01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਕੇਂਦਰ ਸਰਕਾਰ ਦਾ ਕਿਸਾਨੀ ਪ੍ਰਤੀ ਰਵੱਈਆ ਦਰਸਾ ਰਿਹਾ ਹੈ- ਕੋਟ ਪਨੈਚ

ਬੀਜਾ, 1 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ/ਕਸ਼ਮੀਰਾ ਸਿੰਘ ਬਗਲੀ)-ਕੇਂਦਰ ਸਰਕਾਰ ਨੇ ਕਣਕ ਦੇ ਭਾਅ ’ਚ 25 ਰੁਪਏ ਦਾ ਵਾਧਾ ਕਰਕੇ ਅੰਨ ਦਾਤੇ ਦੀ ਤੌਹੀਨ ਕੀਤੀ ਹੈ। ਕੇਂਦਰ ਸਰਕਾਰ ਦਾ ਕਿਸਾਨੀ ਪ੍ਰਤੀ ਰਵਈਆ ਦਰਸਾ ਰਿਹਾ ਹੈ ਕਿ ਜਿੱਥੇ ਸਰਕਾਰ ਨੂੰ ਦਿੱਲੀ ਅੰਦੋਲਨ ’ਚ ਹੋਈ ਆਪਣੀ ਹਾਰ ਦੀ ਨਮੋਸ਼ੀ ’ਚ ਹੈ, ਉੱਥੇ ਹੀ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਲਈ ਕਿਸਾਨ ਜਥੇਬੰਦੀਆਂ ਦਾ ਦਬਾਅ ਸਵੀਕਾਰ ਕਰ ਰਹੀ ਹੈ ਜਿਸਦੀ ਤਾਜ਼ਾ ਮਿਸਾਲ ਆਉਣ ਵਾਲੀ ਕਣਕ ਦੀ ਫ਼ਸਲ ਦੇ ਭਾਅ ਚ ਨਿਗੂਣਾ 25 ਰੁਪਏ ਦਾ ਵਾਧਾ ਕਰਕੇ ਆਪਣੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 02-10-2026
ਬੀਜਾ, 1 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ/ਕਸ਼ਮੀਰਾ ਸਿੰਘ ਬਗਲੀ)-ਕੇਂਦਰ ਸਰਕਾਰ ਨੇ ਕਣਕ ਦੇ ਭਾਅ ’ਚ 25 ਰੁਪਏ ਦਾ ਵਾਧਾ ਕਰਕੇ ਅੰਨ ਦਾਤੇ ਦੀ ਤੌਹੀਨ ਕੀਤੀ ਹੈ। ਕੇਂਦਰ ਸਰਕਾਰ ਦਾ ਕਿਸਾਨੀ ਪ੍ਰਤੀ ਰਵਈਆ ਦਰਸਾ ਰਿਹਾ ਹੈ ਕਿ ਜਿੱਥੇ ਸਰਕਾਰ ਨੂੰ ਦਿੱਲੀ ਅੰਦੋਲਨ ’ਚ ਹੋਈ ਆਪਣੀ ਹਾਰ ਦੀ ਨਮੋਸ਼ੀ ’ਚ ਹੈ, ਉੱਥੇ ਹੀ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਲਈ ਕਿਸਾਨ ਜਥੇਬੰਦੀਆਂ ਦਾ ਦਬਾਅ ਸਵੀਕਾਰ ਕਰ ਰਹੀ ਹੈ ਜਿਸਦੀ ਤਾਜ਼ਾ ਮਿਸਾਲ ਆਉਣ ਵਾਲੀ ਕਣਕ ਦੀ ਫ਼ਸਲ ਦੇ ਭਾਅ ਚ ਨਿਗੂਣਾ 25 ਰੁਪਏ ਦਾ ਵਾਧਾ ਕਰਕੇ ਆਪਣੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਰਜਿੰਦਰ ਸਿੰਘ ਤੇ ਪ੍ਰਗਟ ਸਿੰਘ ਕੋਟ ਪਨੈਚ ਅਤੇ ਸਾਥੀਆਂ ਨੇ ਇਸ ਵਾਧੇ ਨੂੰ ਮੁੱਢੋਂ ਹੀ ਰੱਦ ਕਰਦਿਆਂ, ਲਗਾਤਾਰ ਵਧ ਰਹੀ ਮਹਿੰਗਾਈ ਨੂੰ ਦੇਖਦਿਆਂ ਘੱਟੋ ਘੱਟ 1000 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਨ ਲਈ ਨਰਿੰਦਰ ਮੋਦੀ ਸਰਕਾਰ ਨੂੰ ਵੱਡਾ ਦਿਲ ਦਿਖਾਉਣ ਲਈ ਕਿਹਾ ਹੈ । ਕਿਸਾਨ ਆਗੂਆਂ ਨੇ ਦੋਸ਼ ਲਾਇਆ ਹੈ ਕਿ ਇੱਕ ਪਾਸੇ ਝੋਨੇ ਦੀ ਪਰਾਲੀ ਸਾੜਨ ਨੂੰ ਲੈਕੇ ਨਾਦਰਸ਼ਾਹੀ ਫੁਰਮਾਨ, ਦੂਜੇ ਪਾਸੇ ਕਣਕ ਦੀ ਫਸਲ ਦਾ ਭਾਅ ਵਧਾਉਣ ਚ ਕਿਸਾਨ ਵਿਰੋਧੀ ਰਵਈਆ ਕਿਸਾਨਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾ ਰਿਹਾ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਭਾਗ ਸਿੰਘ ਗਰੇਵਾਲ,ਉਂਕਾਰ ਸਿੰਘ ਕੁੱਕੂ ਸੇਖੋਂ ਤੋਂ ਇਲਾਵਾ ਹੋਰ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਪੁਲਿਸ ਸੇਵਾਵਾਂ ਸੰਬੰਧੀ ਜਾਗਰੂਕ ਕਰਵਾਇਆ ਅਗਲੀ ਖ਼ਬਰ 21 ਸਾਲਾਂ ਤੋਂ ਸੇਵਾ ਨਿਭਾ ਰਹੇ ਕੰਪਿਊਟਰ ਅਧਿਆਪਕਾਂ ਵਲੋਂ ਸੰਗਰੂਰ ਧਰਨਾ ਲਗਾਤਾਰ ਜਾਰੀ-ਬਿਲਗਾ/ਪਵਾਰ
Ad Position 24