12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਦੋਸਤ ਦੀ ਪਤਨੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 08-04-2026
ਬਟਾਲਾ, 7 ਅਪ੍ਰੈਲ (ਰਾਕੇਸ਼ ਰੇਖੀ)-ਪੁਲਿਸ ਨੇ ਇਕ ਮਹਿਲਾ ਦੀ ਸ਼ਿਕਾਇਤ 'ਤੇ ਇਕ ਵਿਅਕਤੀ ਦੇ ਖਿਲਾਫ ਜ਼ਬਰ ਜਨਾਹ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ਼ ਕੀਤਾ ਹੈ | ਦੋਸ਼ੀ ਉਕਤ ਮਹਿਲਾ ਦੇ ਪਤੀ ਦਾ ਦੋਸਤ ਅਤੇ ਸਹਿਕਰਮੀ ਦੱਸਿਆ ਗਿਆ ਹੈ | ਥਾਣਾ ਸਿਵਲ ਲਾਈਨ ਵਿਚ ਦਰਜ਼ ਮਾਮਲੇ ਦੀ ਜਾਂਚ ਅਧਿਕਾਰੀ ਇੰਸਪੈਕਟਰ ਨਵਨੀਤ ਕੌਰ ਨੇ ਦੱਸਿਆ ਕਿ ਥਾਣਾ ਹੇਠ ਆਉਂਦੇ ਇਕ ਇਲਾਕੇ ਦੀ ਰਹਿਣ ਵਾਲੀ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਪਤੀ ਵਾਹਨ ਚਾਲਕ ਹੈ ਅਤੇ ਉਸ ਨੇ ਹਰਮਨਦੀਪ ਨੂੰ ਆਪਣੇ ਨਾਲ ਕੰਮ 'ਤੇ ਰੱਖਿਆ ਹੋਇਆ ਸੀ | ਉਸ ਦੇ ਪਤੀ ਕੋਲ ਦੂਸਰੇ ਪ੍ਰਦੇਸ਼ ਵਿਚ ਐਕਸੀਡੇਂਟ ਹੋ ਗਿਆ ਸੀ ਅਤੇ ਉਸ 'ਤੇ ਮਾਮਲਾ ਦਰਜ਼ ਹੈ | ਪਤੀ ਦੀ ਗੈਰ ਮੌਜ਼ੂਦਗੀ ਕਾਰਨ ਹਰਮਨਦੀਪ ਉਸ ਦਾ ਵਾਹਨ ਚਲਾਉਣ ਲੱਗ ਪਿਆ | ਹਰਮਨਦੀਪ ਦਾ ਉਸ ਦੇ ਘਰ ਆਉਣਾ-ਜਾਣਾ ਸੀ ਅਤੇ ਉਹ ਜ਼ਬਰਦਸਤੀ ਬਲੈਕਮੇਲ ਕਰ ਕੇ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ | ਉਸ ਨੇ ਤੰਗ ਆ ਕੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ | ਪੁਲਿਸ ਨੇ ਜਾਂਚ ਤੋਂ ਬਾਅਦ ਕਥਿਤ ਹਰਮਨਦੀਪ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਦੀਨਾਨਗਰ ਦੇ ਹਾਊਸ ਦੀ ਮਿਆਦ ਖ਼ਤਮ, ਹੁਣ ਐੱਸ. ਡੀ. ਐੱਮ. ਹੱਥ ਹੋਵੇਗੀ ਕਮਾਨ ਅਗਲੀ ਖ਼ਬਰ ਟਿਊਬਵੈੱਲ ਕਾਰਪੋਰੇਸ਼ਨ ਦੇ ਕਰਮਚਾਰੀ ਨੂੰ ਲੁਟੇਰਿਆਂ ਨੇ ਲੁੱਟਿਆ
Ad Position 24