27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਕਿਸਾਨ ਰਵਾਇਤੀ ਫ਼ਸਲਾਂ ਛੱਡ ਕੇ ਸਹਾਇਕ ਧੰਦਿਆਂ ਨੂੰ ਦੇ ਰਹੇ ਤਰਜੀਹ-ਕਿਸਾਨ ਪ੍ਰੀਤਮ ਸਿੰਘ

Ad Position 21
No active advertisement
ਅਜੀਤ ਡੈਸਕ 06-04-2026
ਗੁਰਦਾਸਪੁਰ, 5 ਅਪ੍ਰੈਲ (ਅਸ਼ੋਕ ਸ਼ਰਮਾ)- ਪੰਜਾਬ ਅੰਦਰ ਕਿਸਾਨ ਰਿਵਾਇਤੀ ਫਸਲਾਂ ਨੂੰ ਘਟਾ ਕੇ ਸਹਾਇਕ ਧੰਦੇ ਜਿਵੇਂ ਮੱਛੀ ਪਾਲਨ, ਸੂਰ ਪਾਲਨ, ਡੇਅਰੀ ਫਾਰਮ, ਪੋਲਟਰੀ ਫਾਰਮ, ਮੱਖੀ ਪਾਲਨ ਤੇ ਬੂਟੇ ਲਗਾਉਣ 'ਤੇ ਜ਼ੋਰ ਦੇ ਰਹੇ ਹਨ | ਇਸ ਸਬੰਧੀ ਕਿਸਾਨ ਪ੍ਰੀਤਮ ਸਿੰਘ ਵਾਸੀ ਚਾਵਾ, ਕਿਸਾਨ ਨਸੀਬ ਸਿੰਘ, ਸ਼ੇਰ ਸਿੰਘ, ਸੋਹਣ ਸਿੰਘ, ਜਸਵਿੰਦਰ ਸਿੰਘ ਸੈਣੀ ਆਦਿ ਨੇ ਦੱਸਿਆ ਕਿ ਛੰਭ ਕਾਹਨੂੰਵਾਨ ਦੀ ਧਰਤੀ 'ਤੇ ਸੇਮ ਸਮੱਸਿਆ ਜ਼ਿਆਦਾ ਹੋਣ ਕਰਕੇ ਹਰ ਸਾਲ ਫ਼ਸਲ ਬੇਮੌਸਮੀ ਬਰਸਾਤ ਨਾਲ ਖ਼ਰਾਬ ਹੋ ਜਾਂਦੀ ਹੈ ਅਤੇ ਕਿਸਾਨਾਂ ਦਾ ਕਾਫੀ ਨੁਕਸਾਨ ਹੁੰਦਾ ਹੈ ਪਰ ਸਰਕਾਰ ਵਲੋਂ ਖ਼ਰਾਬ ਫ਼ਸਲਾਂ ਦਾ ਮੁਆਵਜ਼ਾ ਨਾ ਮਿਲਣ ਕਰਕੇ ਉਹ ਆਰਥਿਕ ਤੌਰ 'ਤੇ ਕਮਜ਼ੋਰ ਹੋ ਜਾਂਦੇ ਹਨ | ਜਿਸ ਕਰਕੇ ਹੁਣ ਬਹੁਤੇੇ ਕਿਸਾਨ ਰਵਾਇਤੀ ਫਸਲਾਂ ਨੂੰ ਛੱਡ ਕੇੇ ਬੂਟੇ ਅਤੇ ਹੋਰ ਸਹਾਇਕ ਧੰਦੇ ਅਪਣਾ ਰਹੇ ਹਨ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਬੂਟੇ ਲਗਵਾਉਣ ਤੇ ਸਹਾਇਕ ਧੰਦਿਆਂ ਲਈ ਅਨੇਕਾਂ ਸਕੀਮਾਂ ਚਲਾਈਆਂ ਹਨ ਜਿਵੇਂ ਲੱਖਾਂ ਰੁਪਏ ਦਾ ਕਰਜ਼ਾ ਤੇ ਸਬਸਿਡੀ ਮਿਲਦੀ ਹੈ | ਉਨ੍ਹਾਂ ਕਿਹਾ ਕਿ ਪੜ੍ਹੇ ਲਿਖੇ ਨੌਜਵਾਨ ਮੱਛੀ ਪਾਲਨ, ਬੱਕਰੀ ਪਾਲਨ ਤੇ ਪੋਲਟਰੀ ਫਾਰਮ ਅਪਣਾ ਰਹੇ ਹਨ ਅਤੇ ਕਿਸਾਨਾਂ ਨੂੰ ਰਵਾਇਤੀ ਫਸਲਾਂ ਨਾਲੋਂ ਵਧੇਰੇ ਲਾਭ ਮਿਲਦਾ ਹੈ | ਕੁਝ ਕਿਸਾਨਾਂ ਨੇ ਦੱਸਿਆ ਕਿ ਪਾਪੂਲਰ ਤੇ ਸਫ਼ੈਦੇ ਆਦਿ ਦੇ ਬੂਟੇ 5 ਤੋਂ 7 ਸਾਲਾ 'ਚ ਤਿਆਰ ਹੋ ਜਾਂਦੇ ਹਨ ਜਿਸ ਨਾਲ ਔਸਤਨ ਆਮਦਨ ਪ੍ਰਤੀ ਏਕੜ ਰਵਾਇਤੀ ਫ਼ਸਲਾਂ ਨਾਲੋਂ ਜ਼ਿਆਦਾ ਨਿਕਲਦੀ ਹੈ | ਉਨ੍ਹਾਂ ਦੱਸਿਆ ਕਿ ਪਾਪੂਲਰ ਤੇ ਸਫ਼ੈਦੇ ਦੇ ਬੂਟੇ ਲਗਾਉਣ ਨਾਲ ਖੇਤਾਂ ਵਿਚ ਕਮਾਦ, ਸਰ੍ਹੋਂ ਤੇ ਹੋਰ ਫ਼ਸਲ ਵੀ ਲਗਾਈ ਜਾਂਦੀ ਹੈ ਜਿਸ ਨਾਲ ਦੋਹਰੀ ਕਮਾਈ ਹੁੰਦੀ ਹੈ | ਜਦੋਂ ਕਿ ਇਸ ਸਬੰਧੀ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ: ਜਸਪ੍ਰੀਤ ਸਿੰਘ ਨੇ ਦੱਸਿਆ ਕਿ 2021 'ਚ ਗੁਰਦਾਸਪੁਰ ਅੰਦਰ 8 ਲੱਖ ਪੋਲਟਰੀ ਫਾਰਮ ਸਨ ਤੇ 2026 ਤੱਕ 43 ਲੱਖ ਦੇ ਕਰੀਬ ਪੋਲਟਰੀ ਫਾਰਮ ਚੱਲ ਰਹੇ ਹਨ | ਇਸੇ ਲਈ ਕਿਸਾਨ ਸਹਾਇਕ ਧੰਦਿਆਂ ਨੰੂ ਤਰਜੀਹ ਦੇ ਰਹੇ ਹਨ | ਉਨ੍ਹਾਂ ਦੱਸਿਆ ਪੋਲਟਰੀ ਫਾਰਮ ਦੇ ਸਹਾਇਕ ਧੰਦੇ ਵਿਚੋਂ ਗੁਰਦਾਸਪੁਰ ਜ਼ਿਲ੍ਹਾ ਪੰਜਾਬ 'ਚੋਂ ਦੂਜੇ ਨੰਬਰ 'ਤੇ ਹੈ | ਉਨ੍ਹਾਂ ਇਹ ਵੀ ਕਿਹਾ ਕਿ ਵਿਭਾਗ ਵਲੋਂ ਕਿਸਾਨਾਂ ਨੰੂ ਸੂਰ ਪਾਲਨ, ਮੁਰਗੀ ਪਾਲਨ, ਬੱਕਰੀਆਂ ਪਾਲਨ ਲਈ ਖ਼ਾਸ ਤੌਰ 'ਤੇ ਟਰੇਨਿੰਗ ਦਿੱਤੀ ਜਾਂਦੀ ਹੈ |
Ad Position 22
No active advertisement
ਪਿਛਲੀ ਖ਼ਬਰ ਸੰਤਨੀ ਤਰੇਜਾ ਕੈਥੋਲਿਕ ਚਰਚ ਤੋਂ ਦੁੱਖ ਭੋਗ ਯਾਤਰਾ ਕੱਢੀ <br/> ਅਗਲੀ ਖ਼ਬਰ ਬਿਜਲੀ ਬੰਦ ਰਹਿਣ ਨਾਲ ਛੋਟੇ ਉਦਯੋਗ ਬੰਦ ਹੋਣ ਕਿਨਾਰੇ
Ad Position 24