12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਟਿਊਬਵੈੱਲ ਕਾਰਪੋਰੇਸ਼ਨ ਦੇ ਕਰਮਚਾਰੀ ਨੂੰ ਲੁਟੇਰਿਆਂ ਨੇ ਲੁੱਟਿਆ

Ad Position 21
No active advertisement
ਅਜੀਤ ਡੈਸਕ 08-04-2026
ਬਟਾਲਾ, 7 ਅਪ੍ਰੈਲ (ਰਾਕੇਸ਼ ਰੇਖੀ)-ਡਿਊਟੀ 'ਤੇ ਜਾ ਰਹੇ ਪੰਜਾਬ ਟਿਊਬਵੈਲ ਕਾਰਪੋਰੇਸ਼ਨ ਦੇ ਕਰਮਚਾਰੀ ਨੂੰ ਲੁਟੇਰਿਆਂ ਨੇ ਰਸਤੇ ਵਿਚ ਲੁੱਟ ਲਿਆ | ਥਾਣਾ ਘੁਮਾਣ ਦੇ ਏ.ਐਸ.ਆਈ. ਪੰਜਾਬ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਵਾਸੀ ਨਵਾਂ ਪਿੰਡ ਥਾਣਾ ਜੰਡਿਆਲਾ ਗੁਰੂ ਨੇ ਸ਼ਿਕਾਇਤ ਦਰਜ਼ ਕਰਵਾਈ ਕਿ ਉਹ ਟਿਊਬਵੈਲ ਕਾਰਪੋਰੇਸ਼ਨ ਵਿਚ ਨੌਕਰੀ ਕਰਦਾ ਹੈ ਅਤੇ ਪਿੰਡ ਐਨੇਕੋਟ ਵਿਚ ਸਕੀਮੀ ਖਾਲ ਨੂੰ ਪੱਕਾ ਕਰਵਾਉਣ ਦੀ ਡਿਊਟੀ ਦੇ ਰਿਹਾ ਹੈ | ਬੀਤੀ ਸ਼ਾਮ ਕਰੀਬ 5:30 ਵਜੇ ਉਹ ਐਨੇਕੋਟ ਤੋਂ ਆਪਣੇ ਮੋਟਰਸਾਈਕਲ ਰਾਹੀਂ ਮਹਿਤਾ ਚੌਂਕ ਵੱਲ ਜਾ ਰਿਹਾ ਸੀ | ਰਸਤੇ ਵਿਚ ਪਿੱਛੋਂ ਮੋਟਰਸਾਇਕਲ 'ਤੇ ਆਏ 2 ਨਕਾਬਪੋਸ਼ ਨੌਜਵਾਨਾਂ ਨੇ ਆਪਣਾ ਮੋਟਰਸਾਈਕਲ ਅੱਗੇ ਲਗਾ ਕੇ ਉਸ ਨੂੰ ਰੋਕ ਲਿਆ ਅਤੇ ਧਮਕੀ ਦੇ ਕੇ ਉਸ ਦਾ ਪਰਸ ਜਿਸ ਵਿਚ 2000 ਰੁਪਏ ਸਨ, ਕੀਮਤੀ ਮੋਬਾਇਲ ਫੋਨ ਅਤੇ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਲੁਟੇਰਿਆਂ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਦੋਸਤ ਦੀ ਪਤਨੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਅਗਲੀ ਖ਼ਬਰ ਸਕਾਊਟਿੰਗ ਖੇਤਰ ਵਿਚ ਸਰਬੋਤਮ ਸੇਵਾਵਾਂ ਲਈ ਡੀ.ਟੀ.ਸੀ. ਲੈਕਚਰਾਰ ਹਰਪਾਲ ਸਿੰਘ ਸਨਮਾਨਿਤ
Ad Position 24