02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਸਰਬਸੰਮਤੀ ਨਾਲ ਚੁਣੀਆਂ 23 ਪੰਚਾਇਤਾਂ ਨੂੰ ਵਿਧਾਇਕ ਰੰਧਾਵਾ ਨੇ 1.15 ਕਰੋੜ ਦੀ ਰਾਸ਼ੀ ਸੌਂਪੀ

Ad Position 21
No active advertisement
ਅਜੀਤ ਡੈਸਕ 07-04-2026
ਕਲਾਨੌਰ, 6 ਅਪ੍ਰੈਲ (ਪੁਰੇਵਾਲ)- ਸਥਾਨਕ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਵਿਖੇ ਬੀ.ਡੀ.ਪੀ.ਓ. ਸ: ਸੁਰਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਕਰਵਾਏ ਸਮਾਗਮ 'ਚ ਪਹੁੰਚੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਵਿਕਾਸੀ ਕਾਰਜਾਂ ਲਈ ਰਾਸ਼ੀ ਸੌਂਪੀ ਗਈ | ਦਫਤਰ ਪਹੁੰਚਣ 'ਤੇ ਵਿਧਾਇਕ ਰੰਧਾਵਾ ਦਾ ਬੀ.ਡੀ.ਪੀ.ਓ. ਸ: ਬਰਾੜ ਵਲੋਂ ਸਵਾਗਤ ਕੀਤਾ ਗਿਆ | ਉਪਰੰਤ ਇਕੱਤਰ ਪੰਚਾਇਤਾਂ ਨੂੰ ਪੰਚਾਇਤ ਅਫਸਰ ਮਨਜਿੰਦਰ ਸਿੰਘ, ਸਰਪੰਚ ਜਤਿੰਦਰ ਕੁਮਾਰ ਗੋਰਾ ਸਲਹੋਤਰਾ ਵਲੋਂ ਵੀ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ 'ਤੇ ਚਰਚਾ ਕੀਤੀ ਗਈ | ਇਸ ਦੌਰਾਨ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਬਲਾਕ ਕਲਾਨੌਰ ਦੇ 23 ਪਿੰਡਾਂ ਦੀਆਂ ਪੰਚਾਇਤਾਂ, ਜਿਨ੍ਹਾਂ ਦੀ ਲੰਘੇਂ ਸਮੇਂ ਦੌਰਾਨ ਸਰਬਸੰਮਤੀ ਨਾਲ ਚੋਣ ਹੋਈ ਸੀ, ਨੂੰ 1 ਕਰੋੜ 15 ਲੱਖ ਰੁਪਏ ਦੀ ਰਾਸ਼ੀ ਸੌਪੀ ਗਈ ਤੇ ਸੰਬੋਧਨ ਦੌਰਾਨ ਕਿਹਾ ਕਿ ਪੰਚਾਇਤਾਂ ਸਰਕਾਰੀ ਪੈਸੇ ਦੀ ਸੰਜੀਦਗੀ ਨਾਲ ਸਾਂਝੇ ਕੰਮਾਂ ਲਈ ਵਰਤੋਂ ਯਕੀਨੀ ਕਰਨ | ਇਸ ਮੌਕੇ ਹਲਕਾ ਕੋਆਰਡੀਨੇਟਰ ਨਵਪ੍ਰੀਤ ਸਿੰਘ ਪਵਾਰ, ਸਰਪੰਚ ਹਰਦੀਪ ਸਿੰਘ ਮਠਾਰੂ, ਹਰਜੀਤ ਸਿੰਘ, ਗੁਰਾਇਆ, ਮਨਦੀਪ ਸਿੰਘ ਬੁਲਾਰੀਆ, ਪਲਵਿੰਦਰ ਸਿੰਘ ਮੱਲ੍ਹੀ, ਕੋਆਰਡੀਨੇਟਰ ਚੈਂਚਲ ਕੁਮਾਰ ਅਗਰਵਾਲ, ਬਲਾਕ ਪ੍ਰਧਾਨ ਇੰਦਰ ਭਾਰਲ, ਕੁਲਵਿੰਦਰ ਸਿੰਘ ਕਾਹਲੋਂ, ਜਗਜੀਤ ਸਿੰਘ ਬੋਪਾਰਾਏ ਭਿਖਾਰੀਵਾਲ, ਨਿਸ਼ਾਨ ਸਿੰਘ ਗੁਰਾਇਆ, ਰੋਹਨ ਸੱਚਰ, ਧਰਮਜੋਤ ਸਿੰਘ ਰਸੂਲਪੁਰ, ਅੰਕੂ ਗੋਰਾਇਆ, ਰਜਿੰਦਰ ਸਿੰਘ ਸਪਰਾਏ, ਜਗਦੀਸ਼ ਸਿੰਘ ਪੰਨੂੰ, ਸੰਜੀਵ ਰਿੰਕੂ ਲੱਖਣਕਲਾਂ, ਜੁਗਰਾਜ ਸਿੰਘ ਛੋਹਣ, ਬਲਵਿੰਦਰ ਪਾਲ ਨੂਰੋਵਾਲੀ, ਹਰਜੋਤ ਸਿੰਘ ਸਰਾਂ, ਮਨੀ ਅਟਾਰੀ, ਗੋਪੀ ਮੌੜ, ਸੁਰਿੰਦਰਪਾਲ ਸਿੰਘ, ਦਿਲਰਾਜ ਸਿੰਘ ਗੁਰਾਇਆ, ਪ੍ਰਗਣ ਸਿੰਘ ਭੰਡਵਾਂ, ਕਲਦੀਪ ਸਿੰਘ ਪੰਨੂੰ, ਪ੍ਰਤਾਪ ਸਿੰਘ ਦਲੇਲਪੁਰ, ਦਲੇਰ ਸਿੰਘ, ਮਨਜੀਤ ਕੌਰ, ਸਕੱਤਰ ਪਰਮਜੀਤ ਸਿੰਘ, ਗੁਰਦੇਵ ਸਿੰਘ, ਗੁਰਇਕਬਾਲ ਸਿੰਘ ਵੀ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਰਾਜਾ ਰਾਮ ਹਰਚੋਵਾਲ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਸਮਾਪਤ ਅਗਲੀ ਖ਼ਬਰ ਬਲਬੀਰ ਸਿੰਘ ਪੰਨੂੰ ਨੇ 'ਆਪ' ਸਰਕਾਰ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ
Ad Position 24