14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਜ਼ਿਲ੍ਹਾ ਪ੍ਰਧਾਨ ਦਿਹਾਤੀ ਲਖਵਿੰਦਰ ਸਿੰਘ ਘੁੰਮਣ ਦਾ ਧਾਰੀਵਾਲ ਵਿਖੇ ਭਰਵਾਂ ਸਵਾਗਤ

Ad Position 21
No active advertisement
ਅਜੀਤ ਡੈਸਕ 29-03-2026
ਧਾਰੀਵਾਲ, 28 ਮਾਰਚ (ਸਵਰਨ ਸਿੰਘ)- ਸ਼੍ਰੋਮਣੀ ਆਕਲੀ ਦਲ ਐਸ.ਸੀ. ਵਿੰਗ ਜ਼ਿਲ੍ਹਾ ਗੁਰਦਾਸਪੁਰ ਦਿਹਾਤੀ ਦਾ ਜ਼ਿਲ੍ਹਾ ਪ੍ਰਧਾਨ ਬਣਨ ਉਪਰੰਤ ਲਖਵਿੰਦਰ ਸਿੰਘ ਘੁੰਮਣ ਦਾ ਧਾਰੀਵਾਲ ਪਹੁੰਚਣ 'ਤੇ ਅਕਾਲੀ ਦਲ ਆਗੂਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਜੌਹਨ ਮਸੀਹ ਰਣੀਆਂ ਸਲਾਹਕਾਰ ਅਕਾਲੀ ਦਲ, ਦੀਪ ਮਾਨ ਖੁੰਡਾ ਯੂਥ ਅਕਾਲੀ ਦਲ ਆਗੂ, ਜਤਿੰਦਰ ਸਿੰਘ ਹੈਪੀ ਡਡਵਾਂ, ਜਗਦੀਸ਼ ਸਿੰਘ ਸੂਬੇਦਾਰ ਆਦਿ ਨੇ ਸ: ਲਖਵਿੰਦਰ ਸਿੰਘ ਘੁੰਮਣ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ | ਉਕਤ ਆਗੂਆਂ ਨੇ ਕਿਹਾ ਕਿ ਸ: ਘੁੰਮਣ ਅਕਾਲੀ ਦਲ ਦੀ ਪਿਛਲੇ ਲੰਮੇਂ ਸਮੇਂ ਤੋਂ ਸੇਵਾ ਕਰਦੇ ਆ ਰਹੇ ਹਨ ਤੇ ਇਮਾਨਦਾਰੀ ਨਾਲ ਪਾਰਟੀ ਦੇ ਔਖੇ ਤੇ ਸੌਖੇ ਸਮੇਂ ਵਿਚ ਚਟਾਂਨ ਵਾਂਗ ਖੜੇ ਰਹੇ ਹਨ | ਇਸ ਮੌਕੇ ਪ੍ਰਧਾਨ ਸ: ਘੁੰਮਣ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕ ਅਜਿਹੀ ਪਾਰਟੀ ਹੈ ਜਿਸ ਦੇ ਸਰਕਾਰੇ-ਦਰਬਾਰੇ ਐਸ.ਸੀ. ਭਾਈਚਾਰੇ ਨੂੰ ਅਹੁਦਿਆਂ ਨਾਲ ਨਿਵਾਜਿਆ ਸੀ ਤੇ ਸਭ ਤੋਂ ਵੱਧ ਸਹੂਲਤਾਂ ਭਾਈਚਾਰੇ ਨੂੰ ਦਿੱਤੀਆਂ ਸਨ | ਇਸ ਮੌਕੇ ਕਰਮ ਸਿੰਘ ਭੱਟੀ, ਸੁਖਜਿੰਦਰ ਸਿੰਘ ਪਾਰਸ, ਜਸਬੀਰ ਸਿੰਘ ਭਾਗੋਵਾਲੀ, ਪਰਮਜੀਤ ਸਿੰਘ ਮਾਨ ਨਗਰ, ਗੁਰਮੇਜ ਸਿੰਘ ਤੱਤਲਾ, ਗੁਰਪਾਲ ਸਿੰਘ, ਬਲਵਿੰਦਰ ਸਿੰਘ ਤੱਤਲਾ, ਰਣਦੀਪ ਸਿੰਘ ਤੱਤਲਾ, ਦੇਸਾ ਸਿੰਘ ਭੁੱਲਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਗਾਮੀ ਚੋਣਾਂ 'ਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਹਾਸਿਲ ਕਰੇਗੀ : ਤੱਤਲਾ, ਬਿਧੀਪੁਰ ਅਗਲੀ ਖ਼ਬਰ ਸੇਂਟ ਕਬੀਰ ਪਬਲਿਕ ਸਕੂਲ ਦੇ ਅਧਿਆਪਕ ਪੀ.ਐੱਸ. ਚਾਹਲ ਨੂੰ ਸਨੇਹ ਭਰੀ ਵਿਦਾਇਗੀ
Ad Position 24