ਘੁਮਾਣ, 5 ਅਪ੍ਰੈਲ (ਬਾਵਾ, ਬੰਮਰਾਹ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੁਆਰਾ ਚਲਾਈ ਜਾ ਰਹੀ ਸੰਸਥਾ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਕਿਸ਼ਨਕੋਟ (ਘੁਮਾਣ) ਵਿਖੇ ਪਿ੍ੰਸੀਪਲ ਡਾ. ਵੀ.ਕੇ. ਸਿੰਘ ਦੀ ਰਹਿਨੁਮਾਈ ਹੇਠ ਤੀਸਰਾ ਡਿਗਰੀ ਵੰਡ ਸਮਾਗਮ ਕੀਤਾ ਗਿਆ, ਜਿਸ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਡੀਨ ਕਾਲਜ ਵਿਕਾਸ ਪ੍ਰੋ. ਡਾ. ਸਰੋਜ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਲੈਫ਼ਟੀਨੈਂਟ ਦਿਲਰਾਜਕਰਨ ਸਿੰਘ, ਪਿ੍ੰਸੀਪਲ ਮਨਜੀਤ ਕੌਰ ਜਿਪਸ ਸਕੂਲ ਘੁਮਾਣ, ਪਿ੍ੰਸੀਪਲ ਡਾ. ਮਨਦੀਪ ਕੌਰ ਚੀਮਾ ਪਬਲਿਕ ਸਕੂਲ ਕਿਸ਼ਨਕੋਟ, ਪਿ੍ੰਸੀਪਲ ਪਰਮਜੀਤ ਸਿੰਘ ਤੇ ਅਮਨਦੀਪ ਕੌਰ ਹਰਕਿ੍ਸ਼ਨ ਸਕੂਲ ਸ਼੍ਰੀ ਹਰਗੋਬਿੰਦਪੁਰ ਸਾਹਿਬ, ਡਾ. ਸੁਖਦੇਵ ਸਿੰਘ ਬੇਦੀ, ਗੁਰਵੰਤ ਕੌਰ ਸ੍ਰੀ ਨਾਮਦੇਵ ਦਰਬਾਰ ਪ੍ਰਬੰਧਕ ਕਮੇਟੀ ਘੁਮਾਣ, ਸਰਪੰਚ ਬਚਿੱਤਰ ਸਿੰਘ ਊਧਨਵਾਲ ਆਦਿ ਵਿਸ਼ੇਸ਼ ਮਹਿਮਾਨ ਸਨ | ਸਮਾਗਮ ਦੀ ਆਰੰਭਤਾ ਮੁੱਖ ਮਹਿਮਾਨ ਪ੍ਰੋਫ਼ੈਸਰ ਡਾ. ਸਰੋਜ ਅਰੋੜਾ, ਕਾਲਜ ਪਿ੍ੰਸੀਪਲ ਅਤੇ ਸਮੂਹ ਸਟਾਫ਼ ਦੁਆਰਾ ਸਮਾ ਰੌਸ਼ਨ ਕਰ ਕੇ ਕੀਤੀ ਗਈ | ਉਪਰੰਤ ਕਾਲਜ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਬੀ.ਕਾਮ. ਤੇ ਉਸ ਦੇ ਸਾਥੀਆਂ ਦੁਆਰਾ ਸ਼ਬਦ ਗਾਇਨ ਕੀਤਾ ਗਿਆ | ਪਿ੍ੰਸੀਪਲ ਡਾ. ਵੀ.ਕੇ. ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ | ਉਸ ਤੋਂ ਬਾਅਦ ਸਾਲਾਨਾ ਰਿਪੋਰਟ ਪੜ੍ਹੀ ਗਈ ਤੇ ਕਾਲਜ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ | ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਪ੍ਰੋ. ਕਰਮਜੀਤ ਕੌਰ ਤੇ ਪ੍ਰੋ. ਲਵਪ੍ਰੀਤ ਕੌਰ ਦੁਆਰਾ ਨਿਭਾਈ ਗਈ | ਇਸ ਤੋਂ ਬਾਅਦ ਪ੍ਰੋਫ਼ੈਸਰ ਕਰਮਜੀਤ ਕੌਰ ਮੁਖੀ ਪੰਜਾਬੀ ਵਿਭਾਗ, ਪ੍ਰੋਫ਼ੈਸਰ ਰਵਨੀਤ ਕੌਰ ਮੁਖੀ ਸਾਇਸ ਵਿਭਾਗ, ਪ੍ਰੋ. ਸ਼ਮਸ਼ੇਰ ਸਿੰਘ ਮੁਖੀ ਕੰਪਿਊਟਰ ਵਿਭਾਗ, ਪ੍ਰੋ. ਧੀਰਜ ਗਿਰੀ ਮੁਖੀ ਕਾਮਰਸ ਵਿਭਾਗ ਤੇ ਪ੍ਰੋ. ਕਿਰਨਜੀਤ ਕੌਰ ਮੁਖੀ ਇਕਨਾਮਿਕਸ ਵਿਭਾਗ ਨੇ ਆਪਣੇ-ਆਪਣੇ ਵਿਸ਼ਿਆਂ 'ਚ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਬਾਰੇ ਦੱਸਿਆ | ਪਿ੍ੰਸੀਪਲ ਡਾ. ਵੀ.ਕੇ. ਸਿੰਘ ਅਤੇ ਮੁੱਖ ਮਹਿਮਾਨ ਡਾ. ਸਰੋਜ ਅਰੋੜਾ ਨੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ | ਇਸ ਮੌਕੇ ਸਮੂਹ ਸਟਾਫ਼ ਹਾਜ਼ਰ ਸੀ |