਅਰੋੜਾ ਸਮੇਤ ਵੱਡੀ ਗਿਣਤੀ ਵਿਚ ਦੁਕਾਨਦਾਰ ਹਾਜ਼ਰ ਸਨ |