ਫਤਹਿਗੜ੍ਹ ਚੂੜੀਆਂ, 5 ਅਪ੍ਰੈਲ (ਅਵਤਾਰ ਸਿੰਘ ਰੰਧਾਵਾ)- ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਪੰਜਾਬ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਜਾਂਗਲਾ ਨੇ ਯੂਨੀਅਨ ਮੈਂਬਰਾਂ ਸਮੇਤ ਡੀ.ਸੀ. ਦਫਤਰ ਗੁਰਦਾਸਪੁਰ ਵਿਖੇ ਪੀ.ਸੀ.ਐਸ. ਕੁਲਦੀਪ ਚੰਦ ਗੁਰਦਾਸਪੁਰ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ | ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਜਾਂਗਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣ ਮੈਨੀਫੈਸਟੋ ਵਿਚ ਨੰਬਰਦਾਰਾਂ ਦੀਆਂ ਦਰਪੇਸ਼ ਮੁਸਕਲਾਂ ਦਾ ਹੱਲ ਕਰਨ ਤੇ ਸਰਕਾਰ ਬਣਨ ਉਪਰੰਤ ਨੰਬਰਦਾਰਾਂ ਦੀਆਂ ਫੌਰਨ ਮੰਗਾਂ ਪੂਰੀਆਂ ਕਰਨ ਦੀ ਗੱਲ ਕੀਤੀ ਸੀ ਜਦਕਿ ਅੱਜ ਚਾਰ ਸਾਲਾਂ ਤੋਂ ਉੱਪਰ ਦਾ ਸਮਾਂ ਬੀਤ ਗਿਆ ਹੈ, ਆਪ ਸਰਕਾਰ ਨੇ ਨੰਬਰਦਾਰ ਯੂਨੀਅਨ ਵਲੋਂ ਬਾਰ-ਬਾਰ ਦਿੱਤੇ ਮੰਗ ਪੱਤਰਾਂ ਨੂੰ ਅਣਗੌਲਿਆ ਕਰਦੇ ਹੋਏ ਇਕ ਵੀ ਮੰਗ ਮੰਨਣ ਲਈ ਹੁੰਗਾਰਾ ਨਹੀਂ ਭਰਿਆ | ਇਸ ਮੌਕੇ ਸਰਪ੍ਰਸਤ ਨਵਦੀਪ ਸਿੰਘ ਸ਼ੇਰਾ ਫਤੇਵਾਲ, ਤਹਿਸੀਲ ਪ੍ਰਧਾਨ ਗੁਰਭੇਜ ਸਿੰਘ, ਵਸਣ ਸਿੰਘ ਕਾਦੀਆਂ ਰਾਜਪੂਤਾਂ, ਹਰਭਜਨ ਸਿੰਘ ਬਟਾਲਾ, ਹਰਵਿੰਦਰ ਸਿੰਘ ਘਣੀਆ, ਤਜਿੰਦਰ ਸਿੰਘ, ਰਵਿੰਦਰ ਸਿੰਘ, ਸੁਲੱਖਣ ਸਿੰਘ, ਰਜਿੰਦਰ ਸਿੰਘ, ਕਾਬਲ ਸਿੰਘ, ਜਸਵਿੰਦਰਪਾਲ ਸਿੰਘ ਆਦਿ ਹਾਜ਼ਰ ਸਨ |