02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਸੂਬਾ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਵਲੋਂ ਗੀਤਾ ਦੇਵੀ ਬਲਾਕ ਸੰਮਤੀ ਦੀ ਨਵੀਂ ਚੇਅਰਮੈਨ ਨਿਯੁਕਤ

Ad Position 21
No active advertisement
ਅਜੀਤ ਡੈਸਕ 07-04-2026
ਪਠਾਨਕੋਟ, 6 ਅਪ੍ਰੈਲ (ਸੁਮਿਤ)- ਪਠਾਨਕੋਟ ਵਿਚ ਆਮ ਆਦਮੀ ਪਾਰਟੀ (ਆਪ) ਵਲੋਂ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨੇ ਹਿੱਸਾ ਲਿਆ | ਇਹ ਸਮਾਗਮ ਪਟੇਲ ਚੌਕ ਵਿਖੇ ਪਾਰਟੀ ਦਫ਼ਤਰ ਵਿਖੇ ਹੋਇਆ ਜਿੱਥੇ ਬਲਾਕ ਕਮੇਟੀ ਦੀ ਨਵੀਂ ਚੇਅਰਮੈਨ ਗੀਤਾ ਦੇਵੀ ਤੇ ਉਪ ਚੇਅਰਮੈਨ ਸੋਨੀਆ ਦੇਵੀ ਨੂੰ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ ਦੌਰਾਨ ਪਾਰਟੀ ਆਗੂਆਂ ਨੇ ਨਵੀਆਂ ਨਿਯੁਕਤੀ 'ਤੇ ਖ਼ੁਸ਼ੀ ਜ਼ਾਹਿਰ ਕੀਤੀ ਤੇ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਆਪਣੇ ਸੰਬੋਧਨ ਵਿਚ ਕਲਸੀ ਨੇ ਕਿਹਾ ਕਿ ਗੀਤਾ ਦੇਵੀ ਨੂੰ ਬਲਾਕ ਕਮੇਟੀ ਦਾ ਚੇਅਰਮੈਨ ਤੇ ਸੋਨੀਆ ਦੇਵੀ ਨੂੰ ਉਪ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਦੋਵੇਂ ਨੇਤਾ ਖੇਤਰ ਦੇ ਵਿਕਾਸ ਤੇ ਲੋਕਾਂ ਦੀ ਸੇਵਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹਿਣਗੇ | ਉਨ੍ਹਾਂ ਵਰਕਰਾਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਨਾਰਥ ਮੰਡਲ ਪਠਾਨਕੋਟ ਵਲੋਂ ਵਾਰਡ ਇੰਚਾਰਜਾਂ ਦਾ ਐਲਾਨ, ਸੰਗਠਨ ਨੂੰ ਮਿਲੇਗੀ ਨਵੀਂ ਮਜ਼ਬੂਤੀ ਅਗਲੀ ਖ਼ਬਰ ਭਾਜਪਾ ਨਾਰਥ ਮੰਡਲ ਪਠਾਨਕੋਟ ਵਲੋਂ ਵਾਰਡ ਇੰਚਾਰਜਾਂ ਦਾ ਐਲਾਨ, ਸੰਗਠਨ ਨੂੰ ਮਿਲੇਗੀ ਨਵੀਂ ਮਜ਼ਬੂਤੀ
Ad Position 24