ਗੁਰਦਾਸਪੁਰ, 5 ਅਪ੍ਰੈਲ (ਅਸ਼ੋਕ ਸ਼ਰਮਾ)-ਪਾਵਰਕਾਮ ਦੇ 66 ਕੇ.ਵੀ ਫੀਡਰ ਰਣਜੀਤ ਬਾਗ਼ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਤੇ ਉਦਯੋਗਾਂ ਦੀ ਬਿਜਲੀ ਸਪਲਾਈ ਰੋਜ਼ਾਨਾ ਕਈ ਕਈ ਘੰਟੇ ਬੰਦ ਰਹਿਣ ਨਾਲ ਉਦਯੋਗਪਤੀਆਂ ਦੇ ਕਾਰੋਬਾਰ ਬੰਦ ਹੋਣ ਕਿਨਾਰੇ ਪਹੁੰਚ ਚੁੱਕੇ ਹਨ | ਇਸ ਸਬੰਧੀ ਅੱਧੀ ਦਰਜਨ ਦੇ ਕਰੀਬ ਸ਼ੈਲਰ ਮਾਲਕਾਂ ਨੇ ਦੱਸਿਆ ਕਿ ਕੋਈ ਵੀ ਦਿਨ ਖ਼ਾਲੀ ਨਹੀਂ ਹੁੰਦਾ, ਜਦੋਂ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਰੋਜ਼ਾਨਾ ਬਿਜਲੀ ਬੰਦ ਨਾ ਹੋਈ ਹੋਵੇ | ਜਿਸ ਨਾਲ ਸ਼ੈਲਰਾਂ ਦੇ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ ਅਤੇ ਲੇਬਰ ਸ਼ੈਲਰਾਂ 'ਤੇ ਵਿਹਲੀ ਬੈਠ ਕੇ ਚਲੀ ਜਾਂਦੀ ਹੈ | ਇਸ ਨਾਲ ਉਨ੍ਹਾਂ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਬਿਜਲੀ ਨਿਰੰਤਰ ਸਪਲਾਈ ਲਈ ਉੱਚ ਅਧਿਕਾਰੀਆਂ ਨੰੂ ਵੀ ਮਿਲੇ | ਪਰ ਉਹ ਵੀ ਇਸ ਪਾਸੇ ਗੰਭੀਰ ਨਹੀਂ ਹਨ | ਜਿਸ ਕਾਰਨ ਇਲਾਕੇ ਦੇ ਲੋਕਾਂ ਤੇ ਉਦਯੋਗਪਤੀਆਂ ਦਾ ਮਹਿਕਮੇ ਪ੍ਰਤੀ ਭਾਰੀ ਰੋਸ ਹੈ | ਉਨ੍ਹਾਂ ਪਾਵਰਕਾਮ ਪਟਿਆਲਾ ਦੇ ਚੇਅਰਮੈਨ ਪਾਸੋਂ ਮੰਗ ਕੀਤੀ ਕਿ ਸਰਹੱਦੀ ਖੇਤਰ ਦੇ ਉਦਯੋਗਾਂ ਨੰੂ ਬਚਾਉਣ ਲਈ ਬਿਜਲੀ ਸਪਲਾਈ ਨਿਰੰਤਰ ਦਿੱਤੀ ਜਾਵੇ, ਜਿਸ ਨਾਲ ਉਦਯੋਗਪਤੀ ਵੱਡੇ ਨੁਕਸਾਨ ਤੋਂ ਬਚ ਸਕਣ |