02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਵਲੋਂ ਡੀ.ਸੀ. ਦਫ਼ਤਰ ਮੂਹਰੇ ਧਰਨਾ

Ad Position 21
No active advertisement
ਅਜੀਤ ਡੈਸਕ 07-04-2026
ਗੁਰਦਾਸਪੁਰ, 6 ਅਪ੍ਰੈਲ (ਗੁਰਪ੍ਰਤਾਪ ਸਿੰਘ)- ਅੱਜ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਸੰਯੁਕਤ ਕਿਸਾਨ ਮੋਰਚਾ, ਮਜ਼ਦੂਰ ਜਥੇਬੰਦੀਆਂ ਅਤੇ ਬਿਜਲੀ ਮੁਲਾਜ਼ਮਾਂ ਦੇ ਸਾਂਝੇ ਮੋਰਚੇ ਵਲੋਂ ਇਕ ਵਿਸ਼ਾਲ ਧਰਨਾ ਦਿੱਤਾ ਗਿਆ | ਧਰਨੇ ਤੋਂ ਪਹਿਲਾਂ ਰੋਸ ਮਾਰਚ ਕੀਤਾ ਗਿਆ | ਉਪਰੰਤ ਡੀ.ਸੀ. ਗੁਰਦਾਸਪੁਰ ਨੂੰ ਗਵਰਨਰ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਬੁਲਾਰਿਆਂ ਨੇ ਅਮਰੀਕਾ ਵਲੋਂ ਈਰਾਨ ਉੱਪਰ ਕੀਤੇ ਜਾ ਰਹੇ ਹਮਲੇ ਦੀ ਘੋਰ ਨਿੰਦਾ ਕੀਤੀ ਤੇ ਇਸ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ | ਭਾਰਤ ਦੀ ਮੋਦੀ ਸਰਕਾਰ ਵਲੋਂ ਅਮਰੀਕਾ ਅਤੇ ਇਜ਼ਰਾਇਲ ਵਿਰੁੱਧ ਸਪੱਸ਼ਟ ਸਟੈਂਡ ਨਾ ਲਏ ਜਾਣ ਕਰਕੇ ਆਗੂਆਂ ਵਲੋਂ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਗਈ ਤੇ ਗੈਸ ਦੀ ਕਮੀ ਦੂਰ ਕਰਨ ਦੀ ਮੰਗ ਵੀ ਉਠਾਈ ਗਈ, ਭਾਰਤ-ਅਮਰੀਕਾ ਵਪਾਰ ਸਮਝੌਤਾ, ਚਾਰ ਲੇਬਰ ਕੋਡ, ਬਿਜਲੀ ਬਿੱਲ, ਬੀਜ ਸੋਧ ਬਿੱਲ ਅਤੇ ਕਿਸਾਨਾਂ-ਮਜ਼ਦੂਰਾਂ ਦੇ ਸਾਰੇ ਕਰਜ਼ੇ ਮਾਫ਼ ਕਰਨ ਦੀ ਮੰਗ ਕੀਤੀ ਗਈ | ਇਕ ਹੋਰ ਮਤੇ ਰਾਹੀਂ ਬਟਾਲਾ ਦੇ ਸੁੱਖਾ ਸਿੰਘ, ਮਹਿਤਾਬ ਸਿੰਘ ਪਾਰਕ ਵਿਚ ਹੈਲਥ ਕਲੀਨਿਕ ਬਣਾਉਣ ਦਾ ਸਖ਼ਤ ਵਿਰੋਧ ਕੀਤਾ ਗਿਆ ਤੇ ਚਿਤਾਵਨੀ ਦਿੱਤੀ ਗਈ ਕਿ ਜੇਕਰ ਇਹ ਤਜਵੀਜ਼ ਰੱਦ ਨਾ ਕੀਤੀ ਗਈ ਤਾਂ ਉੱਥੇ ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਦਾ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ | ਧਰਨੇ ਦੀ ਪ੍ਰਧਾਨਗੀ ਗੁਲਜ਼ਾਰ ਸਿੰਘ ਬਸੰਤਕੋਟ, ਮੱਖਣ ਸਿੰਘ ਕੁਹਾੜ, ਬਲਵਿੰਦਰ ਸਿੰਘ ਰਾਜੂ ਔਲਖ, ਤਰਲੋਕ ਸਿੰਘ ਬਹਿਰਾਮਪੁਰ, ਹਰਭਜਨ ਸਿੰਘ ਬਟਾਲਾ, ਤਰਸੇਮ ਸਿੰਘ, ਹਰਜੀਤ ਸਿੰਘ, ਗੁਰਮੀਤ ਸਿੰਘ ਦੋਸਤਪੁਰ, ਹਰਜਿੰਦਰ ਸਿੰਘ ਆਦੀਆਂ, ਕੁਲਜੀਤ ਸਿੰਘ ਰੰਧਾਵਾ ਬੱਬਰੀ, ਬਲਬੀਰ ਸਿੰਘ, ਸਾਧ ਸਿੰਘ ਗੌਂਸਪੁਰ, ਵਿਜੇ ਸੋਹਲ, ਧਿਆਨ ਸਿੰਘ ਠਾਕੁਰ, ਦਿਲਬਾਗ ਸਿੰਘ ਜੋਗਰ, ਜੋਗਿੰਦਰ ਪਾਲ ਪਨਿਆੜ, ਸੰਜੀਵ ਸੈਣੀ ਅਤੇ ਬਲਬੀਰ ਸਿੰਘ ਬੈਂਸ ਨੇ ਸਾਂਝੇ ਤੌਰ 'ਤੇ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸ਼ਹਿਰੀ ਤੇ ਦਿਹਾਤੀ ਖੇਤਰ ਅੰਦਰ ਨਕਲੀ ਦੁੱਧ ਦੀ ਭਰਮਾਰ, ਸੰਬੰਧਿਤ ਵਿਭਾਗ ਸੁੱਤਾ ਕੁੰਭਕਰਨੀਂ ਨੀਂਦ ਅਗਲੀ ਖ਼ਬਰ ਹੈਰੋਇਨ ਤੇ ਨਾਜਾਇਜ਼ ਸ਼ਰਾਬ ਸਮੇਤ ਚਾਰ ਦੋਸ਼ੀ ਗਿ੍ਫ਼ਤਾਰ
Ad Position 24