ਗੁਰਦਾਸਪੁਰ, 6 ਅਪ੍ਰੈਲ (ਪੰਕਜ ਸ਼ਰਮਾ)- ਸ਼ਿਵਾਲਿਕ ਡਿਗਰੀ ਕਾਲਜ, ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਨਾਲ ਸੰਬੰਧਿਤ ਹੈ ਅਤੇ ਨਿਊ ਸੰਤ ਨਗਰ ਤਿ੍ਮੋ ਰੋਡ 'ਤੇ ਸਥਿਤ ਹੈ, ਵਲੋਂ ਨਵੇਂ ਅਕਾਦਮਿਕ ਸੈਸ਼ਨ ਲਈ ਦਾਖ਼ਲਿਆਂ ਦੀ ਸ਼ੁਰੂਆਤ ਦਾ ਐਲਾਨ ਕੀਤਾ ਗਿਆ ਹੈ | ਕਾਲਜ ਵਲੋਂ ਵਿਦਿਆਰਥੀਆਂ ਲਈ ਅੰਡਰ ਗੈ੍ਰਜੂਏਟ ਅਤੇ ਪੋਸਟ ਗੈ੍ਰਜੂਏਟ ਕੋਰਸਾਂ ਦੀ ਵਿਆਪਕ ਰੇਂਜ ਪ੍ਰਦਾਨ ਕੀਤੀ ਜਾ ਰਹੀ ਹੈ | ਕਾਲਜ ਪ੍ਰਬੰਧਕਾਂ ਮੁਤਾਬਿਕ ਬੀ.ਏ., ਬੀ.ਸੀ.ਏ., ਡੀ.ਸੀ.ਏ., ਐਮ.ਸੀ.ਏ., ਐਮ.ਏ. (ਇੰਗਲਿਸ਼) ਤੇ ਐਮ.ਏ. (ਪੰਜਾਬੀ) 'ਚ ਦਾਖ਼ਲੇ ਖੁੱਲ੍ਹੇ ਹਨ | ਇਸ ਤੋਂ ਇਲਾਵਾ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ, ਬੈਚਲਰ ਇਨ ਲਾਇਬ੍ਰੇਰੀ ਸਾਇੰਸ, ਡਿਪਲੋਮਾ ਇਨ ਕੋਸਮੈਟੋਲੋਜੀ ਤੇ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕਾਸਮੈਟੋਲੋਜੀ ਵਰਗੇ ਪ੍ਰੋਫੈਸ਼ਨਲ ਤੇ ਵੋਕੇਸ਼ਨਲ ਕੋਰਸ ਵੀ ਉਪਲੱਬਧ ਹਨ | ਕਾਲਜ ਵਲੋਂ ਵਿਦਿਆਰਥੀਆਂ ਲਈ ਆਧੁਨਿਕ ਢਾਂਚੇ ਨਾਲ ਸੁਸੱਜਿਤ ਕੈਂਪਸ ਤੇ ਵੱਖ-ਵੱਖ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ | ਸਹੂਲਤ ਭਰੀ ਸਿੱਖਿਆ ਨੂੰ ਪ੍ਰੋਤਸਾਹਿਤ ਕਰਦੇ ਹੋਏ ਸੰਸਥਾ ਵਲੋਂ ਐੱਸ.ਸੀ., ਬੀ.ਸੀ. ਤੇ ਓ.ਬੀ.ਸੀ. ਵਿਦਿਆਰਥੀਆਂ ਲਈ ਵਜ਼ੀਫਾ ਯੋਜਨਾਵਾਂ ਉਪਲੱਬਧ ਹਨ | ਇਸ ਤੋਂ ਇਲਾਵਾ ਪਿਤਾ ਰਹਿਤ ਤੇ ਹੋਣਹਾਰ ਵਿਦਿਆਰਥੀਆਂ ਲਈ ਵੀ ਵਿਸ਼ੇਸ਼ ਛੂਟ ਦਿੱਤੀ ਜਾ ਰਹੀ ਹੈ ਜਿਨ੍ਹਾਂ ਵਿਦਿਆਰਥੀਆਂ ਨੇ ਆਪਣੀ 12ਵੀਂ ਜਮਾਤ ਪੂਰੀ ਕਰ ਲਈ ਹੈ ਤੇ ਹੁਣ ਦਾਖ਼ਲੇ ਲਈ ਵਿਕਲਪਾਂ ਦੀ ਤਲਾਸ਼ ਕਰ ਰਹੇ ਹਨ, ਉਨ੍ਹਾਂ ਨੂੰ ਕਾਲਜ ਵਿਜ਼ਟ ਕਰਨ ਲਈ ਸੱਦਾ ਦਿੱਤਾ ਗਿਆ ਹੈ | ਸ਼ਿਵਾਲਿਕ ਕਾਊਾਸਲਿੰਗ ਸੈਲ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਨਿਊ ਸੰਤ ਨਗਰ, ਤਿ੍ਮੋ ਰੋਡ, ਗੁਰਦਾਸਪੁਰ ਵਿਖੇ ਖੁੱਲ੍ਹਾ ਰਹੇਗਾ ਜਿੱਥੇ ਵਿਦਿਆਰਥੀਆਂ ਨੂੰ ਠੀਕ ਕੋਰਸ ਚੁਣਨ ਵਿਚ ਮਦਦ ਦਿੱਤੀ ਜਾਵੇਗੀ | ਕਾਲਜ ਪ੍ਰਬੰਧਕਾਂ ਨੇ ਇੱਛੁਕ ਵਿਦਿਆਰਥੀਆਂ ਨੂੰ ਜਲਦੀ ਤੋਂ ਜਲਦੀ ਆਪਣੀ ਦਾਖਲਾ ਪ੍ਰਕਿਰਿਆ ਪੂਰੀ ਕਰਨ ਦੀ ਅਪੀਲ ਕੀਤੀ ਹੈ |