18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਵੇਰਕਾ ਗੁਰਦਾਸਪੁਰ ਡੇਅਰੀ ਵਲੋਂ 13 ਵੇਰਕਾ ਬੂਥ ਸਾਈਟਾਂ ਦੀ ਅਲਾਟਮੈਂਟ ਲਈ ਅਰਜ਼ੀਆਂ ਦੀ ਮੰਗ

Ad Position 21
No active advertisement
ਅਜੀਤ ਡੈਸਕ 28-03-2026
ਗੁਰਦਾਸਪੁਰ, 27 ਮਾਰਚ (ਚੱਕਰਾਜਾ)- ਪੰਜਾਬ ਸਰਕਾਰ ਵਲੋਂ ਸਵੈ-ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਵੇਰਕਾ ਗੁਰਦਾਸਪੁਰ ਡੇਅਰੀ ਅਧੀਨ 13 ਵੇਰਕਾ ਬੂਥ ਸਾਈਟਾਂ ਦੀ ਅਲਾਟਮੈਂਟ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ | ਇਸ ਸੰਬੰਧੀ ਜਨਰਲ ਮੈਨੇਜਰ ਵੇਰਕਾ ਗੁਰਦਾਸਪੁਰ ਡੇਅਰੀ ਹਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸਾਈਟਾਂ, ਜਿਨ੍ਹਾਂ 'ਚ ਸਪੋਰਟਸ ਸਟੈਂਡੀਅਮ ਪਾਹੜਾ ਗੁਰਦਾਸਪੁਰ, ਕਨਾਲ ਬਿੱਜ ਸਠਿਆਲੀ ਕਾਹਨੂੰਵਾਨ, ਰਿਵਰ ਬਿ੍ਜ ਅਲੀਵਾਲ ਬਟਾਲਾ, ਵਾਰ ਮੈਮੋਰੀਅਲ ਛੋਟਾ ਘੱਲੂਘਾਰਾ ਸਾਹਿਬ, ਸੀ.ਐੱਚ.ਸੀ. ਕਾਹਨੂੰਵਾਨ, ਸੀ.ਐੱਚ.ਸੀ. ਨੌਸ਼ਹਿਰਾ ਮੱਝਾ ਸਿੰਘ, ਗੁਰੂ ਨਾਨਕ ਦੇਵ ਰਿਜਨਲ ਕੈਂਪਸ ਗੁਰਦਾਸਪੁਰ, ਜੁਗਿਆਲ ਪਠਾਨਕੋਟ ਨਜ਼ਦੀਕ ਐਸ.ਬੀ.ਆਈ. ਬੈਂਕ, ਡਾਈਟ ਸਕੂਲ ਗੁਰਦਾਸਪੁਰ, ਸਰਦਾਰ ਬੇਅੰਤ ਸਿੰਘ ਯੂਨੀਵਰਸਿਟੀ ਗੁਰਦਾਸਪੁਰ, ਐਮ.ਸੀ.ਸੀ. ਤੁਗਲਵਾਲ, ਚੀਮਾ ਫਿਲਿੰਗ ਸਟੇਸ਼ਨ ਡਾਕੀ ਰੋਡ ਪਠਾਨਕੋਟ ਤੇ ਪਿਆਰੇ ਲਾਲ ਐਂਡ ਸੰਨਸ ਡਲਹੌਜੀ ਰੋਡ ਪਠਾਨਕੋਟ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਇੱਛੁਕ ਵਿਅਕਤੀ ਵੇਰਕਾ ਗੁਰਦਾਸਪੁਰ ਡੇਅਰੀ ਤੋਂ ਅਰਜ਼ੀ ਫਾਰਮ ਕਿਸੇ ਵੀ ਕੰਮਕਾਜੀ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪ੍ਰਾਪਤ ਕਰ ਸਕਦੇ ਹਨ | ਅਰਜ਼ੀ ਫਾਰਮ ਦੀ ਫ਼ੀਸ 500 ਰੁਪਏ (ਜੀ.ਐਸ.ਟੀ ਤੋਂ ਇਲਾਵਾ) ਹੋਵੇਗੀ ਤੇ ਹਰ ਅਰਜ਼ੀ ਦੇ ਨਾਲ 50000 ਰੁਪਏ (ਈ.ਐੱਮ.ਡੀ.) ਜਮ੍ਹਾ ਕਰਵਾਉਣਾ ਲਾਜ਼ਮੀ ਹੋਵੇਗਾ | ਬਿਨੈਕਾਰ ਨੂੰ ਬੂਥ ਅਲਾਟ ਹੋਣ ਤੋਂ ਬਾਅਦ ਸਕਿਉਰਿਟੀ ਰਕਮ 2,50,000 ਰੁਪਏ ਹੋਰ ਜਮ੍ਹਾ ਕਰਵਾਉਣੀ ਪਵੇਗੀ, ਬਿਨੈਕਾਰ ਦੀ ਵਿੱਦਿਅਕ ਯੋਗਤਾ ਬਾਰ੍ਹਵੀਂ ਪਾਸ ਹੋਈ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਅਰਜ਼ੀ ਫਾਰਮ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ 28 ਮਾਰਚ ਤੇ ਅਰਜ਼ੀ ਫਾਰਮ ਜਮ੍ਹਾ ਕਰਵਾਉਣ ਦੀ ਆਖ਼ਰੀ ਮਿਤੀ 30 ਮਾਰਚ ਹੈ | ਇੱਛੁਕ ਤੇ ਯੋਗ ਉਮੀਦਵਾਰਾਂ ਨੂੰ ਅਪੀਲ ਹੈ ਕਿ ਉਹ ਨਿਰਧਾਰਿਤ ਮਿਤੀ ਅੰਦਰ ਅਰਜ਼ੀ ਜਮ੍ਹਾ ਕਰਵਾਉਣ |
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਸਰਕਲ ਧੰਦੋਈ ਦੀ ਮੀਟਿੰਗ ਹੋਈ ਅਗਲੀ ਖ਼ਬਰ ਐੱਸ.ਜੀ.ਪੀ.ਸੀ. ਚੋਣਾਂ ਦਾ ਐਲਾਨ ਨਾ ਕਰਨਾ ਭਾਜਪਾ ਦੀ ਸੋਚੀ ਸਮਝੀ ਚਾਲ: ਜਥੇਦਾਰ ਛੋਟੇਪੁਰ
Ad Position 24