ਧਾਰੀਵਾਲ, 6 ਅਪ੍ਰੈਲ (ਜੇਮਸ ਨਾਹਰ)- ਬੀਤੀ ਰਾਤ ਚੋਰਾਂ ਵਲੋਂ ਸਬ-ਤਹਿਸੀਲ ਧਾਰੀਵਾਲ ਵਿਖੇ ਚੋਰੀ ਕੀਤੀ ਗਈ | ਤਹਿਸੀਲ ਦੇ ਅਮਲੇ ਨੇ ਦੱਸਿਆ ਕਿ ਚੋਰਾਂ ਵਲੋਂ ਇਲੈਕਟ੍ਰੀਸ਼ਨ, ਬੋਰਡ 28, ਵੈਰਿੰਗ ਤਾਰ, ਸਵਿੱਚ, ਕੂਲਰ ਦੇ ਢੱਕਣ ਤੇ ਮੋਟਰ ਚੋਰੀ ਕਰਨ ਦੇ ਨਾਲ-ਨਾਲ ਐਲੂਮੀਨੀਅਮ ਦੀ ਫਿਟਿੰਗ ਵੀ ਚੋਰੀ ਕਰ ਲਈ ਗਈ ਹੈ | ਉਨ੍ਹਾਂ ਕਿਹਾ ਕਿ ਸਨਿਚਰਵਾਰ ਤੇ ਐਤਵਾਰ ਛੁੱਟੀ ਹੋਣ ਕਾਰਨ ਚੋਰਾਂ ਵਲੋਂ ਲਗਾਤਾਰ 2 ਦਿਨ ਚੋਰੀ ਕੀਤੀ ਗਈ ਹੈ ਜਿਸ ਸੰਬੰਧੀ ਥਾਣਾ ਧਾਰੀਵਾਲ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਇਸ ਮੌਕੇ ਪੱਪੂ ਨੰਬਰਦਾਰ, ਚੌਂਕੀਦਾਰ ਪ੍ਰਦੀਪ ਕੁਮਾਰ ਆਦਿ ਹੋਰ ਹਾਜ਼ਰ ਸਨ |