ਕਲਾਨੌਰ, 2 ਅਪ੍ਰੈਲ (ਪੁਰੇਵਾਲ)- ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਅਤੇ ਆਸ-ਪਾਸ ਸਥਿਤ ਸੈਂਕੜੇ ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇ ਰਹੇ ਸਥਾਨਕ ਬਾਬਾ ਕਾਰ ਜੀ ਸਟੇਡੀਅਮ ਦੇ ਸਾਹਮਣੇ ਸਥਿਤ 'ਹੋਪ ਹਸਪਤਾਲ' 'ਚ ਸਿਹਤਯਾਬੀ ਦੀ ਆਸ ਨਾਲ ਪਹੁੰਚ ਰਹੇ ਮਰੀਜ਼ ਤੰਦਰੁਸਤ ਹੋ ਕੇ ਘਰਾਂ ਨੂੰ ਪਰਤ ਰਹੇ ਹਨ | ਇਸ ਸੰਬੰਧੀ ਡਾ. ਫਤਿਹ ਸਿੰਘ ਐਮ.ਬੀ.ਬੀ.ਐਸ., ਡੀ.ਐਮ.ਆਰ.ਐਸ. ਨੇ ਦੱਸਿਆ ਕਿ ਸਰਹੱਦੀ ਖੇਤਰ ਦੇ ਲੋਕਾਂ ਦੀ ਸਿਹਤ ਸਹੂਲਤ ਲਈ ਉਨ੍ਹਾਂ ਵਲੋਂ ਡਾਕਟਰ ਦੀ ਡਿਗਰੀ ਕਰਨ ਉਪਰੰਤ ਆਪਣੇ ਜੱਦੀ ਖੇਤਰ 'ਚ 24 ਘੰਟੇ ਸਿਹਤ ਸੇਵਾਵਾਂ ਦੇਣ ਲਈ ਪਿਤਾ ਸਤਿਕਾਰਯੋਗ ਤਲਵਿੰਦਰ ਸਿੰਘ (ਸਿਮਰਨ ਮੈਡੀਕਲ ਸਟੋਰ ਵਾਲਿਆਂ) ਤੇ ਮਾਤਾ ਹਰਜੀਤ ਕੌਰ ਦੀ ਪ੍ਰੇਰਣਾ ਨਾਲ ਮਲਟੀ-ਸਪੈਸਲਿਸਟ 'ਹੋਪ ਹਸਪਤਾਲ' ਦੀ ਸ਼ੁਰੂਆਤ ਕੀਤੀ ਗਈ ਹੈ | ਡਾ. ਫਤਿਹ ਸਿੰਘ ਨੇ ਦੱਸਿਆ ਕਿ ਹਸਪਤਾਲ 'ਚ ਹੱਡੀਆਂ, ਜਨਾਨਾ ਰੋਗਾਂ, ਬੱਚਿਆਂ, ਦਿਲ, ਦਿਮਾਗ, ਸ਼ੂਗਰ, ਪੇਟ ਤੇ ਛਾਤੀ, ਟੀ.ਬੀ. ਸਮੇਤ ਔਰਤਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਹਸਪਤਾਲ 'ਚ ਜਿੱਥੇ 24 ਘੰਟੇ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਉੱਥੇ 24 ਘੰਟੇ ਲੈਬਾਰਟਰੀ ਤੇ ਮੈਡੀਕਲ ਸਟੋਰ ਦੀਆਂ ਸੇਵਾਵਾਂ ਸਮੇਤ ਐਮਰਜੈਂਸੀ ਦੌਰਾਨ ਮੁਢਲੀ ਸਹੂਲਤ ਵੀ 24 ਘੰਟੇ ਉਪਲੱਬਧ ਹੈ | ਡਾ. ਫਤਿਹ ਸਿੰਘ ਨੇ ਦੱਸਿਆ ਕਿ ਹਸਪਤਾਲ 'ਚ ਸਧਾਰਨ ਢੰਗ ਨਾਲ ਜਣੇਪਾ ਕਰਨ ਲਈ ਔਰਤਾਂ ਦੇ ਮਾਹਿਰ ਡਾਕਟਰ ਮੌਜੂਦ ਰਹਿੰਦੇ ਹਨ | ਇਸੇ ਤਰ੍ਹਾਂ ਹੋਪ ਹਸਪਤਾਲ 'ਚ ਵੱਖ-ਵੱਖ ਸਰਜਰੀ, ਅਪਰੇਸ਼ਨ ਆਦਿ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਅਪਰੇਸ਼ਨ ਥੀਏਟਰ ਤੇ ਆਈ.ਸੀ.ਯੂ. ਦੀ ਸਹੂਲਤ ਵੀ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਹਸਪਤਾਲ 'ਚ ਸਮੇਂ-ਸਮੇਂ 'ਤੇ ਕੈਂਪ ਲਗਾ ਕੇ ਲੋਕਾਂ ਨੂੰ ਮੁਫਤ ਸਿਹਤ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ | ਡਾ. ਫਤਹਿ ਸਿੰਘ ਨੇ ਦੱਸਿਆ ਕਿ ਉਹ ਇਸ ਖੇਤਰ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ