ਧਾਰੀਵਾਲ, 5 ਅਪ੍ਰੈਲ (ਜੇਮਸ ਨਾਹਰ)- ਪ੍ਰਭੂ ਯਿਸੂ ਮਸੀਹ ਦੇ ਸਲੀਬ 'ਤੇ ਚੜ੍ਹਾਏ ਜਾਣ ਦੇ ਦਿਨ ਗੁੱਡ ਫਰਾਈਡੇ ਨੂੰ ਸਮਰਪਿਤ ਦੁੱਖ ਭੋਗ ਯਾਤਰਾ ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਸੋਹਲ ਦੇ ਪੈਰਿਸ ਪ੍ਰੀਸਟ ਤੇ ਡੀਨ ਰੈਵ: ਫਾਦਰ ਜੋਸ਼ ਪਡਿਆਟੀ ਦੀ ਰਹਿਨੁਮਾਈ ਹੇਠ ਕੱਢੀ ਗਈ | ਪੈਰਿਸ ਪ੍ਰੀਸਟ ਤੇ ਡੀਨ ਰੈਵ: ਫਾਦਰ ਜੋਸ ਪਡਿਆਟੀ ਨੇ ਹਾਜ਼ਰ ਸੰਗਤਾਂ, ਦੇਸ਼, ਦੁਨੀਆ ਅਤੇ ਸੂਬੇ ਪੰਜਾਬ ਦੀ ਅਮਨ-ਸਾਂਤੀ, ਤਰੱਕੀ ਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ | ਇਸ ਮੌਕੇ ਸਹਾਇਕ ਫਾਦਰ ਮਤਿਆਸ, ਪਿ੍ੰਸੀਪਲ ਸਿਸਟਰ ਦਿਵਿਆ, ਲੇਟੀ ਕਮਿਸ਼ਨ ਦੇ ਮੈਂਬਰ ਰਕੇਸ਼ ਵਿਲੀਅਮ, ਪੈਰਿਸ ਕੌਂਸਲ ਦੇ ਪ੍ਰਧਾਨ ਜੋਨ ਮਸੀਹ ਰਣੀਆ, ਚਰਚ ਮੀਡੀਆ ਇੰਚਾਰਜ ਜੇਮਸ ਨਾਹਰ, ਲੰਗਰ ਕਮੇਟੀ ਦੇ ਪ੍ਰਧਾਨ ਜੋਨ ਮਸੀਹ, ਬਾਬੂ ਪਤਰਸ, ਬਾਬੂ ਵਾਰਿਸ, ਬਾਬੂ ਕਰਮਾ, ਬਾਬੂ ਮਨੀ, ਸਰਪੰਚ ਰਾਖਲ ਸਮੇਤ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ |