14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਮਾਝਾ ਜ਼ੋਨ ਪ੍ਰਧਾਨ ਜਥੇਦਾਰ ਗੁਰਬਿੰਦਰ ਸਿੰਘ ਜੌਲੀ ਦੀ ਅਗਵਾਈ ਵਿਚ ਵੱਡਾ ਕਾਫ਼ਲਾ ਅਟਾਰੀ ਬਾਰਡਰ ਪਹੁੰਚਿਆ

Ad Position 21
No active advertisement
ਅਜੀਤ ਡੈਸਕ 29-03-2026
ਫਤਹਿਗੜ੍ਹ ਚੂੜੀਆਂ, 28 ਮਾਰਚ (ਅਵਤਾਰ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿਚ ਅਟਾਰੀ ਬਾਰਡਰ 'ਤੇ ਰੱਖੀ ਗਈ 'ਬਾਰਡਰ ਖੋਲੋ ਰੈਲੀ' ਵਿਚ ਸ਼ਮੂਲੀਅਤ ਕਰਨ ਲਈ ਮਾਝਾ ਜ਼ੋਨ ਦੇ ਪ੍ਰਧਾਨ ਜਥੇਦਾਰ ਗੁਰਬਿੰਦਰ ਸਿੰਘ ਜੌਲੀ ਕਾਲਾ ਅਫਗਾਨਾ ਦੀ ਅਗਵਾਈ ਵਿਚ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਵੱਡੀ ਗਿਣਤੀ ਵਿਚ ਬੱਸਾਂ ਰਾਹੀਂ ਵਰਕਰਾਂ ਦਾ ਵੱਡਾ ਕਾਫਲਾ ਰਵਾਨਾ ਹੋਇਆ | ਇਸ ਮੌਕੇ ਜਥੇਦਾਰ ਜੌਲੀ ਨੇ ਕਿਹਾ ਕਿ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ, ਪਾਕਿਸਤਾਨ ਨਾਲ ਵਪਾਰਕ ਸਾਂਝ ਪੈਦਾ ਕਰਨ ਲਈ ਅਤੇ ਕਿਸੇ ਵੀ ਤਰ੍ਹਾਂ ਦੀ ਜੰਗ ਨੂੰ ਰੋਕਣ ਲਈ ਅਤੇ ਦੋਹਾਂ ਦੇਸ਼ਾਂ ਵਿਚਾਲੇ ਨਿਯਮਾਂ ਤਹਿਤ ਆਵਾਜਾਈ ਲਈ ਰਸਤੇ ਖੋਲੇ ਜਾਣ, ਸਬੰਧੀ ਅੱਜ ਅਟਾਰੀ ਬਾਰਡਰ ਵਿਖੇ ਰੈਲੀ ਕੀਤੀ ਗਈ, ਜਿਸ ਨਾਲ ਦੋਹਾਂ ਦੇਸ਼ਾਂ ਨੂੰ ਵੱਡਾ ਲਾਭ ਪ੍ਰਾਪਤ ਹੋਵੇਗਾ | ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਅਮਨ-ਸ਼ਾਂਤੀ ਬਣਾਉਣ ਅਤੇ ਭਾਈਚਾਰਕ ਸਾਂਝ ਪੈਦਾ ਕਰਨ ਲਈ ਚੰਗੇ ਸਬੰਧ ਬਣਾਉਣ ਲਈ ਦੋਹਾਂ ਸਰਕਾਰਾਂ ਨੂੰ ਜਲਦੀ ਯਤਨਸ਼ੀਲ ਕਦਮ ਚੁੱਕਣ ਦੀ ਲੋੜ ਹੈ | ਇਸ ਮੌਕੇ ਬਲਵਿੰਦਰ ਸਿੰਘ ਕਾਲਾ ਅਫਗਾਨਾ, ਭਰਪੂਰ ਸਿੰਘ, ਜਗਦੀਪ ਸਿੰਘ, ਸੋਨਾ, ਚਾਂਦ ਮਸੀਹ ਪੰਚ, ਗੁਰਬਚਨ ਸਿੰਘ, ਆਕਾਸ਼ ਮਸੀਹ, ਰਵੀ ਮਸੀਹ, ਰਜਿੰਦਰ ਸਿੰਘ ਚੀਮਾ, ਜਸਪ੍ਰੀਤ ਸਿੰਘ, ਸ਼ਿੰਦਾ ਮਲਕਵਾਲ, ਕਸ਼ਮੀਰ ਮਸੀਹ ਮਲਕਵਾਲ, ਸਨੀ ਮਸੀਹ, ਹਰਜਿੰਦਰਪਾਲ ਸਿੰਘ ਨਿਕੋਸਰਾਂ, ਆਕਾਸ਼ ਮਸੀਹ, ਰਸ਼ੀਦ ਮਸੀਹ, ਬੱਲੂ, ਮਸੀਹ, ਲਵ ਮਸੀਹ, ਅਜੀਤ ਸਿੰਘ, ਜਗਦੀਪ ਸਿੰਘ ਰਾਣਾ, ਜੀਤਾ ਮਸੀਹ, ਹੀਰਾ ਮਸੀਹ, ਸਰਵਣ ਸਿੰਘ, ਆਲਮ ਮਸੀਹ, ਮਨੋਹਰ ਮਸੀਹ, ਅਜੇ ਭੱਟੀ, ਇਸਮਾਈਲ ਭੱਟੀ, ਇਬਰਾਇਨ ਭੱਟੀ ਆਦਿ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੇਰਾ ਬਾਬਾ ਨਾਨਕ 'ਚ ਆਮ ਆਦਮੀ ਪਾਰਟੀ ਨੂੰ ਬਲ ਮਿਲਿਆ, ਚੰਨਣ ਸਿੰਘ ਖ਼ਾਲਸਾ ਨੇ ਕੀਤੀ ਘਰ ਵਾਪਸੀ ਅਗਲੀ ਖ਼ਬਰ ਹਿੰਦੂ ਕੰਨਿਆ ਕਾਲਜ ਵਿਖੇ ਨਾਗਰਿਕ ਦੇ ਕਰਤੱਵਾਂ ਸੰਬੰਧੀ ਜਾਗਰੂਕਤਾ ਸੈਮੀਨਾਰ
Ad Position 24