27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਾ ਇਜਲਾਸ ਸੁਰਜੀਤ ਸਿੰਘ ਫੂਲ ਦੀ ਅਗਵਾਈ ਵਿਚ ਹੋਇਆ

Ad Position 21
No active advertisement
ਅਜੀਤ ਡੈਸਕ 06-04-2026
ਫਤਹਿਗੜ੍ਹ ਚੂੜੀਆਂ, 5 ਅਪ੍ਰੈਲ (ਅਵਤਾਰ ਸਿੰਘ ਰੰਧਾਵਾ)-ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦਾ ਡੈਲੀਗੇਟ ਇਜਲਾਸ ਸੂਬਾ ਚੇਅਰਮੈਨ ਸੁਰਜੀਤ ਸਿੰਘ ਫੂਲ ਤੇ ਡਾ. ਅਸੋਕ ਭਾਰਤੀ ਦੀ ਅਗਵਾਈ ਹੇਠ ਪਿੰਡ ਕਾਲਾ ਅਫਗਾਨਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ | ਸਭ ਤੋਂ ਪਹਿਲਾਂ ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਨੇ ਪਹਿਲੀ ਕਮੇਟੀ ਦੀ ਕਾਰਗੁਜਾਰੀ ਦੀ ਰਿਪੋਰਟ ਵਿਸਥਾਰ ਸਾਹਿਤ ਪੇਸ਼ ਕੀਤੀ, ਜਿਸ 'ਤੇ ਹਾਜ਼ਰ ਡੈਲੀਗੇਟਾਂ ਨੇ ਕਾਫੀ ਵਿਚਾਰ ਚਰਚਾ ਕਰਨ ਤੋਂ ਬਾਅਦ ਸਰਬਸੰਮਤੀ ਨਾਲ ਇਸ ਨੂੰ ਪਾਸ ਕੀਤਾ | ਇਸੇ ਤਰ੍ਹਾਂ ਜ਼ਿਲ੍ਹਾ ਖਜ਼ਾਨਚੀ ਨੇ ਪਿਛਲੀ ਵਿੱਤੀ ਰਿਪੋਰਟ ਪੇਸ਼ ਕੀਤੀ | ਹਾਜ਼ਰ ਹੋਏ ਡੈਲੀਗੇਟਾਂ ਵਿਚੋਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਵਿਚ ਕੁਲਦੀਪ ਸਿੰਘ ਦਾਦੂਯੋਧ ਨੂੰ ਜ਼ਿਲ੍ਹਾ ਪ੍ਰਧਾਨ, ਕੁਲਵਿੰਦਰਜੀਤ ਸਿੰਘ ਅਠਵਾਲ ਨੂੰ ਸਕੱਤਰ, ਸਿਕੰਦਰ ਸਿੰਘ ਚੀਮਾ ਨੂੰ ਖਜ਼ਾਨਚੀ, ਮਾ. ਗੁਰਚਰਨ ਸਿੰਘ, ਗੁਰਦੀਪ ਸਿੰਘ ਪੰਨਵਾਂ, ਪਲਵਿੰਦਰ ਸਿੰਘ ਪੰਨਵਾਂ, ਜਤਿੰਦਰ ਸਿੰਘ ਘਣੀਏ ਕੇ ਬਾਂਗਰ, ਜਤਿੰਦਰ ਸਿੰਘ ਕਾਲਾ ਅਫਗਾਨਾ, ਨਿਰਮਲ ਸਿੰਘ ਤਲਵੰਡੀ ਹਿੰਦੂਆਂ, ਨਿਸ਼ਾਨ ਸਿੰਘ ਅਠਵਾਲ, ਸੁਖਵੰਤ ਸਿੰਘ ਦੇਹੜ, ਮਾ. ਜਗੀਰ ਸਿੰਘ ਅੱਤੇਪੁਰ, ਕੁਲਵਿੰਦਰ ਸਿੰਘ ਬਸਰਾਵਾਂ, ਦਰਸ਼ਨ ਸਿੰਘ ਡੱਲਾ, ਮਹਿੰਦਰ ਸਿੰਘ ਚੀਮਾ ਖੱੁਡੀ, ਦਿਲਬਾਗ ਸਿੰਘ ਕੋਟਲਾ ਬਾਮਾ ਤੇ ਜਸਬੀਰ ਕੌਰ ਸ਼ੈਰੋਵਾਲ ਜ਼ਿਲ੍ਹਾ ਕਮੇਟੀ ਮੈਂਬਰ ਚੁਣੇ ਗਏ | ਇਸ ਤੋਂ ਇਲਾਵਾ ਯੂਨੀਅਨ ਦੀਆਂ ਨੀਤੀਆਂ ਉੱਪਰ ਵਿਚਾਰ ਚਰਚਾ ਹੋਈ ਅਤੇ ਆਉਣ ਵਾਲੇ ਸਮੇਂ ਵਿਚ ਹਮੇਸ਼ਾ ਹੱਕ ਸੱਚ ਦੀ ਆਵਾਜ਼ ਨੂੰ ਉਠਾਉਣ ਲਈ ਹਾਮੀ ਪ੍ਰਗਟਾਈ ਗਈ | ਇਸ ਮੌਕੇ ਪ੍ਰੈਸੱ ਸਕੱਤਰ ਜਗਦੀਪ ਸਿੰਘ ਸੋਨੂੰ ਰੰਧਾਵਾ, ਗੁਰਦੀਪ ਸਿੰਘ ਪੰਨਵਾਂ, ਸਤਨਾਮ ਸਿੰਘ ਪੰਨਵਾਂ, ਦਿਲਬਾਗ ਸਿੰਘ ਆਦਿ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਬੰਦ ਰਹਿਣ ਨਾਲ ਛੋਟੇ ਉਦਯੋਗ ਬੰਦ ਹੋਣ ਕਿਨਾਰੇ ਅਗਲੀ ਖ਼ਬਰ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੌਸ਼ਹਿਰਾ ਮੱਝਾ ਸਿੰਘ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24