15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਆਲ ਇੰਡੀਆ ਕ੍ਰਿਸਚਨ ਯੂਥ ਫਰੰਟ ਦੇ ਪੰਜਾਬ ਪ੍ਰਧਾਨ ਪਿ੍ੰਸ ਮਸੀਹ ਸਹੋਤਾ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

Ad Position 21
No active advertisement
ਅਜੀਤ ਡੈਸਕ 29-03-2026
ਕਲਾਨੌਰ, 28 ਮਾਰਚ (ਪੁਰੇਵਾਲ)- ਬੀਤੇ ਦਿਨ ਆਲ ਇੰਡੀਆ ਕ੍ਰਿਸ਼ਚਨ ਯੂਥ ਫਰੰਟ ਦੇ ਪੰਜਾਬ ਪ੍ਰਧਾਨ ਸ੍ਰੀ ਪਿ੍ੰਸ ਮਸੀਹ ਸਹੋਤਾ ਵਲੋਂ ਇਸ ਖੇਤਰ ਦੇ ਵੱਖ-ਵੱਖ ਪਿੰਡਾਂ 'ਚ ਰਹਿ ਰਹੇ ਇਸਾਈ ਭਾਈਚਾਰੇ ਦੀਆਂ ਮੁਸ਼ਕਿਲਾਂ ਸੁਣਨ ਅਤੇ ਭਾਈਚਾਰੇ ਨੂੰ ਲਾਮਬੱਧ ਕਰਨ ਲਈ ਪਿੰਡਾਂ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਸ੍ਰੀ ਸਹੋਤਾ ਵਲੋਂ ਬਰੀਲ੍ਹਾ, ਲੱਖਣ ਤੇ ਕਲਾਨੌਰ ਵਿਖੇ ਪਹੁੰਚ ਕੇ ਇਸਾਈ ਭਾਈਚਾਰੇ ਨਾਲ ਤਾਲਮੇਲ ਕੀਤਾ ਅਤੇ ਪਰਿਵਾਰਾਂ ਦਾ ਹਾਲ ਜਾਣਿਆ ਗਿਆ | ਉਪਰੰਤ ਆਲ ਇੰਡੀਆ ਕ੍ਰਿਸ਼ਚਨ ਯੂਥ ਫਰੰਟ ਦੇ ਪੰਜਾਬ ਪ੍ਰਧਾਨ ਸ੍ਰੀ ਪਿ੍ੰਸ ਮਸੀਹ ਸਹੋਤਾ ਨੇ ਆਪਣੇ ਜਥੇਬੰਧਕ ਸਾਥੀਆਂ ਨਾਲ ਮੀਟਿੰਗ ਕਰ ਕੇ ਭਾਈਚਾਰੇ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਿਚਾਰ ਚਰਚਾ ਕੀਤੀ ਗਈ | ਇਥੇ ਪਹੁੰਚਣ 'ਤੇ ਪ੍ਰਧਾਨ ਮੰਗਾ ਮਸੀਹ ਸਮੇਤ ਕਿ੍ਸ਼ਚਨ ਫਰੰਟ ਦੇ ਆਗੂਆਂ ਵਲੋਂ ਪੰਜਾਬ ਪ੍ਰਧਾਨ ਸ੍ਰੀ ਪਿ੍ੰਸ ਮਸੀਹ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ | ਪੰਜਾਬ ਯੂਥ ਪ੍ਰਧਾਨ ਸ੍ਰੀ ਪਿ੍ੰਸ ਮਸੀਹ ਵਲੋਂ ਭਾਈਚਾਰੇ ਦੇ ਨੁਮਾਇੰਦਿਆਂ ਦੀਆਂ ਮੁਸ਼ਕਿਲਾਂ ਸੁਣੀਆਂ | ਪਿ੍ੰਸ ਮਸੀਹ ਨੇ ਕਿਹਾ ਕਿ ਆਗਾਮੀ ਦਿਨਾਂ 'ਚ ਆਲ ਇੰਡੀਆ ਕ੍ਰਿਸ਼ਚਨ ਯੂਥ ਫਰੰਟ ਵਲੋਂ ਪੰਜਾਬ ਭਰ 'ਚ ਮੁਹਿੰਮ ਚਲਾ ਕੇ ਭਾਈਚਾਰੇ ਨੂੰ ਜਾਗਰੂਕ ਕੀਤਾ ਜਾਵੇਗਾ | ਇਸ ਮੌਕੇ ਪ੍ਰਧਾਨ ਮੰਗਾ ਮਸੀਹ, ਇਮੈਨੂਏਲ ਮਸੀਹ, ਦੀਪ ਮਸੀਹ, ਅਮਰਜੀਤ ਮਸੀਹ, ਸੈਮਦਲ ਮਸੀਹ, ਨਿੰਦਰ ਮਸੀਹ, ਰਹਿਮਤ ਮਸੀਹ, ਜੀਵਨ ਮਸੀਹ, ਮਹਿੰਦਰ ਮਸੀਹ, ਸਟੀਫ਼ਨ ਮਸੀਹ, ਜੌਨ ਮਸੀਹ, ਅਮਨਦੀਪ ਆਦਿ ਹਾਜ਼ਰ ਹੋਏ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਬੋਰਡ ਦਾ ਲੱਖਾਂ ਦਾ ਸਾਮਾਨ ਚੋਰੀ, ਨਹੀਂ ਕੀਤੀ ਜਾ ਰਹੀ ਕੋਈ ਕਾਰਵਾਈ : ਹਿਰਦੇਪਾਲ ਸਿੰਘ ਚੌਧਰੀਵਾਲ ਅਗਲੀ ਖ਼ਬਰ ਪਿੰਡ ਤੁਗਲਵਾਲ ਦੇ ਕਈ ਪਰਿਵਾਰ ਕਾਂਗਰਸ 'ਚ ਸ਼ਾਮਿਲ
Ad Position 24