ਪਠਾਨਕੋਟ, 3 ਅਪ੍ਰੈਲ (ਸੰਧੂ)- ਸ੍ਰੀ ਸਾਈਾ ਗਰੁੱਪ ਆਫ਼ ਇੰਸਟੀਚਿਊਟਸ ਬਧਾਨੀ ਕਾਲਜ ਨੇ ਇਕ ਫਰੈਸ਼ਰ ਪਾਰਟੀ/ਵਿਦਾਇਗੀ ਪਾਰਟੀ ਦੀ ਮੇਜ਼ਬਾਨੀ ਕੀਤੀ ਜਿਸ ਵਿਚ ਗਰੁੱਪ ਚੇਅਰਮੈਨ ਐਸ.ਕੇ. ਪੁੰਜ ਮੁੱਖ ਮਹਿਮਾਨ ਜਦੋਂ ਕਿ ਐਮ.ਡੀ. ਤਿ੍ਪਤਾ ਪੁੰਜ ਤੇ ਸੀ.ਐਮ.ਡੀ. ਕੰਵਰ ਤੁਸ਼ਾਰ ਪੁੰਜ ਤੇ ਰੀਆ ਪੁੰਜ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ | ਗਰੁੱਪ ਚੇਅਰਮੈਨ ਐਸ.ਕੇ. ਪੁੰਜ ਵਿਦਿਆਰਥੀਆਂ ਤੇ ਸਟਾਫ਼ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡਾ ਕਾਲਜ ਮੁੱਖ ਤੌਰ 'ਤੇ ਸਾਡੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਿੱਖਿਆ ਦੇ ਸਿਧਾਂਤਕ ਤੇ ਵਿਹਾਰਕ ਦੋਵਾਂ ਪਹਿਲੂਆਂ ਦੀ ਰਣਨੀਤਿਕ ਸਿੱਖਿਆ ਦੁਆਰਾ ਚੰਗੇ ਇਨਸਾਨਾਂ ਅਤੇ ਸਫਲ ਪੇਸ਼ੇਵਰਾਂ ਵਿਚ ਢਾਲਣ 'ਤੇ ਕੇਂਦਰਿਤ ਕਰਦਾ ਹੈ | ਮੈਂ ਸਾਡੇ ਸ੍ਰੀ ਸਾਈਾ ਗਰੁੱਪ ਆਫ਼ ਇੰਸਟੀਚਿਊਟਸ ਵਿਚ ਸਾਰੇ ਨਵੇਂ ਵਿਦਿਆਰਥੀਆਂ ਦਾ ਦਿਲੋਂ ਸਵਾਗਤ ਕਰਦਾ ਹਾਂ | ਉਨ੍ਹਾਂ ਕਿਹਾ ਕਿ ਅਕਾਦਮਿਕ ਤਰੱਕੀ ਤੋਂ ਇਲਾਵਾ ਕਾਲਜ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ 'ਤੇ ਵੀ ਧਿਆਨ ਕੇਂਦਰਿਤ ਕਰਦਾ ਹੈ ਤੇ ਸਮੈਸਟਰ ਪ੍ਰੀਖਿਆਵਾਂ ਪੂਰੀਆਂ ਹੋਣ ਤੋਂ ਬਾਅਦ ਹਰ ਜਨਵਰੀ ਵਿਚ ਇਕ ਸਾਲਾਨਾ ਖੇਡ ਮੁਕਾਬਲੇ ਦੀ ਮੇਜ਼ਬਾਨੀ ਕਰਦਾ ਹੈ | ਪ੍ਰੋਗਰਾਮ ਵਿਚ ਵਿਦਿਆਰਥੀਆਂ ਦੀ ਰੰਗਾਰੰਗ ਪ੍ਰੋਗਰਾਮ 'ਚ ਪ੍ਰਸਤੁਤੀ ਸ਼ਾਮਿਲ ਸੀ | ਇਸ ਮੌਕੇ ਡਾਇਰੈਕਟਰ ਰਣਜੀਤ ਸਿੰਘ, ਡਾ: ਵਿਪਨ ਗੁਪਤਾ, ਡਾ: ਦਿਨੇਸ਼ ਮਹਾਜਨ, ਡਾ: ਨਵਦੀਪ ਸਾਂਵਲ, ਪੁਨੀਤ ਸਾਂਵਾਲ, ਮੁਕੇਸ਼ ਗੁਪਤਾ, ਸੰਜੇ ਪੰਡਿਤ, ਡਾ: ਰਾਜੇਸ਼ ਗੁਪਤਾ, ਡਾ: ਨੇਹਾ ਤੁਲੀ, ਸਮਿੰਦਰ ਤਲਵਾਰ, ਦੀਪਕ ਕੁਮਾਰ, ਸੁਲਕਸ਼ਯ ਕੁਮਾਰ, ਅਸ਼ਵਨੀ ਸ਼ਰਮਾ, ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ |