15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਲੋੜਵੰਦ ਵਿਅਕਤੀ ਨੂੰ ਜੀਵਨ ਦੇ ਸਕਦਾ ਹੈ ਖ਼ੂਨਦਾਨ - ਭੁਪਿੰਦਰ ਸਿੰਘ/ਰਜਿੰਦਰ ਸਿੰਘ

Ad Position 21
No active advertisement
ਅਜੀਤ ਡੈਸਕ 28-03-2026
ਘਰੋਟਾ, 27 ਮਾਰਚ (ਸੰਜੀਵ ਗੁਪਤਾ)- ਖ਼ੂਨਦਾਨ ਨੂੰ ਇਕ ਮਹਾਨ ਦਾਨ ਮੰਨਿਆ ਜਾਂਦਾ ਹੈ, ਕਿਉਂਕਿ ਇਹ ਇਕ ਪੁੰਨ ਦਾ ਕੰਮ ਹੈ, ਜੋ ਇਕ ਲੋੜਵੰਦ ਵਿਅਕਤੀ ਨੂੰ ਜੀਵਨ ਦੇ ਸਕਦਾ ਹੈ | ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨੂ ਰਾਣੀ ਤੇ ਨੌਜਵਾਨ ਸਮਾਜ ਸੇਵਕ ਰਾਜਿੰਦਰ ਸਿੰਘ ਅੰਦੋਤਰਾ ਨੇ ਸਾਂਝੇ ਤੌਰ 'ਤੇ ਇਹ ਗੱਲ ਕਹੀ | ਇਸ ਮੌਕੇ ਨੌਜਵਾਨ ਸਮਾਜ ਸੇਵਕ ਭੁਪਿੰਦਰ ਸਿੰਘ, ਜੋ 88 ਵਾਰ ਖ਼ੂਨਦਾਨ ਕਰ ਚੁੱਕੇ ਹਨ ਤੇ ਸਮਾਜ ਸੇਵਕ ਭੁਪਿੰਦਰ ਬੰਟੀ ਵੀ ਮੌਜੂਦ ਸਨ | ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨੂ ਰਾਣੀ ਤੇ ਰਜਿੰਦਰ ਸਿੰਘ ਨੇ ਖ਼ੂਨਦਾਨ ਦੀ ਮਹੱਤਤਾ ਤੇ ਜ਼ਰੂਰਤ ਬਾਰੇ ਵਿਸਥਾਰ ਨਾਲ ਦੱਸਿਆ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਿਯਮਿਤ ਤੌਰ 'ਤੇ ਖ਼ੂਨਦਾਨ ਕਰਨ ਤੇ ਮਨੁੱਖਤਾ ਦੀ ਸੇਵਾ 'ਚ ਯੋਗਦਾਨ ਪਾਉਣ | ਇਸ ਮੌਕੇ ਭੁਪਿੰਦਰ ਸਿੰਘ ਜੋ 88 ਵਾਰ ਖ਼ੂਨਦਾਨ ਕਰ ਚੁੱਕੇ ਹਨ, ਨੇ ਬਲੱਡ ਡੋਨਰ ਆਰਗੇਨਾਈਜ਼ੇਸ਼ਨ ਦੇ ਟੀਚਿਆਂ ਤੇ ਯਤਨਾਂ ਦੀ ਪ੍ਰਸੰਸਾ ਕੀਤੀ | ਉਨ੍ਹਾਂ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਨੂੰ ਸਮੇਂ-ਸਮੇਂ 'ਤੇ ਖ਼ੂਨਦਾਨ ਕਰਨਾ ਚਾਹੀਦਾ ਹੈ | ਕੈਂਪ ਵਿਚ ਪੇਂਡੂ ਖੇਤਰ ਦੇ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਨੇ ਹਿੱਸਾ ਲਿਆ ਜਿਨ੍ਹਾਂ ਵਿਚ ਅੰਦੋਈ ਤੋਂ ਚਾਰ, ਘੰਡਰਾ ਤੋਂ ਚਾਰ ਤੇ ਅਨੇਰ ਤੋਂ ਇਕ ਨੌਜਵਾਨ ਸ਼ਾਮਿਲ ਸੀ | ਪ੍ਰਬੰਧਕਾਂ ਨੇ ਸਾਰੇ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਰੱਤੋਵਾਲ 'ਚ ਬੈਲ ਗੱਡੀਆਂ ਦੀਆਂ ਦੌੜਾਂ 3 ਨੂੰ ਅਗਲੀ ਖ਼ਬਰ ਜੇਕਰ ਰੇਲ ਗੱਡੀਆਂ ਨਹੀਂ ਚੱਲਣੀਆਂ ਤਾਂ ਕਰੋੜਾਂ ਰੁਪਏ ਖ਼ਰਚ ਕਰਨ ਦਾ ਕਿ ਮਤਲਬ?
Ad Position 24