02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਸ਼ਹਿਰੀ ਤੇ ਦਿਹਾਤੀ ਖੇਤਰ ਅੰਦਰ ਨਕਲੀ ਦੁੱਧ ਦੀ ਭਰਮਾਰ, ਸੰਬੰਧਿਤ ਵਿਭਾਗ ਸੁੱਤਾ ਕੁੰਭਕਰਨੀਂ ਨੀਂਦ

Ad Position 21
No active advertisement
ਅਜੀਤ ਡੈਸਕ 07-04-2026
ਗੁਰਦਾਸਪੁਰ, 6 ਅਪ੍ਰੈਲ (ਅਸ਼ੋਕ ਸ਼ਰਮਾ)- ਪੰਜਾਬ ਸਰਕਾਰ ਵਲੋਂ ਵੇਰਕਾ ਦੁੱਧ ਮਹਿੰਗਾ ਕਰਨ ਦੇ ਨਾਲ ਪਿੰਡਾਂ ਅਤੇ ਸ਼ਹਿਰਾਂ ਵਿਚ ਚੱਲ ਰਹੇ ਡੇਅਰੀ ਫਾਰਮ ਤੇ ਹੋਰ ਦੁੱਧ ਵਿਕਰੇਤਾ ਵਲੋਂ ਜੋ ਪਿੰਡਾਂ ਤੇ ਸ਼ਹਿਰ ਵਿਚ ਜੋ ਦੁੱਧ ਸਪਲਾਈ ਕੀਤੀ ਜਾ ਰਿਹਾ ਹੈ, ਉਹ ਘਟੀਆ ਮਿਆਰ ਦਾ ਹੋਣ ਕਰਕੇ ਲੋਕ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ | ਇਸ ਪਾਸੇ ਸਬੰਧਿਤ ਵਿਭਾਗ ਦਾ ਧਿਆਨ ਨਾ ਹੋਣ ਕਰਕੇ ਲੋਕ ਕਾਫ਼ੀ ਗੁੱਸੇ ਵਿਚ ਹਨ | ਇਸ ਸਬੰਧੀ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਹੁਣ ਦੁੱਧ ਦੀ ਆੜ ਹੇਠ ਦੁੱਧ ਵਿਕਰੇਤਾਵਾਂ ਵਲੋਂ ਦੁੱਧ ਵਿਚ ਮਿਲਾਵਟ ਕਰਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ | ਗੁਰਦਾਸਪੁਰ ਸ਼ਹਿਰ ਤੇ ਆਲੇ ਦੁਆਲੇ ਦੇ ਕਸਬਿਆਂ ਵਿਚ ਨਕਲੀ ਦੁੱਧ, ਦਹੀਂ, ਪਨੀਰ ਵੇਚਣ ਵਾਲੀਆਂ ਦੁਕਾਨਾਂ 'ਤੇ ਘਟੀਆ ਦੁੱਧ, ਪਨੀਰ, ਦਹੀਂ ਤੇ ਖੁਆ ਮਿਲ ਰਿਹਾ ਹੈ, ਜੋ ਖਾਣ ਯੋਗ ਨਹੀਂ ਹੁੰਦਾ | ਇਸ ਘਟੀਆ ਦੁੱਧ ਕਾਰਨ ਨਵ ਜੰਮਿਆਂ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ | ਇਸ ਇਸ ਸਬੰਧੀ ਗੱਲਬਾਤ ਕਰਦਿਆਂ ਕੁਝ ਲੋਕਾਂ ਨੇ ਦੱਸਿਆ ਕਿ ਕਈ ਮਸ਼ਹੂਰ ਕੰਪਨੀਆਂ ਦੇ ਦੁੱਧ ਵਾਲੇ ਸੈਂਪਲ ਫ਼ੇਲ੍ਹ ਹੋ ਚੁੱਕੇ ਹਨ | ਬਾਵਜੂਦ ਇਸ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਦੁੱਧ ਤਿਆਰ ਕਰਨ ਤੇ ਵੇਚਣ ਵਾਲੀਆਂ ਕੰਪਨੀਆਂ, ਡੇਅਰੀਆਂ ਅਤੇ ਹਲਵਾਈਆਂ ਦੀਆਂ ਦੁਕਾਨਾਂ 'ਤੇ ਕੋਈ ਛਾਪੇਮਾਰੀ ਨਹੀਂ ਕੀਤੀ ਜਾਂਦੀ ਤੇ ਖਾਨਾਪੂਰਤੀ ਕਰਨ ਲਈ ਇਸ ਸਬੰਧੀ ਕਦੀ-ਕਦੀ ਵਿਭਾਗ ਵਲੋਂ ਇਕ-ਅੱਧੀ ਦੁਕਾਨ 'ਤੇ ਜਾ ਕੇ ਸੈਂਪਲ ਭਰ ਲਏ ਜਾਂਦੇ ਹਨ ਪਰ ਬਾਅਦ ਵਿਚ ਕੋਈ ਵੀ ਠੋਸ ਨਤੀਜਾ ਸਾਹਮਣੇ ਨਹੀਂ ਆਉਂਦਾ | ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਅਤੇ ਦਿਹਾਤੀ ਖੇਤਰ ਵਿਚ ਦੁੱਧ ਦੀ ਖਪਤ ਬਹੁਤ ਤਾਦਾਦ ਵਿਚ ਹੈ ਜਦਕਿ ਦੁੱਧ ਦੇਣ ਵਾਲੇ ਪਸ਼ੂਆਂ ਦੀ ਗਿਣਤੀ ਬਹੁਤ ਘੱਟ ਹੈ | ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਜ਼ਿਆਦਾਤਰ ਦੁੱਧ ਨਕਲੀ ਤਿਆਰ ਕਰਕੇ ਲੋਕਾਂ ਨੂੰ ਪਿਲਾਇਆ ਜਾ ਰਿਹਾ | ਇਸੇ ਤਰ੍ਹਾਂ ਨਕਲੀ ਦੁੱਧ ਨਾਲ ਹਲਵਾਈਆਂ ਵਲੋਂ ਮਠਿਆਈ ਅਤੇ ਪਨੀਰ ਆਦਿ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਖਾ ਕੇ ਅਕਸਰ ਹੀ ਲੋਕ ਬਿਮਾਰ ਹੁੰਦੇ ਹਨ | ਲੋਕਾਂ ਨੇ ਸਿਹਤ ਵਿਭਾਗ ਪਾਸੋਂ ਮੰਗ ਕੀਤੀ ਹੈ ਕਿ ਦੁੱਧ ਦੇ ਸੈਂਪਲ ਭਰ ਕੇ ਇਸ ਨੂੰ ਚੈੱਕ ਕੀਤਾ ਜਾਵੇ ਤੇ ਜੇਕਰ ਦੁੱਧ ਨਕਲੀ ਪਾਇਆ ਜਾਂਦਾ ਹੈ ਤਾਂ ਦੁਕਾਨਦਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਕੋਈ ਵੀ ਡੇਅਰੀ ਮਾਲਕ ਨਕਲੀ ਦੁੱਧ ਤੇ ਦੁੱਧ ਤੋਂ ਬਣਿਆ ਸਾਮਾਨ ਨਕਲੀ ਨਾ ਵੇਚ ਸਕਣ |
Ad Position 22
No active advertisement
ਪਿਛਲੀ ਖ਼ਬਰ ਚੋਰਾਂ ਵਲੋਂ ਸਬ-ਤਹਿਸੀਲ ਧਾਰੀਵਾਲ ਵਿਖੇ ਚੋਰੀ ਅਗਲੀ ਖ਼ਬਰ ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਵਲੋਂ ਡੀ.ਸੀ. ਦਫ਼ਤਰ ਮੂਹਰੇ ਧਰਨਾ
Ad Position 24