01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਮਰੀਜਾਂ ਦੇ ਖੂਨ ਦੇ ਗਾੜ੍ਹੇਪਣ ਦਾ ਟੈਸਟ ਕਰਵਾਇਆ ਜਾਵੇਗਾ ਮੁਫ਼ਤ

ਬੀਜਾ, 1 ਅਕਤੂਬਰ (ਕਸ਼ਮੀਰਾ ਸਿੰਘ ਬਗਲੀ)-ਇੱਥੋਂ ਨੇੜਲੇ ਪਿੰਡ ਰੁਪਾਲੋਂ ਦੇ ਇੱਕ 94 ਕੁ ਸਾਲ ਦੇ ਸੇਵਾ ਮੁਕਤ ਸਰਕਾਰੀ ਕਰਮਚਾਰੀ ਬਜ਼ੁਰਗ ਨੇ ਗੱਲਬਾਤ ਕਰਦਿਆਂ ਆਖਿਆ ਕਿ ਜਦੋਂ ਵੀ ਕੋਈ ਮਰੀਜ਼ ਨਵਦੀਪ ਹਸਪਤਾਲ ਬੀਜਾ ਵਿਖੇ ਕੋਈ ਵੀ ਮਰੀਜ਼ ਸਰੀਰ ਦੀ ਬਿਮਾਰੀ ਸੰਬੰਧੀ ਟੈਸਟ ਕਰਾਉਣ ਲਈ ਆਵੇ ਤਾਂ ਖੂਨ ਦੇ ਗਾੜੇ੍ਹਪਣ ਦਾ ਟੈਸਟ ਜਰੂਰੀ ਕੀਤਾ ਜਾਵੇ। ਉਸ ਟੈਸਟ ਦਾ ਜੋ ਖਰਚ ਆਵੇਗਾ ਉਹ ਖੁਦ ਦੇਵਾਗਾ।

Ad Position 21
No active advertisement
ਅਜੀਤ ਡੈਸਕ 02-10-2026
ਬੀਜਾ, 1 ਅਕਤੂਬਰ (ਕਸ਼ਮੀਰਾ ਸਿੰਘ ਬਗਲੀ)-ਇੱਥੋਂ ਨੇੜਲੇ ਪਿੰਡ ਰੁਪਾਲੋਂ ਦੇ ਇੱਕ 94 ਕੁ ਸਾਲ ਦੇ ਸੇਵਾ ਮੁਕਤ ਸਰਕਾਰੀ ਕਰਮਚਾਰੀ ਬਜ਼ੁਰਗ ਨੇ ਗੱਲਬਾਤ ਕਰਦਿਆਂ ਆਖਿਆ ਕਿ ਜਦੋਂ ਵੀ ਕੋਈ ਮਰੀਜ਼ ਨਵਦੀਪ ਹਸਪਤਾਲ ਬੀਜਾ ਵਿਖੇ ਕੋਈ ਵੀ ਮਰੀਜ਼ ਸਰੀਰ ਦੀ ਬਿਮਾਰੀ ਸੰਬੰਧੀ ਟੈਸਟ ਕਰਾਉਣ ਲਈ ਆਵੇ ਤਾਂ ਖੂਨ ਦੇ ਗਾੜੇ੍ਹਪਣ ਦਾ ਟੈਸਟ ਜਰੂਰੀ ਕੀਤਾ ਜਾਵੇ। ਉਸ ਟੈਸਟ ਦਾ ਜੋ ਖਰਚ ਆਵੇਗਾ ਉਹ ਖੁਦ ਦੇਵਾਗਾ। ਉਨ੍ਹਾਂ ਨੇ ਅਪਣਾ ਨਾਮ ਨਾ ਨਸਰ ਕਰਨ ਤੇ ਦਸਿਆ ਕਿ ਇਨਸਾਨ ਦੇ ਅੰਦਰ ਖੂਨ ਦੇ ਗੜ੍ਹਪਣ ਹੋਣ ਨਾਲ ਲੋਕ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ। ਜਿਸ ਕਰਕੇ ਜਦੋਂ ਵੀ ਲੋਕ ਸਰੀਰ ਦੇ ਟੈਸਟ ਕਰਵਾਉਂਦੇ ਹਨ ਤਾਂ ਖੂਨ ਦੇ ਗੜ੍ਹ ਪਣ ਦਾ ਟੈਸਟ ਵੀ ਜਰੂਰ ਕਰਵਾਉਣਾ ਚਾਹੀਦਾ ਹੈ। ਕਈ ਵਾਰ ਮਰੀਜ਼ ਇਹ ਟੈਸਟ ਨਹੀਂ ਕਰਵਾਉਂਦੇ ਤੇ ਉਹ ਜ਼ਿੰਦਗੀ ਤੋਂ ਹੱਥ ਧੋਹ ਬੈਠਦੇ ਹਨ। ਉਨ੍ਹਾਂ ਨੇ ਅੱਗੇ ਦਸਿਆ ਕਿ ਨਵਦੀਪ ਹਸਪਤਾਲ ਬੀਜਾ ਦੇ ਮੁੱਖੀ ਡਾਕਟਰ ਨਵਦੀਪ ਸਿੰਘ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਰੀਜ਼ ਦਾ ਟੈਸਟ ਜਰੂਰ ਕੀਤਾ ਜਾਵੇ। ਉਹ ਮਹੀਨੇ ਚ ਜਿੰਨੇ ਵੀ ਖੂਨ ਦੇ ਗਾੜੇ੍ਹਪਣ ਦੇ ਟੈਸਟ ਹੋਇਆ ਕਰਨਗੇ। ਉਨ੍ਹਾਂ ਦਾ ਸਾਰਾ ਖਰਚ ਹਸਪਤਾਲ ਨੂੰ ਦੇ ਦਿੱਤਾ ਜਾਵੇਗਾ। ਇਲਾਕੇ ਦੇ ਕਈ ਮੋਹਤਬਰ ਲੋਕਾਂ ਨੇ ਇਸ ਬਜ਼ੁਰਗ ਦੇ ਸ਼ੁਰੂ ਕੀਤੇ ਗਏ ਉਦਮ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪਿੰਡ ਰਾੜਾ ਵਿਖੇ ਸੀਵਰੇਜ ਪਾਈਪ ਲਾਈਨ ਦੇ ਮੁਕੰਮਲ ਹੋਏ ਵਿਕਾਸ ਕਾਰਜਾਂ ਦਾ ਹਲਕਾ ਵਿਧਾਇਕ ਇੰਜੀ. ਗਿਆਸਪੁਰਾ ਵਲੋਂ ਉਦਘਾਟਨ ਅਗਲੀ ਖ਼ਬਰ ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਵਿਖੇ ਵੱਖ-ਵੱਖ ਰੰਗਾਂ ਦੇ ਸੁਮੇਲ ਨਾਲ ਮੁਕਾਬਲੇ ਕਰਵਾਏ
Ad Position 24