ਬਟਾਲਾ ਵਿਖੇ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਦੀ ਜੈਅੰਤੀ ਸ਼ਰਧਾ ਨਾਲ ਮਨਾਈ
ਬਟਾਲਾ, 3 ਅਕਤੂਬਰ (ਸਤਿੰਦਰ ਸਿੰਘ)-ਕਾਂਗਰਸ ਭਵਨ ਬਟਾਲਾ ਵਿਖੇ ਸਿਟੀ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੀਵ ਸ਼ਰਮਾ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਂਨ ਗੌਤਮ ਸੇਠ ਗੁੱਡੂ ਦੀ ਸਾਂਝੀ ਅਗਵਾਈ ਹੇਠ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਾ. ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਜੈਅੰਤੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ।
ਬਟਾਲਾ, 3 ਅਕਤੂਬਰ (ਸਤਿੰਦਰ ਸਿੰਘ)-ਕਾਂਗਰਸ ਭਵਨ ਬਟਾਲਾ ਵਿਖੇ ਸਿਟੀ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੀਵ ਸ਼ਰਮਾ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਂਨ ਗੌਤਮ ਸੇਠ ਗੁੱਡੂ ਦੀ ਸਾਂਝੀ ਅਗਵਾਈ ਹੇਠ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਾ. ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਜੈਅੰਤੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਮਹਾਤਮਾ ਗਾਂਧੀ ਅਤੇ ਸਾ. ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਦੇਸ਼ ਲਈ ਉਨ੍ਹਾਂ ਵਲੋਂ ਪਾਏ ਯੋਗਦਾਨ ਨੂੰ ਯਾਦ ਕੀਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਰਮੇਸ਼ ਵਰਮਾ, ਮਨਜੀਤ ਸਿੰਘ ਹੰਸਪਾਲ, ਨਗਰ ਨਿਗਮ ਬਟਾਲਾ ਵਿਚ ਵਿਰੋਧੀ ਧਿਰ ਦੇ ਆਗੂ ਅਤੇ ਕੌਂਸਲਰ ਐਡਵੋਕੇਟ ਬਿਕਰਮਜੀਤ ਸਿੰਘ ਜੱਗਾ, ਧਰਮਿੰਦਰ ਸਿੰਘ, ਮਨਮਿੰਦਰ ਸਿੰਘ, ਵਜਿੰਦਰ ਕਸ਼ਯਪ ਵਿੱਕੀ ਕੌਂਸਲਰ, ਅਮਨਦੀਪ ਬੱਲੂ, ਪ੍ਰਵੀਨ ਭਗਤ, ਨਿਰਮਲ ਦਾਸ, ਜਗਪ੍ਰੀਤ ਸੰਧੂ, ਧਰਮਿੰਦਰ ਚੀਮਾ ਆਦਿ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਗੌਤਮ ਸੇਠ ਗੁੱਡੂ ਨੇ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਦੋਵਾਂ ਆਗੂਆਂ ਦਾ ਜੀਵਨ ਦੇਸ਼ ਸੇਵਾ, ਸਾਦਗੀ ਅਤੇ ਲੋਕ ਹਿੱਤ ਪ੍ਰਤੀ ਸਮਰਪਣ ਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਮਹਾਤਮਾ ਗਾਂਧੀ ਅਤੇ ਸਾ. ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਸਮਾਜ ਅਤੇ ਦੇਸ਼ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਰਮੇਸ਼ ਵਰਮਾ, ਮਨਜੀਤ ਸਿੰਘ ਹੰਸਪਾਲ, ਕੌਂਸਲਰ ਐਡਵੋਕੇਟ ਬਿਕਰਮਜੀਤ ਸਿੰਘ ਜੱਗਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਰਾਜਿੰਦਰ, ਜਸਪਾਲ ਜੱਸਾ, ਰਾਜਾ ਗੁਰਬਖ਼ਸ਼ ਸਿੰਘ, ਕਿਸ਼ਨ ਸਿੰਘ, ਪ੍ਰੇਮ ਭੱਲਾ, ਗੁਲਜਾਰੀ ਲਾਲ, ਡਾ. ਕਪਿਲ ਬੇਰੀ, ਨਿਤਿਨ ਅਗਰਵਾਲ, ਨਿਤਿਨ ਬਹਿਲ, ਸ਼ੁਭਮ ਸ਼ਰਮਾ, ਹਰਪਾਲ ਸਿੰਘ, ਪ੍ਰਕਾਸ਼ ਮਸੀਹ, ਕੌਂਸਲਰ ਗੁਰਪ੍ਰੀਤ ਸ਼ਾਨਾ, ਕੌਂਸਲਰ ਰਾਜੂ, ਕੁਲਵੰਤ ਸਿੰਘ, ਕੀਮਤੀ ਲਾਲ, ਮੁਕੇਸ਼, ਦਵਿੰਦਰ ਬਾਜਵਾ, ਵਿੱਕੀ ਭੁੱਲਰ, ਸਤਪਾਲ ਸਮੇਤ ਹੋਰ ਹਾਜ਼ਰ ਸਨ ।