ਭਾਜਪਾ ਨਾਰਥ ਮੰਡਲ ਪਠਾਨਕੋਟ ਵਲੋਂ ਵਾਰਡ ਇੰਚਾਰਜਾਂ ਦਾ ਐਲਾਨ, ਸੰਗਠਨ ਨੂੰ ਮਿਲੇਗੀ ਨਵੀਂ ਮਜ਼ਬੂਤੀ
ਅਜੀਤ ਡੈਸਕ
07-04-2026
ਪਠਾਨਕੋਟ, 6 ਅਪ੍ਰੈਲ (ਸੰਧੂ) -ਭਾਰਤੀ ਜਨਤਾ ਪਾਰਟੀ (ਨਾਰਥ ਮੰਡਲ) ਪਠਾਨਕੋਟ ਵਲੋਂ ਸੰਗਠਨ ਦੇ ਵਿਸਥਾਰ ਅਤੇ ਜ਼ਮੀਨੀ ਪੱਧਰ 'ਤੇ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਅਹਿਮ ਕਦਮ ਚੁੱਕਿਆ ਗਿਆ ਹੈ | ਪਾਰਟੀ ਦੇ ਉੱਚ ਆਗੂਆਂ ਦੇ ਦਿਸ਼ਾ-ਨਿਰਦੇਸ਼ਾਂ ਤੇ ਜ਼ਿਲ੍ਹਾ ਪ੍ਰਧਾਨ ਨਾਲ ਵਿਚਾਰ ਤੋਂ ਬਾਅਦ ਨਾਰਥ ਮੰਡਲ ਦੇ ਪ੍ਰਧਾਨ ਨਿਪੁਣ ਕੁਮਾਰ ਗੁਪਤਾ ਵਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਲਈ ਨਵੇਂ ਇੰਚਾਰਜਾਂ ਦੀ ਸੂਚੀ ਜਾਰੀ ਕੀਤੀ ਗਈ ਹੈ | ਇਹ ਸਾਰੀਆਂ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀਆਂ ਗਈਆਂ ਹਨ | ਮੰਡਲ ਪ੍ਰਧਾਨ ਨਿਪੁਣ ਕੁਮਾਰ ਗੁਪਤਾ ਨੇ ਕਿਹਾ ਕਿ ਭਾਜਪਾ ਵਿਸ਼ਵ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਹੈ ਤੇ ਇਸ ਦੀ ਅਸਲੀ ਤਾਕਤ ਇਸ ਦੇ ਨਿਸ਼ਠਾਵਾਨ ਕਾਰਕੁਨ ਹਨ | ਨਵੇਂ ਨਿਯੁਕਤ ਇੰਚਾਰਜ ਇਹ ਯਕੀਨੀ ਬਣਾਉਣਗੇ ਕਿ ਕੇਂਦਰ ਸਰਕਾਰ ਦੀਆਂ ਲੋਕ-ਹਿਤੈਸ਼ੀ ਯੋਜਨਾਵਾਂ ਦਾ ਲਾਭ ਸਮਾਜ ਦੇ ਆਖ਼ਰੀ ਵਿਅਕਤੀ ਤੱਕ ਪਹੁੰਚੇ | ਨਾਰਥ ਮੰਡਲ ਪਠਾਨਕੋਟ ਦੇ ਨਵੇਂ ਵਾਰਡ ਇੰਚਾਰਜ ਵਿਚ ਵਾਰਡ ਨੰਬਰ-1 ਪ੍ਰਵੀਨ ਸ਼ਰਮਾ, ਵਾਰਡ ਨੰ: 2 ਰਾਕੇਸ਼ ਔਲ, ਵਾਰਡ ਨੰ: 3 ਨਿਪੁਣ ਕੁਮਾਰ ਗੁਪਤਾ, ਵਾਰਡ ਨੰ: 4 ਲਵਨੀਸ਼ ਮਹਾਜਨ, ਵਾਰਡ ਨੰ: 5 ਨਿਤਿਨ ਮਹਾਜਨ, ਵਾਰਡ ਨੰ: 6 ਪ੍ਰਵੀਨ ਸ਼ਰਮਾ, ਵਾਰਡ ਨੰ: 7 ਸਾਹਿਲ ਮਹਾਜਨ (ਰਿਸ਼ੂ), ਵਾਰਡ ਨੰ: 8 ਨਿਪੁਣ ਕੁਮਾਰ ਗੁਪਤਾ, ਵਾਰਡ ਨੰ: 9 ਮੀਨੂ ਕੁਮਾਰੀ, ਵਾਰਡ ਨੰ: 13 ਰੋਮੀ ਠਾਕੁਰ, ਵਾਰਡ ਨੰ: 14 ਲਵਨੀਸ਼ ਮਹਾਜਨ, ਵਾਰਡ ਨੰ: 15 ਨਰੇਸ਼ ਸ਼ਰਮਾ, ਵਾਰਡ ਨੰ: 16 ਸਾਹਿਲ ਮਹਾਜਨ (ਰਿਸ਼ੂ), ਵਾਰਡ ਨੰ: 17 ਮੀਨੂ ਕੁਮਾਰੀ, ਵਾਰਡ ਨੰ: 18 ਰਾਕੇਸ਼ ਔਲ, ਵਾਰਡ ਨੰ: 21 ਸੰਜੀਵ ਮਹਾਜਨ (ਸੰਜੂ), ਵਾਰਡ ਨੰ: 22 ਅਸ਼ੋਕ ਕੁਮਾਰ, ਵਾਰਡ ਨੰ: 48 ਰਜਤ ਕੁਮਾਰ, ਵਾਰਡ ਨੰ: 49 ਸੰਜੀਵ ਮਹਾਜਨ (ਸੰਜੂ), ਵਾਰਡ ਨੰ: 50 ਵਿਜੈ ਸਿੰਘ ਕਟਾਲ ਹਨ | ਅੰਤ ਵਿਚ ਨਿਪੁਣ ਕੁਮਾਰ ਗੁਪਤਾ ਨੇ ਸਾਰੇ ਨਵੇਂ ਨਿਯੁਕਤ ਅਧਿਕਾਰੀਆਂ ਨੂੰ ਵਧਾਈ ਦਿੱਤੀ |