18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

4 ਰੋਜ਼ਾ ਸਾਲਾਨਾ ਰੂਹਾਨੀ ਗੁਰਮਤਿ ਸਮਾਗਮ ਇਕ ਅਪ੍ਰੈਲ ਤੋਂ

Ad Position 21
No active advertisement
ਅਜੀਤ ਡੈਸਕ 28-03-2026
ਬਟਾਲਾ, 27 ਮਾਰਚ (ਸਤਿੰਦਰ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਸਦਕਾ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ 4 ਰੋਜ਼ਾ ਗੁਰਮਤਿ ਸਮਾਗਮ ਇਕ ਤੋਂ 4 ਅਪ੍ਰੈਲ ਤੱਕ ਦਾਣਾ ਮੰਡੀ ਬਟਾਲਾ 'ਚ ਕਰਵਾਇਆ ਜਾ ਰਿਹਾ ਹੈ | ਗੁਰਮਤਿ ਸਮਾਗਮ ਦੇ ਪ੍ਰਬੰਧਕ ਬਾਬਾ ਹਰਜਿੰਦਰ ਸਿੰਘ ਫ਼ੌਜੀ, ਹਰਜਿੰਦਰ ਸਿੰਘ ਨੱਤ, ਦਲਜੀਤ ਸਿੰਘ ਮਿਸ਼ਰਪੁਰਾ ਅਤੇ ਦਲਜੀਤ ਸਿੰਘ ਸ਼ੁਕਰਪੁਰਾ ਨੇ ਦੱਸਿਆ ਕਿ ਇਹ ਸਮਾਗਮ ਬਟਾਲਾ ਦੀ ਦਾਣਾ ਮੰਡੀ 'ਚ ਇਕ ਤੋਂ 4 ਅਪ੍ਰੈਲ ਤੱਕ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਰੂਹਾਨੀ ਗੁਰਮਤਿ ਸਮਾਗਮ 'ਚ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲੇ ਰੋਜ਼ਾਨਾ ਦੁਪਹਿਰ 2 ਵਜੇ ਤੋਂ 5 ਵਜੇ ਤੱਕ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਿਆ ਕਰਨਗੇ | ਪ੍ਰਬੰਧਕਾਂ ਨੇ ਦੱਸਿਆ ਕਿ ਰੂਹਾਨੀ ਗੁਰਮਤਿ ਸਮਾਗਮ ਨੂੰ ਲੈ ਕੇ ਤਿਆਰੀਆਂ ਸ਼ੁਰੂ ਹਨ | ਉਨ੍ਹਾਂ ਦੱਸਿਆ ਕਿ ਸੰਗਤਾਂ ਦੀ ਭਾਰੀ ਆਮਦ ਨੂੰ ਮੁੱਖ ਰੱਖਦਿਆਂ ਪਾਰਕਿੰਗ, ਲੰਗਰ ਤੇ ਹੋਰ ਸਹੂਲਤਾਂ ਦਾ ਪ੍ਰਬੰਧ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ | ਇਸ ਮੌਕੇ ਜੱਗਾ ਸਿੰਘ, ਕੁਲਦੀਪ ਸਿੰਘ ਮਿਸ਼ਰਪੁਰਾ, ਹਰਜੰਤ ਸਿੰਘ ਗੁਰਾਇਆ, ਅਵਤਾਰ ਸਿੰਘ ਗੁਰਾਇਆ, ਅਵਤਾਰ ਸਿੰਘ ਖਤੀਬ, ਮੁਖਵਿੰਦਰ ਸਿੰਘ ਬੁੱਕ, ਭੁਪਿੰਦਰ ਸਿੰਘ ਬੱਬਲੂ, ਗੁਰਬਚਨ ਸਿੰਘ ਬਠਿੰਡਾ, ਬਾਬਾ ਰਣਜੀਤ ਸਿੰਘ, ਦਲਜੀਤ ਸਿੰਘ ਕਾਹਲੋਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੀਰਤਨ ਦਰਬਾਰ ਕਰਵਾਇਆ ਅਗਲੀ ਖ਼ਬਰ ਪੰਜਾਬ ਦੀ ਆਰਥਿਕਤਾ ਦੀ ਬਹਾਲੀ ਲਈ ਵਾਹਗਾ ਬਾਰਡਰ ਖੁੱਲ੍ਹਵਾਉਣਾ ਸਮੇਂ ਦੀ ਲੋੜ : ਜਤਿੰਦਰਬੀਰ ਸਿੰਘ ਪੰਨੂੰ
Ad Position 24