ਘੱਲੂਘਾਰਾ ਸਾਹਿਬ, 5 ਅਪ੍ਰੈਲ (ਪਰਮ ਮਿਨਹਾਸ)-ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਤਿਹਾਸਕ ਗੁਰਦੁਆਰਾ ਘੱਲੂਘਾਰਾ ਸਾਹਿਬ ਵਿਖੇ ਨਵਾਬ ਕਪੂਰ ਸਿੰਘ ਜੀ ਦੀ ਨਿੱਘੀ ਯਾਦ 'ਚ ਨਵੇਂ ਉਸਾਰੇ ਗਏ ਕਿਲ੍ਹੇ 'ਚ ਆਰੰਭ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਭੋਗ ਪਾਏ ਗਏ | ਇਸ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅਰਦਾਸੀਏ ਭਾਈ ਗੁਰਚਰਨ ਸਿੰਘ ਵਲੋਂ ਅਰਦਾਸ ਕੀਤੀ ਗਈ | ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਕਿਲ੍ਹੇ ਵਿਚ ਪਹਿਲੀ ਅਰਦਾਸ 'ਚ ਸ਼ਾਮਿਲ ਹੋਈਆਂ | ਉਪਰੰਤ ਬਾਬਾ ਅਮਰੀਕ ਸਿੰਘ ਸੁਨਾਮ ਵਾਲੇ, ਡਾ. ਗੁਰਸਿਮਰਨਜੀਤ ਕੌਰ ਢਾਡੀ ਜਥਾ, ਲਖਬੀਰ ਸਿੰਘ ਕਾਲਾ ਗੁਰਾਇਆ ਕਵੀਸ਼ਰੀ ਜਥਾ, ਨਿਹੰਗ ਬਲਦੇਵ ਸਿੰਘ ਮਸਤਾਫਾਬਾਦ ਤੋ ਇਲਾਵਾ ਹੋਰ ਸਿੱਖ ਕੌਮ ਦੀਆਂ ਮਹਾਨ ਰਾਗੀ, ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਦੇ ਸਨਮੁਖ ਆਪਣੀ ਹਾਜ਼ਰੀ ਭਰਦਿਆਂ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ | ਪ੍ਰਧਾਨ ਮਾ. ਜੌਹਰ ਸਿੰਘ ਨੇ ਕਿਲੇ੍ਹ ਵਿਚ ਪਹਿਲੀ ਅਰਦਾਸ 'ਚ ਵੱਡੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਹ ਉਹ ਅਸਥਾਨ ਹੈ, ਜਿੱਥੇ ਬੈਠ ਕੇ ਨਵਾਬ ਕਪੂਰ ਸਿੰਘ ਦੇ ਜਰਨੈਲਾਂ ਨਾਲ ਵਿਚਾਰ-ਵਟਾਂਦਰਾ ਕਰ ਕੇ ਯੁੱਧ ਦੀ ਨੀਤੀ ਤਿਆਰ ਕਰ ਕੇ ਦੁਸ਼ਮਣ 'ਤੇ ਹੱਲਾ ਬੋਲਦੇ ਰਹੇ ਹਨ ਅਤੇ ਗੁਰਮਤਿ ਵਿਚਾਰਾਂ ਕਰਦੇ ਹੋਏ ਇਸ ਅਸਥਾਨ 'ਤੇ ਗੁਰਬਾਣੀ ਦਾ ਪ੍ਰਵਾਹ ਚਲਾਉਂਦੇ ਸਨ | ਇਸ ਮੌਕੇ ਭਾਈ ਇੰਦਰਜੀਤ ਸਿੰਘ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ, ਬਾਬਾ ਗੁਰਪ੍ਰੀਤ ਸਿੰਘ ਖਡੂਰ ਸਾਹਿਬ, ਭਾਈ ਮੋਹਕਮ ਸਿੰਘ, ਭਾਈ ਵੱਸਣ ਸਿੰਘ ਜਫਰਵਾਲ, ਡਾ. ਰੋਮੀ ਰਾਜਾ ਮਹਾਜਨ ਮੁੱਖ ਮੰਤਰੀ ਦਫ਼ਤਰ ਤੋਂ ਨੁਮਾਇੰਦਾ, ਬਹਾਦਰ ਸਿੰਘ ਗੁਨੋਪੁਰ, ਜਸਬੀਰ ਸਿੰਘ ਘੁੰਮਣ ਸਾ. ਫ਼ੈਡਰੇਸ਼ਨ ਪ੍ਰਧਾਨ, ਗੁਰਵਿੰਦਰ ਸਿੰਘ ਸ਼ਾਮਪੁਰਾ ਸਾ. ਐੱਸ.ਜੀ.ਪੀ.ਸੀ. ਮੈਂਬਰ, ਹਰਬੰਸ ਸਿੰਘ ਮੰਜਪੁਰ ਸਾ. ਐੱਸ.ਜੀ.ਪੀ.ਸੀ. ਮੈਂਬਰ, ਜਸਬੀਰ ਸਿੰਘ ਜਫਰਵਾਲ, ਪਰਮਜੀਤ ਸਿੰਘ ਅÏਲਖ, ਹਰਬੰਸ ਸਿੰਘ ਸਿੱਧਵਾਂ, ਬਾਬਾ ਜੋਗਾ ਸਿੰਘ ਕਾਰ ਸੇਵਾ ਵਾਲੇ, ਬੀਬੀ ਪ੍ਰੀਤਮ ਕੌਰ ਖਾਲਸਾ, ਮਾ. ਕਰਨੈਲ ਸਿੰਘ, ਭਾਗ ਸਿੰਘ, ਬਲਜਿੰਦਰ ਸਿੰਘ ਹੈੱਡ ਗ੍ਰੰਥੀ, ਉਂਕਾਰ ਸਿੰਘ ਕਾਹਨੂੰਵਾਨ, ਸੁਖਜਿੰਦਰ ਸਿੰਘ ਰੰਧਾਵਾ, ਗੁਰਦਿਆਲ ਸਿੰਘ ਬਜਾੜ, ਮਾ. ਸਰਵਨ ਸਿੰਘ, ਦਰਸ਼ਨ ਸਿੰਘ ਸੱਲੋਪੁਰ, ਹਰਭਜਨ ਸਿੰਘ ਲਾਧੂਪੁਰ, ਬਾਬਾ ਬੋਹੜ ਸਿੰਘ, ਹਰਦੀਪ ਸਿੰਘ ਭੈਣੀ ਪਸਵਾਲ, ਹਰਜੀਤ ਸਿੰਘ ਲਾਧੂਪੁਰ, ਸਰਬਜੀਤ ਸਿੰਘ ਸਹਾਏਪੁਰ, ਨਿਰਮਲ ਸਿੰਘ ਸੁਲਤਾਨਪੁਰ, ਲਖਵਿੰਦਰ ਸਿੰਘ, ਹਰਦਿਆਲ ਸਿੰਘ, ਜਸਵੰਤ ਸਿੰਘ, ਗੁਰਚਰਨ ਸਿੰਘ, ਦਵਿੰਦਰ ਸਿੰਘ, ਕੁਲਦੀਪ ਸਿੰਘ, ਹਰਨਾਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |