03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਜੱਸ ਇੰਟਰਨੈਸ਼ਨਲ ਸਕੂਲ ਸੇਖਵਾਂ ਦੀ ਅਧਿਆਪਕਾ ਰਿਬਕਾ ‘ਬੈਸਟ ਟੀਚਰ ਐਵਾਰਡ’ ਨਾਲ ਸਨਮਾਨਿਤ

ਬਟਾਲਾ, 3 ਅਕਤੂਬਰ (ਸਤਿੰਦਰ ਸਿੰਘ)-ਜੱਸ ਇੰਟਰਨੈਸ਼ਨਲ ਸਕੂਲ ਸੇਖਵਾਂ ਦੀ ਝੋਲੀ ਅੱਜ ਉਸ ਵੇਲੇ ਇਕ ਵੱਡੀ ਉਪਲਬਧੀ ਪਈ, ਜਦੋਂ ਸਕੂਲ ਦੀ ਸਮਰਪਿਤ ਅਧਿਆਪਕਾ ਰਿਬਕਾ ਨੂੰ ਸਹੋਦਿਆ ਸਕੂਲ ਕੰਪਲੈਕਸ ਗੁਰਦਾਸਪੁਰ ਵਲੋਂ ਸਿੱਖਿਆ ਦੇ ਖੇਤਰ ਵਿਚ ਸ਼ਾਲਾਘਾਯੋਗ ਤੇ ਵਧੀਆ ਕਾਰਗੁਜ਼ਾਰੀ ਲਈ ‘ਬੈਸਟ ਟੀਚਰ ਐਵਾਰਡ’ (ਉੱਤਮ ਅਧਿਆਪਕ ਸਨਮਾਨ) ਨਾਲ ਨਿਵਾਜ਼ਿਆ। ਇਸ ਖ਼ਬਰ ਨਾਲ ਸਕੂਲ ਸਟਾਫ਼, ਵਿਦਿਆਰਥੀਆਂ ਤੇ ਇਲਾਕੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ।

Ad Position 21
No active advertisement
ਜੱਸ ਇੰਟਰਨੈਸ਼ਨਲ ਸਕੂਲ ਸੇਖਵਾਂ ਦੇ ਅਧਿਆਪਕ ਰਿਬਿਕਾ ਬੈਸਟ ਟੀਚਰ ਐਵਾਰਡ ਪ੍ਰਾਪਤ ਕਰਦੇ ਹੋਏ। ਅਜੀਤ ਤਸਵੀਰ 04-10-2026
ਬਟਾਲਾ, 3 ਅਕਤੂਬਰ (ਸਤਿੰਦਰ ਸਿੰਘ)-ਜੱਸ ਇੰਟਰਨੈਸ਼ਨਲ ਸਕੂਲ ਸੇਖਵਾਂ ਦੀ ਝੋਲੀ ਅੱਜ ਉਸ ਵੇਲੇ ਇਕ ਵੱਡੀ ਉਪਲਬਧੀ ਪਈ, ਜਦੋਂ ਸਕੂਲ ਦੀ ਸਮਰਪਿਤ ਅਧਿਆਪਕਾ ਰਿਬਕਾ ਨੂੰ ਸਹੋਦਿਆ ਸਕੂਲ ਕੰਪਲੈਕਸ ਗੁਰਦਾਸਪੁਰ ਵਲੋਂ ਸਿੱਖਿਆ ਦੇ ਖੇਤਰ ਵਿਚ ਸ਼ਾਲਾਘਾਯੋਗ ਤੇ ਵਧੀਆ ਕਾਰਗੁਜ਼ਾਰੀ ਲਈ ‘ਬੈਸਟ ਟੀਚਰ ਐਵਾਰਡ’ (ਉੱਤਮ ਅਧਿਆਪਕ ਸਨਮਾਨ) ਨਾਲ ਨਿਵਾਜ਼ਿਆ। ਇਸ ਖ਼ਬਰ ਨਾਲ ਸਕੂਲ ਸਟਾਫ਼, ਵਿਦਿਆਰਥੀਆਂ ਤੇ ਇਲਾਕੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਜ਼ਿਕਰਯੋਗ ਹੈ ਕਿ ਸਹੋਦਿਆ ਗਰੁੱਪ ਗੁਰਦਾਸਪੁਰ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਮਾਨਤਾ ਪ੍ਰਾਪਤ ਸਕੂਲਾਂ ਤੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਤੇ ਆਪਣੀ ਡਿਊਟੀ ਪ੍ਰਤੀ ਨਿਸ਼ਠਾ ਨਾਲ ਕੰਮ ਕਰਨ ਵਾਲੇ ਅਧਿਆਪਕਾਂ ਦੇ ਨਾਵਾਂ ਦੀ ਮੰਗ ਕੀਤੀ ਗਈ ਸੀ। ਜੱਸ ਇੰਟਰਨੈਸ਼ਨਲ ਸਕੂਲ ਵਲੋਂ ਅਧਿਆਪਕਾ ਰਿਬਕਾ ਦੀ ਨਿਰੰਤਰ ਮਿਹਨਤ, ਇਮਾਨਦਾਰੀ ਅਤੇ ਬੱਚਿਆਂ ਨੂੰ ਗੁਣਾਤਮਕ ਸਿੱਖਿਆ ਦੇਣ ਦੇ ਜਜ਼ਬੇ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੇ ਨਾਂਅ ਸਹੋਦਿਆ ਗਰੁੱਪ ਨੂੰ ਭੇਜਿਆ ਗਿਆ ਸੀ, ਜਿਸ ਨੂੰ ਸਹੋਦਿਆ ਗਰੁੱਪ ਵਲੋਂ ਪ੍ਰਵਾਨ ਕਰਦਿਆਂ ਇਸ ਸਨਮਾਨ ਲਈ ਚੁਣਿਆ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਵਿਖੇ ਵਿਸ਼ੇਸ਼ ਖੁਸ਼ੀ ਦਾ ਪ੍ਰਗਟਾਵਾ ਕੀਤਾ। ਪ੍ਰਿੰਸੀਪਲ ਅਮਨਦੀਪ ਸਿੰਘ ਨੇ ਅਧਿਆਪਕਾ ਰਿਬਕਾ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਅਧਿਆਪਕਾ ਰਿਬਕਾ ਆਪਣੇ ਫ਼ਰਜ਼ਾਂ ਪ੍ਰਤੀ ਬਹੁਤ ਹੀ ਸਮਰਪਿਤ ਤੇ ਇਮਾਨਦਾਰ ਅਧਿਆਪਕਾ ਹਨ। ਉਨ੍ਹਾਂ ਦਾ ਪੜ੍ਹਾਉਣ ਦਾ ਤਰੀਕਾ ਤੇ ਵਿਦਿਆਰਥੀਆਂ ਨਾਲ ਲਗਾਅ ਬੇਮਿਸਾਲ ਹੈ। ਇਹ ਸਨਮਾਨ ਉਨ੍ਹਾਂ ਦੀ ਦਿਨ-ਰਾਤ ਦੀ ਮਿਹਨਤ ਦਾ ਨਤੀਜਾ ਹੈ, ਜਿਸ ਨਾਲ ਪੂਰੇ ਸਕੂਲ ਦਾ ਮਾਣ ਵਧਿਆ ਹੈ। ਸਕੂਲ ਪ੍ਰਬੰਧਕੀ ਕਮੇਟੀ ਦੀ ਚੇਅਰਪਰਸਨ ਅਮਰਜੀਤ ਕੌਰ ਤੇ ਡਾਇਰੈਕਟਰ ਬਹਾਰਪ੍ਰੀਤ ਕੌਰ ਨੇ ਵੀ ਅਧਿਆਪਕਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮਿਹਨਤੀ ਅਧਿਆਪਕ ਕਿਸੇ ਵੀ ਵਿਦਿਅਕ ਸੰਸਥਾ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਅਜਿਹੇ ਸਨਮਾਨਾਂ ਨਾਲ ਬਾਕੀ ਸਟਾਫ਼ ਨੂੰ ਵੀ ਬਿਹਤਰ ਕਾਰਗੁਜ਼ਾਰੀ ਲਈ ਉਤਸ਼ਾਹ ਮਿਲਦਾ ਹੈ। ਅਧਿਆਪਕਾ ਰਿਬਕਾ ਨੇ ਕਿਹਾ ਕਿ ਉਹ ਚੇਅਰਪਰਸਨ ਅਮਰਜੀਤ ਕੌਰ, ਡਾਇਰੈਕਟਰ ਬਹਾਰਪ੍ਰੀਤ ਕੌਰ ਤੇ ਪ੍ਰਿੰਸੀਪਲ ਅਮਨਦੀਪ ਸਿੰਘ ਦੀ ਧੰਨਵਾਦੀ ਹਾਂ, ਜਿਨ੍ਹਾਂ ਨੇ ਉਨ੍ਹ੍ਹਾਂ ਸੇਵਾਵਾਂ ’ਤੇ ਵਿਸ਼ਵਾਸ ਪ੍ਰਗਟਾਇਆ ਤੇ ਇਸ ਵੱਕਾਰੀ ਐਵਾਰਡ ਲਈ ਉਨ੍ਹਾਂ ਦੇ ਨਾਂਅ ਦੀ ਸਿਫ਼ਾਰਿਸ਼ ਕੀਤੀ ।
Ad Position 22
No active advertisement
ਪਿਛਲੀ ਖ਼ਬਰ ਮੁੱਖ ਚੋਣ ਅਧਿਕਾਰੀ ਨਿੱਜੀ ਮੁਫਾਦਾਂ ਕਾਰਨ ਲੋਕ ਰਾਏ ਨੂੰ ਕੁਚਲਣ ਦਾ ਕੰਮ ਕਰ ਰਿਹਾ-ਪ੍ਰਿੰ. ਸੁਲੱਖਣ ਸਿੰਘ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੁਕਾਬਲਿਆਂ ਵਿਚ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਦੇ ਵਿਦਿਆਰਥੀਆਂ ਨੇ ਜਿੱਤੇ 4 ਕਾਂਸੇ ਦੇ ਤਗਮੇ
Ad Position 24