ਪਠਾਨਕੋਟ, 3 ਅਪ੍ਰੈਲ (ਸੰਧੂ)- ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਵਲੋਂ ਐਡਵਾਂਸਡ ਆਈ.ਟੀ. ਸਕਿੱਲਜ਼ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ | ਕਾਲਜ ਪਿ੍ੰਸਿਪਲ ਡਾ: ਗੁਰਮੀਤ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੀ | ਉਨ੍ਹਾਂ ਦੇ ਮਾਰਗ ਦਰਸ਼ਨ ਤੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਹਮੇਸ਼ਾਂ ਅੱਗੇ ਵਧਣ ਲਈ ਪ੍ਰੇਰਨਾ ਮਿਲਦੀ ਹੈ | ਇਸ ਮੌਕੇ ਉਨ੍ਹਾਂ ਨੂੰ ਅਕਾਦਮਿਕ ਵਿਕਾਸ ਤੇ ਸਕਿਲ ਡਿਵੈਲਪਮੈਂਟ ਵਿਚ ਯੋਗਦਾਨ ਲਈ ਮੈਂਬਰਸ਼ਿਪ ਸਰਟੀਫਿਕੇਟ ਨਾਲ ਸਨਮਾਨਿਤ ਵੀ ਕੀਤਾ ਗਿਆ | ਪ੍ਰੋਗਰਾਮ ਵਿਚ ਆਈ.ਸੀ.ਟੀ. ਅਕੈਡਮੀ ਦੇ ਸੀਨੀਅਰ ਮੈਨੇਜਰ (ਸਟੇਟ ਹੈੱਡ) ਲਵਤੇਸ਼ ਕੁਮਾਰ ਵੀ ਹਾਜ਼ਰ ਰਹੇ | ਉਨ੍ਹਾਂ ਆਪਣੇ 18 ਸਾਲ ਤੋਂ ਵੱਧ ਦੇ ਤਜਰਬੇ ਦੇ ਆਧਾਰ 'ਤੇ ਵਿਦਿਆਰਥੀਆਂ ਨੂੰ ਕੀਮਤੀ ਜਾਣਕਾਰੀ ਤੇ ਕਰੀਅਰ ਸੰਬੰਧੀ ਮਾਰਗ ਦਰਸ਼ਨ ਪ੍ਰਦਾਨ ਕੀਤਾ | ਟ੍ਰੇਨਿੰਗ ਸੈਸ਼ਨ ਮਿਸ ਨਿਸ਼ਤਾ, ਜੋ ਕਿ ਸਿਕਿਊਨਿਅਸ ਟੈਕਨੋਲੋਜੀਜ਼ ਪ੍ਰਾਈਵੇਟ ਲਿਮਿਟਡ ਵਿਚ ਸਾਇਬਰ ਸਕਿਊਰਿਟੀ ਕਨਸਲਟੈਂਟ ਤੇ ਟ੍ਰੇਨਰ ਹਨ, ਵਲੋਂ ਕਰਵਾਏ ਜਾ ਰਹੇ ਹਨ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਾਇਬਰ ਸਕਿਊਰਿਟੀ ਦੇ ਖੇਤਰ ਵਿਚ ਪ੍ਰੈਕਟੀਕਲ ਗਿਆਨ ਤੇ ਰੀਅਲ ਵਰਲਡ ਐਕਸਪੋਜ਼ਰ ਦਿੱਤਾ | ਪ੍ਰੋਗਰਾਮ ਡਿਪਾਰਟਮੈਂਟ ਦੇ ਮੁਖੀ ਡਾ: ਤਰੁਣ ਮਹਾਜਨ ਦੀ ਅਗਵਾਈ ਅਤੇ ਡਾ: ਪੱਲਵੀ ਦੇ ਕੋਆਰਡੀਨੇਸ਼ਨ ਹੇਠ ਸਮੂਹ ਸਟਾਫ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ |