ਦੀਨਾਨਗਰ, 28 ਮਾਰਚ (ਸੋਢੀ/ਘੁੰਮਣ/ਸ਼ਰਮਾ)- ਸਵਾਮੀ ਸਰਵਾਨੰਦ ਗਰੁੱਪ ਆਫ਼ ਇੰਸਟੀਚਿਊਟਸ ਦੇ ਖੇਤੀਬਾੜੀ ਵਿਭਾਗ ਵਿਦਿਆਰਥੀਆਂ ਨੇ ਗੁਰਦਾਸਪੁਰ ਵਿਖੇ ਹੋਏ ਕਿਸਾਨ ਮੇਲੇ ਦਾ ਦੌਰਾ ਕੀਤਾ | ਇਸ ਦੌਰੇ ਦਾ ਉਦੇਸ਼ ਵਿਦਿਆਰਥੀਆਂ ਨੂੰ ਆਧੁਨਿਕ ਖੇਤੀਬਾੜੀ ਤਕਨੀਕਾਂ, ਸੁਧਰੀਆਂ ਬੀਜ ਕਿਸਮਾਂ, ਨਵੀਨਤਾਕਾਰੀ ਖੇਤੀ ਮਸ਼ੀਨਰੀ ਤੇ ਟਿਕਾਊ ਖੇਤੀ ਅਭਿਆਸਾਂ ਬਾਰੇ ਜਾਣਕਾਰੀ ਦਿਵਾਉਣਾ ਸੀ | ਮੇਲੇ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰਦਰਸ਼ਨੀ ਸਟਾਲਾਂ ਦਾ ਦੌਰਾ ਕੀਤਾ, ਖੇਤੀਬਾੜੀ ਵਿਗਿਆਨੀਆਂ ਤੇ ਪ੍ਰਗਤੀਸ਼ੀਲ ਕਿਸਾਨਾਂ ਨਾਲ ਨਵੀਆਂ ਤਕਨਾਲੋਜੀਆਂ ਤੇ ਖੇਤੀ ਨਾਲ ਸਬੰਧਿਤ ਮੁੱਖ ਪਹਿਲੂਆਂ ਬਾਰੇ ਜਾਣਕਾਰੀ ਇਕੱਠੀ ਕੀਤੀ | ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਅੰਬ ਤੇ ਲੀਚੀ ਨਰਸਰੀ ਬਲਾਕਾਂ ਵਿਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਬੂਟਿਆਂ ਦੇ ਪ੍ਰਸਾਰ ਦੇ ਆਧੁਨਿਕ ਤਰੀਕਿਆਂ ਦੇ ਲਾਈਵ ਪ੍ਰਦਰਸ਼ਨ ਦੇਖਿਆ | ਇਸ ਮੌਕੇ ਸੰਸਥਾ ਦੇ ਖੇਤੀਬਾੜੀ ਵਿਭਾਗ ਦੇ ਮੁਖੀ ਡਾ: ਜਿਤੇਂਦਰ ਸ਼ਰਮਾ, ਡਾ: ਨਿਵੇਦਿਤਾ, ਰਮਨਦੀਪ ਅਤੇ ਅਰਪਣ ਨੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ | ਇਸ ਪਹਿਲਕਦਮੀ ਦੀ ਸ਼ਲਾਘਾ ਕਰਦੇ ਹੋਏ ਸੰਸਥਾ ਦੇ ਪ੍ਰਧਾਨ ਸਵਾਮੀ ਸਦਾਨੰਦ ਸਕੱਤਰ ਦਿਨੇਸ਼ ਸ਼ਾਸਤਰੀ ਤੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਵਿੱਦਿਅਕ ਦੌਰੇ ਵਿਦਿਆਰਥੀਆਂ ਦੇ ਗਿਆਨ ਅਤੇ ਹੁਨਰ ਨੂੰ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ |