27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

'ਦਾ ਕਰਾਇਸਟ ਚਰਚ ਸੀ.ਐਨ.ਆਈ. ਧਾਰੀਵਾਲ' ਵਿਖੇ ਈਸਟਰ ਦਾ ਪਵਿੱਤਰ ਦਿਹਾੜਾ ਮਨਾਇਆ

Ad Position 21
No active advertisement
ਅਜੀਤ ਡੈਸਕ 06-04-2026
ਧਾਰੀਵਾਲ, 5 ਅਪ੍ਰੈਲ (ਸਵਰਨ ਸਿੰਘ)-ਸਥਾਨਕ 'ਦਾ ਕਰਾਇਸਟ ਚਰਚ ਸੀ.ਐਨ.ਆਈ. ਧਾਰੀਵਾਲ' ਵਿਖੇ ਈਸਟਰ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ, ਜਿਸ ਵਿਚ ਸਵੇਰ ਸਮੇਂ ਹੀ ਸ਼ਰਧਾਲੂਆਂ ਨੇ ਹੱਥਾਂ ਵਿਚ ਮੋਮਬੱਤੀਆਂ ਲੈ ਕੇ ਮਾਰਚ ਕੱਢਿਆ | ਉਪਰੰਤ ਚਰਚ ਦੇ ਅੰਦਰ ਹੋਏ ਸਮਾਗਮ ਦੌਰਾਨ ਪਾਦਰੀ ਰੈਵ. ਰੋਬਿਨ ਵਰਗਿਸ ਨੇ ਪਵਿੱਤਰ ਬਾਈਬਲ ਦੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਪ੍ਰਭੂ ਯਿਸੂ ਮਸੀਹ ਦੇ ਜਿਓ ਉੁਠਣ 'ਤੇ ਇਕ-ਦੂਜੇ ਨੂੰ ਵਧਾਈਆਂ ਵੀ ਦਿੱਤੀਆਂ | ਇਸ ਮੌਕੇੇ ਮਸੀਹੀ ਭਜਨ ਗਾਇਕ ਸੋਨੀਆ ਅਤੇ ਸਮੀਰ ਮੱਟੂ ਨੇ ਪ੍ਰਭੂ ਦੇ ਗੁਣਗਾਣ ਕੀਤਾ | ਸਮਾਗਮ ਦੌਰਾਨ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰ ਕੇ ਸਮੁੱਚੇ ਮਸੀਹ ਭਾਈਚਾਰੇ ਨੂੰ ਈਸਟਰ ਦੀ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਸਮੁੱਚੇ ਸੰਸਾਰ ਅੰਦਰ ਮਸੀਹ ਭਾਈਚਾਰੇ ਨੇ ਅਮਨ-ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ ਅਤੇ ਇਸ ਦੇ ਨਾਲ-ਨਾਲ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਪ੍ਰਦਾਨ ਕੀਤਾ ਹੈ, ਜੋ ਕਿ ਸ਼ਾਲਾਘਾਯੋਗ ਹੈ | ਇਸ ਮੌਕੇ 'ਦਾ ਕਰਾਇਸਟ ਚਰਚ ਸੀ.ਐੱਨ.ਆਈ. ਧਾਰੀਵਾਲ' ਦੀ ਪਾਸਟਲ ਕਮੇਟੀ ਖ਼ਜ਼ਾਨਚੀ ਸੁਨੀਲ ਜੋਸਫ ਰਿਟਾ. ਪਿ੍ੰਸੀਪਲ, ਸੈਕਟਰੀ ਯਾਕੂਬ ਮਸੀਹ ਸੇਵਾਮੁਕਤ ਪਿ੍ੰਸੀਪਲ, ਡਾ. ਸੁਭਾਸ਼ ਲਾਜਰਸ, ਵਿਲਿਅਮ ਭੱਟੀ, ਅਜੈ ਡੈਨੀਅਲ, ਅਸ਼ੋਕ ਮਸੀਹ ਗਿੱਲ, ਨੀਲਮ ਗਿੱਲ, ਟਰੇਜਾ ਗਿੱਲ ਅਤੇ ਸੁਨੀਤਾ ਆਦਿ ਨੇ ਸ: ਪ੍ਰਤਾਪ ਸਿੰਘ ਬਾਜਵਾ ਨੂੰ ਲੋਈ ਅਤੇ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਸਨਮਾਨਿਤ ਕੀਤਾ | ਇਸ ਮੌਕੇ ਸੂਬਾ ਡੈਲੀਗੇਟ ਬਰਿੰਦਰ ਸਿੰਘ ਛੋਟੇਪੁਰ, ਸਾਬਕਾ ਉਪ ਚੇਅਰਮੈਨ ਪੰਜਾਬ ਵਜੀਰ ਸਿੰਘ ਲਾਲੀ, ਰਾਧੇ ਕ੍ਰਿਸ਼ਨ ਪੁਰੀ ਸਾਬਕਾ ਚੇਅਰਮੈਨ, ਨਰਿੰਦਰ ਕੁਮਾਰ ਕਾਲੇ ਸ਼ਾਹ, ਬਲਾਕ ਪ੍ਰਧਾਨ ਗੁਰਨਾਮ ਸਿੰਘ ਜਫ਼ਰਵਾਲ, ਐਡਵੋਕੇਟ ਰਾਕੇਸ਼ ਰਣੀਆਂ, ਕੌਂਸਲਰ ਜੋਜਫ ਗਿੱਲ, ਇੰਦਰਪ੍ਰੀਤ ਸਿੰਘ ਸਾਬੀ, ਗੌਰਵ ਮੁੰਨਾ, ਸੇਵਾਮੁਕਤ ਐੱਸ.ਡੀ.ਓ. ਲਖਵਿੰਦਰ ਸਿੰਘ ਪੰਨੂੰ, ਦਲਜੀਤ ਸਿੰਘ ਛੋਟੇਪੁਰ, ਥਾਣੇਦਾਰ ਲਖਵਿੰਦਰ ਸਿੰਘ ਚਾਹਲ, ਅਨੂਪ ਸਿੰਘ ਚਾਹਲ, ਨੰਬਰਦਾਰ ਦਿਲਬਾਗ ਸਿੰਘ ਚਾਹਲ, ਵਿਜੇ ਸਚਦੇਵਾ ਦਫ਼ਤਰੀ ਇੰਚਾਰਜ, ਨਰਿੰਦਰ ਸਿੰਘ ਸਾਬਾ ਸੁਜਾਨਪੁਰ, ਬਿੱਲਾ ਕਲਿਆਣਪੁਰ, ਹੀਰਾ ਲਾਹੌਰੀਆ, ਬੱਬੂ ਹੰਸ, ਸੁਰਜੀਤ ਮਸੀਹ, ਸੇਵਾਮੁਕਤ ਲੈਕਚਰਾਰ ਰਮੇਸ ਮਸੀਹ, ਮੰਗਾ ਮਸੀਹ, ਐਲਬਰਟ ਗਿੱਲ, ਸੰਦੀਪ ਮਸੀਹ, ਵਿਲਿਅਮ ਕਾਕੂ, ਡਾ. ਬਲਵਿੰਦਰ ਮਸੀਹ, ਕਪਿਲ, ਰਾਹੁਲ ਹੰਸ, ਵਿੱਕੀ ਹੰਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੌਸ਼ਹਿਰਾ ਮੱਝਾ ਸਿੰਘ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਘੱਲੂਘਾਰਾ ਸਾਹਿਬ ਵਿਖੇ ਨਵੇਂ ਕਿਲ੍ਹੇ 'ਚ ਸੰਗਤਾਂ ਵੱਡੀ ਗਿਣਤੀ 'ਚ ਹੋਈਆਂ ਨਤਮਸਤਕ
Ad Position 24