ਗੁਰਦਾਸਪੁਰ, 28 ਮਾਰਚ (ਅਸ਼ੋਕ ਸ਼ਰਮਾ)-ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ ਵਲੋਂ ਮਹਿਰਮ ਕਵੀ ਦਰਬਾਰ ਕਮਿਊਨਿਟੀ ਹਾਲ ਨਵਾਂ ਸਾਲਾ ਵਿਖੇ ਸਭਾ ਦੇ ਪ੍ਰਧਾਨ ਮਲਕੀਅਤ ਸੋਹਲ, ਤਰਸੇਮ ਸਿੰਘ ਭੰਗੂ ਤੇ ਮੱਖਣ ਕੁਹਾੜ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਜਿਸ ਵਿਚ ਸਾਹਿਤਕਾਰਾਂ, ਕਵੀਆਂ ਤੇ ਗੀਤਕਾਰਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ | ਸਭ ਤੋਂ ਪਹਿਲਾਂ ਕੁਲਰਾਜ ਖੋਖਰ ਦੀ ਕਵਿਤਾ, ਵਿਜੇ ਅਗਨੀਹੋਤਰੀ ਦੇ ਗੀਤਾਂ ਨਾਲ ਕਵੀ ਦਰਬਾਰ ਦਾ ਆਰੰਭ ਕੀਤਾ | ਇਸ ਮੌਕੇ ਰਜਿੰਦਰ ਛੀਨਾ, ਜਨਕ ਰਾਜ ਰਾਠੌਰ, ਰਾਮ ਆਸਰਾ ਤੇ ਅਮਰਜੀਤ ਪਿੰਕੀ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ | ਉੱਘੇ ਲੇਖਕ ਮਲਕੀਅਤ ਸੁਹਲ ਦੇ ਲਿਖੇ ਗੀਤ ਸੁਣਾਏ ਗਏ, ਜਿਸ ਨੰੂ ਕਵੀਆਂ ਨੇ ਖੂਬ ਪਸੰਦ ਕੀਤਾ | ਇਸ ਤੋਂ ਬਾਅਦ ਕੁਲਜੀਤ ਸਿੰਘ ਰੰਧਾਵਾ, ਜੇ.ਪੀ. ਖਰਲਾਂਵਾਲਾ ਨੇ ਸਹਿਤਕ ਰੰਗਾਂ ਦਾ ਪ੍ਰਭਾਵਸ਼ਾਲੀ ਵਿਸ਼ਲੇਸ਼ਣ ਕੀਤਾ | ਜਦੋਂ ਕਿ ਬੂਟਾ ਰਾਮ ਆਜ਼ਾਦ ਨੇ ਦੋਹੜੇ, ਸ਼ੀਤਲ ਗੁਨੋਪੁਰੀ ਨੇ ਗ਼ਜ਼ਲ, ਮੈਡਮ ਹਰਮੀਤ ਕੌਰ ਨੇ ਗੀਤ, ਸੁਭਾਸ਼ ਦੀਵਾਨੀ ਨੇ ਗ਼ਜ਼ਲ, ਗੁਰਦੇਵ ਸਿੰਘ ਭੁੱਲਰ ਨੇ ਗੀਤ, ਵਿਜੇ ਤਾਲਿਬ ਨੇ ਪੰਜਾਬੀ ਟੱਪੇ, ਲੱਖਣ ਮੇਘੀਆਂ ਨੇ ਗੀਤ, ਮੈਡਮ ਜੈਸਮੀਨ ਨੇ ਗ਼ਜ਼ਲ, ਸੁਭਾਸ਼ ਸੂਫ਼ੀ ਨੇ ਗੀਤ ਸੁਣਾ ਕੇ ਵਾਹ-ਵਾਹ ਖੱਟੀ | ਅੰਤ ਵਿਚ ਸਭਾ ਦੇ ਪ੍ਰਧਾਨ ਮਲਕੀਅਤ ਸੁਹਲ ਨੇ ਸਾਰੇ ਗੀਤਕਾਰਾਂ, ਲੇਖਕਾਂ ਤੇ ਕਵੀਆਂ ਦਾ ਹਾਜ਼ਰੀ ਲਗਵਾਉਣ 'ਤੇ ਧੰਨਵਾਦ ਕੀਤਾ |