ਗੁਰੂਸਰ ਸੁਧਾਰ/ਮੁੱਲਾਂਪੁਰ-ਦਾਖਾ, 27 ਮਾਰਚ (ਨਿਰਮਲ ਸਿੰਘ ਧਾਲੀਵਾਲ)-ਡੇਰਾ ਬਾਬਾ ਗੁਰਮੁੱਖ ਸਿੰਘ ਨੌਜਵਾਨ ਸਭਾ ਪਿੰਡ ਰੱਤੋਵਾਲ ਬਲਾਕ ਸੁਧਾਰ (ਲੁਧਿ:) ਵਲੋਂ ਪਿੰਡਾਂ ਦੇ ਖੇਡ ਮੇਲਿਆ ਦਾ ਹਿੱਸਾ ਬੈਲ ਗੱਡੀਆ ਦੀ ਦੌੜ ਦਿਨ ਸ਼ੁੱਕਰਵਾਰ, 3 ਅਪ੍ਰੈਲ ਨੂੰ ਸਵੇਰ 11 ਵਜੇ ਸ਼ੁਰੂ ਹੋਵੇਗੀ | ਸ਼ਹੀਦ ਬਾਬਾ ਗੁਰਮੁੱਖ ਸਿੰਘ ਦੇ ਸਥਾਨ ਨੇੜੇ ਸਰਾਭਾ ਰਾਹ 'ਤੇ ਪ੍ਰਬੰਧਕਾਂ ਵਲੋਂ ਮੰਚ ਸਜਾਇਆ ਜਾਵੇਗਾ | ਸਰਪੰਚ/ਗ੍ਰਾਮ ਪੰਚਾਇਤ, ਮੈਂਬਰਨ, ਸਮੁੱਚੇ ਨਗਰ ਦੇ ਸਹਿਯੋਗ ਨਾਲ ਰੱਤੋਵਾਲ 'ਚ ਹੋ ਰਹੀ ਬੈਲ ਗੱਡੀਆਂ ਦੀ ਦੌੜ ਦੇ ਜੇਤੂਆਂ ਨੂੰ ਨਗਦ ਇਨਾਮ ਅਤੇ ਬਲਦਾਂ ਲਈ ਝੁੱਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਦੂਰ-ਨੇੜਿਉ ਬੈਲ ਗੱਡੀਆਂ ਦੀ ਦੌੜ ਵਿਚ ਬਲਦ ਲੈ ਕੇ ਪਹੁੰਚ ਰਹੇ ਹਰ ਜੋੜੀ ਦੇ ਮਾਲਕ ਦਾ ਪ੍ਰਬੰਧਕਾਂ ਵਲੋਂ ਸਨਮਾਨ ਕੀਤਾ ਜਾਵੇਗਾ |