27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਹਨੂੰਮਾਨ ਜੈਅੰਤੀ ਮੌਕੇ ਕੱਢੀ ਸ਼ੋਭਾ ਯਾਤਰਾ ਦਾ ਕੀਤਾ ਸਵਾਗਤ

Ad Position 21
No active advertisement
ਅਜੀਤ ਡੈਸਕ 03-04-2026
ਗੁਰਦਾਸਪੁਰ, 2 ਅਪ੍ਰੈਲ (ਪੰਕਜ ਸ਼ਰਮਾ)- ਹਨੂੰਮਾਨ ਜਯੰਤੀ ਦੇ ਸ਼ੁਭ ਮੌਕੇ 'ਤੇ ਗੁਰਦਾਸਪੁਰ ਦੇ ਸ੍ਰੀ ਹਨੂੰਮਾਨ ਮੰਦਿਰ ਤੋਂ ਸ਼ਾਮ ਨੂੰ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿਚ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਪੂਰੇ ਰਸਤੇ 'ਚ ਭਗਤੀ ਵਾਲਾ ਮਾਹੌਲ ਰਿਹਾ ਤੇ ਭਗਵਾਨ ਸ੍ਰੀ ਹਨੂੰਮਾਨ ਦੇ ਜੈਕਾਰੇ ਗੂੰਜਦੇ ਰਹੇ | ਇਸ ਸ਼ੋਭਾ ਯਾਤਰਾ ਦਾ ਹਨੰੂਮਾਨ ਚੌਕ ਵਿਚ ਪੰਜਾਬ ਨਸ਼ਾ-ਮੁਕਤ ਮੋਰਚਾ ਦੇ ਜ਼ਿਲ੍ਹਾ ਕੋਆਰਡੀਨੇਟਰ ਰਵਿੰਦਰ ਖੰਨਾ ਨੇ ਸਾਥੀਆਂ ਸਮੇਤ ਸ਼ਾਨਦਾਰ ਸਵਾਗਤ ਕੀਤਾ | ਪੈੱ੍ਰਸ ਸਕੱਤਰ ਦੀਪਕ ਸਰਪਾਲ ਨੇ ਦੱਸਿਆ ਕਿ ਇਸ ਸ਼ੋਭਾ ਯਾਤਰਾ ਦਾ ਉਦੇਸ਼ ਸਮਾਜ 'ਚ ਧਾਰਮਿਕ ਜਾਗਰੂਕਤਾ ਫੈਲਾਉਣਾ ਸੀ, ਨਾਲ ਹੀ ਨਸ਼ਾ ਛੁਡਾਊ ਸੰਦੇਸ਼ ਵੀ ਦਿੱਤਾ ਗਿਆ | ਸ਼ੋਭਾ ਯਾਤਰਾ ਦੌਰਾਨ ਨਸ਼ਿਆਂ ਦੀ ਦੁਰਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਗਈ | ਪ੍ਰਬੰਧਕਾਂ ਨੇ ਕਿਹਾ ਕਿ ਧਾਰਮਿਕ ਸਮਾਗਮਾਂ ਦੇ ਨਾਲ-ਨਾਲ ਨਸ਼ਿਆਂ ਦੀ ਦੁਰਵਰਤੋਂ ਵਰਗੀਆਂ ਸਮਾਜਿਕ ਸਮੱਸਿਆਵਾਂ ਵਿਰੁੱਧ ਆਵਾਜ਼ ਬੁਲੰਦ ਕਰਨਾ ਵੀ ਜ਼ਰੂਰੀ ਹੈ |
Ad Position 22
No active advertisement
ਪਿਛਲੀ ਖ਼ਬਰ ਮਲਟੀ-ਸਪੈਸ਼ਲਿਸਟ 'ਹੋਪ ਹਸਪਤਾਲ' 'ਚ ਵੱਖ-ਵੱਖ ਬਿਮਾਰੀਆਂ ਦਾ ਕੀਤਾ ਜਾ ਰਿਹੈ ਸਫਲ ਇਲਾਜ ਅਗਲੀ ਖ਼ਬਰ ਡਿਵਾਈਨ ਵਿਲ ਪਬਲਿਕ ਸਕੂਲ ਬਟਾਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ
Ad Position 24