02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਅੰਮਿ੍ਤ ਸੰਚਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 07-04-2026
ਡੇਰਾ ਬਾਬਾ ਨਾਨਕ, 6 ਅਪ੍ਰੈਲ (ਵਿਜੇ ਸ਼ਰਮਾ)- ਖਾਲਸਾ ਸਾਜਨਾ ਦਿਵਸ ਤੇ ਭਾਈ ਤਾਰਾ ਸਿੰਘ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਧਰਮ ਪ੍ਰਚਾਰ ਕਮੇਟੀ ਵਲੋਂ ਅੰਮਿ੍ਤ ਸੰਚਾਰ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਪਿਆਰੇ ਨੇ ਪਹੁੰਚ ਕੇ 176 ਅੰਮਿ੍ਤ ਅਭਿਲਾਖੀਆਂ ਨੂੰ ਖੰਡੇ ਬਾਟੇ ਦੀ ਪਾਹੁਲ ਦੀ ਦਾਤ ਬਖਸ਼ਿਸ਼ ਕੀਤੀ | ਅੰਮਿ੍ਤ ਪਾਨ ਕਰਨ ਵਾਲੀਆਂ ਸੰਗਤਾਂ ਨੂੰ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਭੇਟਾ ਰਹਿਤ ਕਰਾਰ ਦਿੱਤੇ ਗਏ | ਅੰਮਿ੍ਤ ਸੰਚਾਰ ਮੌਕੇ ਸਹਿਜ ਪਾਠ ਸੰਸਥਾ ਵਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ | ਇਸ ਮੌਕੇ ਬੀਬੀ ਜੋਗਿੰਦਰ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਮੈਨੇਜਰ ਸਤਨਾਮ ਸਿੰਘ ਗੌਸਲ, ਭਾਈ ਨਛੱਤਰ ਸਿੰਘ ਗ੍ਰੰਥੀ ਸਿੰਘ, ਭਾਈ ਗੁਰਜੰਟ ਸਿੰਘ, ਭਾਈ ਜਗਵਿੰਦਰ ਸਿੰਘ, ਭਾਈ ਜਗਦੀਪ ਸਿੰਘ ਪ੍ਰਚਾਰਕ, ਭਾਈ ਖੁਸ਼ਬੀਰ ਸਿੰਘ, ਭਾਈ ਜਸਪਾਲ ਸਿੰਘ ਸੋਹਲ, ਭਾਈ ਹਿੰਮਤਬੀਰ ਸਿੰਘ, ਭਾਈ ਖਜਾਨ ਸਿੰਘ ਕਵੀਸ਼ਰ, ਭਾਈ ਬਲਜਿੰਦਰ ਸਿੰਘ, ਕਵੀਸ਼ਰੀ ਜਥਾ ਭਾਈ ਜ਼ੋਰਾਵਰ ਸਿੰਘ, ਭਾਈ ਅਵਤਾਰ ਸਿੰਘ, ਜਗਦੀਪ ਸਿੰਘ ਰਿਕਾਰਡ ਕੀਪਰ, ਸੁਰਜੀਤ ਸਿੰਘ ਲੇਖਾਕਾਰ, ਹਰਜਿੰਦਰ ਸਿੰਘ ਲਾਲਾਨੰਗਲ, ਪਰਗਟ ਸਿੰਘ, ਮਲਕੀਤ ਸਿੰਘ, ਸੁਖਵਿੰਦਰ ਸਿੰਘ, ਹਰਵੰਤ ਸਿੰਘ ਗੌਸਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਵੇਂ ਸੈਸ਼ਨ 2026-27 ਲਈ ਸ਼ਿਵਾਲਿਕ ਡਿਗਰੀ ਕਾਲਜ ਗੁਰਦਾਸਪੁਰ 'ਚ ਦਾਖ਼ਲੇ ਸ਼ੁਰੂ ਅਗਲੀ ਖ਼ਬਰ ਦਰਿਆ ਬਿਆਸ ਕੰਢੇ ਕਿਸਾਨਾਂ ਵਲੋਂ ਘੜਿਆਲ ਵੇਖਣ ਨਾਲ ਡੇਰੇ ਦੇ ਲੋਕਾਂ 'ਚ ਸਹਿਮ ਦਾ ਮਾਹੌਲ
Ad Position 24