02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਗੁਰਦੁਆਰਾ ਬਾਬਾ ਰਾਜਾ ਰਾਮ ਹਰਚੋਵਾਲ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਸਮਾਪਤ

Ad Position 21
No active advertisement
ਅਜੀਤ ਡੈਸਕ 07-04-2026
ਹਰਚੋਵਾਲ, 6 ਅਪ੍ਰੈਲ (ਢਿੱਲੋਂ, ਭਾਮ)- ਗੁਰਦੁਆਰਾ ਬਾਬਾ ਰਾਜਾ ਰਾਮ ਹਰਚੋਵਾਲ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਤਾਰਾ ਸਿੰਘ ਜੀ ਯਾਦ 'ਚ ਕਬੱਡੀ ਕੱਪ ਕਰਵਾਇਆ ਗਿਆ ਜਿਸ ਦਾ ਉਦਘਾਟਨ ਬਾਬਾ ਬਲਵਿੰਦਰ ਸਿੰਘ ਨੇ ਅਰਦਾਸ ਕਰਨ ਉਪਰੰਤ ਰੀਬਨ ਕੱਟ ਕੇ ਕੀਤਾ | ਕਬੱਡੀ ਕੱਪ ਵਿਚ 4 ਨਾਮਵਰ ਕਲੱਬਾਂ ਦੀਆਂ ਟੀਮਾਂ ਨੇ ਭਾਗ ਲਿਆ | ਫਾਈਨਲ ਮੈਚ ਬਾਬਾ ਨਾਮਦੇਵ ਕਲੱਬ ਘਮਾਣ ਤੇ ਬਾਬਾ ਹਜ਼ਾਰਾ ਸਿੰਘ ਕਲੱਬ ਗੁਰਦਾਸਪੁਰ ਵਿਚਕਾਰ ਖੇਡਿਆ ਗਿਆ ਜਿਸ ਵਿਚ ਬਾਬਾ ਹਜ਼ਾਰਾ ਸਿੰਘ ਕਲੱਬ ਦੀ ਟੀਮ ਪਹਿਲੇ ਨੰਬਰ 'ਤੇ ਰਹੀ | ਜੇਤੂ ਟੀਮ ਨੂੰ ਪ੍ਰਬੰਧਕ ਕਮੇਟੀ ਵਲੋਂ 1 ਲੱਖ ਰੁਪਏ ਦਾ ਇਨਾਮ ਤੇ ਦੂਜੇ ਨੰਬਰ 'ਤੇ ਰਹੀ ਟੀਮ ਨੂੰ 71 ਹਜ਼ਾਰ ਰੁਪਏ ਦਾ ਨਗਦ ਇਨਾਮ ਤੇ ਯਾਦਗਾਰੀ ਚਿੰਨ੍ਹ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ | ਬਜ਼ੁਰਗਾਂ ਦੇ ਕਬੱਡੀ ਦੇ ਸ਼ੋਅ ਮੈਚ ਨੇ ਬਹੁਤ ਰੰਗ ਬੰਨਿ੍ਹਆ | ਲੋਕਾਂ ਨੇ ਭਰਪੂਰ ਮਨੋਰੰਜਨ ਕੀਤਾ | ਲੜਕੀਆਂ ਦੀ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ | ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਧਰਮਿੰਦਰ ਸਿੰਘ ਸਰਪੰਚ ਤੇ ਸਮੂਹ ਅਹੁਦੇਦਾਰਾਂ ਵਲੋਂ ਜੇਤੂ ਟੀਮਾਂ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਥੇਦਾਰ ਬਾਬਾ ਦਲਬੀਰ ਸਿੰਘ, ਕੈਪਟਨ ਧਰਮਿੰਦਰ ਸਿੰਘ, ਦਿਲਬਾਗ ਸਿੰਘ ਬੱਗੋ, ਸਾਬਕਾ ਚੇਅਰਮੈਨ ਦਰਸ਼ਨ ਸਿੰਘ ਔਲਖ, ਹਰਵਿੰਦਰਪਾਲ ਸਿੰਘ ਸ਼ਾਹਬਾਦ ਸੀਨੀਅਰ ਕਾਂਗਰਸੀ ਆਗੂ, ਰਾਜਤਜਿੰਦਰ ਸਿੰਘ ਰਿਆੜ, ਸੈਕਟਰੀ ਸੁਖਚੈਨ ਸਿੰਘ, ਗੁਰਮੱੁਖ ਸਿੰਘ ਕਾਲਾ, ਸਾਬਕਾ ਸਰਪੰਚ ਗੁਰਨੇਕ ਸਿੰਘ, ਗੁਰਦਿਆਲ ਸਿੰਘ ਨੰਬਰਦਾਰ, ਜਥੇਦਾਰ ਕੁਲਵੰਤ ਸਿੰਘ, ਡਾਕਟਰ ਗੁਰਿੰਦਰਪਾਲ ਸਿੰਘ ਸਾਬੀ, ਸਾਬਕਾ ਇੰਸਪੈਕਟਰ ਰਣਜੋਧ ਸਿੰਘ ਪੱਡਾ, ਸਾਬਕਾ ਇੰਸਪੈਕਟਰ ਜੋਗਿੰਦਰ ਸਿੰਘ, ਪਿ੍ੰਸੀਪਲ ਕੈਪਟਨ ਸਿੰਘ, ਮਾਸਟਰ ਦਿਲਬਾਗ ਸਿੰਘ ਬਸਰਾਵਾਂ, ਹਰਜੀਤ ਸਿੰਘ ਰਿਆੜ, ਅਜੀਤ ਸਿੰਘ ਮੋਹਣੀ, ਬਲਵਿੰਦਰ ਸਿੰਘ, ਏ.ਐਸ.ਆਈ. ਸਰਵਣ ਸਿੰਘ, ਏ.ਐਸ.ਆਈ. ਰਵਿੰਦਰ ਸਿੰਘ, ਜਗਰੂਪ ਸਿੰਘ, ਪਲਵਿੰਦਰ ਸਿੰਘ ਸੈਕਟਰੀ, ਹਰਭਿੰਦਰ ਸਿੰਘ ਵਡਾਲੀ, ਰਵਿੰਦਰ ਸਿੰਘ, ਜਥੇਦਾਰ ਬਖਸ਼ੀਸ਼ ਸਿੰਘ, ਸੁਖਵੰਤ ਸਿੰਘ ਫੋਟੋਗ੍ਰਾਫਰ, ਜਰਨੈਲ ਸਿੰਘ, ਲੱਕੀ ਭਲਵਾਨ, ਚਰਨਜੀਤ ਸਿੰਘ, ਗੁਰਬਚਨ ਸਿੰਘ, ਡਾਕਟਰ ਮਲਕੀਤ ਸਿੰਘ, ਹਰਮਨਦੀਪ ਸਿੰਘ ਸ਼ਾਹ, ਸਰਬਜੀਤ ਸਿੰਘ ਸਾਬੀ, ਤਰਲੋਕ ਸਿੰਘ, ਗਿਆਨੀ ਸੁਖਬੀਰ ਸਿੰਘ, ਸੁਖਜਿੰਦਰ ਸਿੰਘ, ਪ੍ਰਧਾਨ ਲਵਜੀਤ ਸਿੰਘ ਭੁੱਲਰ, ਬਲਰਾਜ ਸਿੰਘ ਰਿਆੜ, ਸਰਦੂਲ ਸਿੰਘ ਔਲਖ, ਕੁਲਵੰਤ ਸਿੰਘ, ਅਜੀਤ ਸਿੰਘ ਭੁੱਲਰ, ਪਰਮਜੀਤ ਸਿੰਘ, ਸੁਰਜੀਤ ਸਿੰਘ ਰਿਆੜ, ਮਾਸਟਰ ਮਲਕੀਤ ਸਿੰਘ, ਗੁਰਕੀਰਤ ਸਿੰਘ ਰਿਆੜ, ਪ੍ਰਧਾਨ ਜਸਪ੍ਰੀਤ ਸਿੰਘ, ਬਲਬੀਰ ਸਿੰਘ, ਹਰਪਾਲ ਸਿੰਘ, ਰਾਜੀਵ ਕੁਮਾਰ ਸਰਮਾ, ਮਿੱਤਰ ਸਿੰਘ, ਅਮਰਬੀਰ ਸਿੰਘ, ਰਾਜਵਿੰਦਰ ਸਿੰਘ, ਮਨਜੀਤ ਸਿੰਘ, ਡਾ. ਮੁਖਵਿੰਦਰ ਸਿੰਘ, ਕਰਮ ਸਿੰਘ, ਬਲਰਾਜ ਸਿੰਘ, ਮੰਗਤ ਰਾਮ, ਸਰਵਣ ਸਿੰਘ, ਸੂਬਾ ਸਿੰਘ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੁਰਾਣੇ ਸ਼ਹਿਰ ਨੂੰ ਨਵੀਆਂ ਸੀਵਰੇਜ ਲਾਈਨਾਂ ਦੀ ਲੋੜ ਹੈ- ਗੌਰਵ ਵਡੈਹਰਾ ਅਗਲੀ ਖ਼ਬਰ ਸਰਬਸੰਮਤੀ ਨਾਲ ਚੁਣੀਆਂ 23 ਪੰਚਾਇਤਾਂ ਨੂੰ ਵਿਧਾਇਕ ਰੰਧਾਵਾ ਨੇ 1.15 ਕਰੋੜ ਦੀ ਰਾਸ਼ੀ ਸੌਂਪੀ
Ad Position 24