12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਨਗਰ ਕੌਂਸਲ ਦੀਨਾਨਗਰ ਦੇ ਹਾਊਸ ਦੀ ਮਿਆਦ ਖ਼ਤਮ, ਹੁਣ ਐੱਸ. ਡੀ. ਐੱਮ. ਹੱਥ ਹੋਵੇਗੀ ਕਮਾਨ

Ad Position 21
No active advertisement
ਅਜੀਤ ਡੈਸਕ 08-04-2026
ਦੀਨਾਨਗਰ, 7 ਅਪ੍ਰੈਲ (ਸ਼ਾਮ ਸਿੰਘ ਘੁੰਮਣ)-ਨਗਰ ਕੌਂਸਲ ਦੀਨਾਨਗਰ ਦੇ 15 ਮੈਂਬਰੀ ਹਾਊਸ ਦੀ ਪੰਜ ਸਾਲ ਦੀ ਮਿਆਦ ਅੱਜ ਖਤਮ ਹੋਣ ਮਗਰੋਂ ਕੱਲ੍ਹ 9 ਅਪ੍ਰੈਲ ਤੋਂ ਨਗਰ ਕੌਂਸਲ ਦੀਨਾਨਗਰ ਦੀ ਕਮਾਨ ਬਤੌਰ ਪ੍ਰਬੰਧਕ ਐੱਸ. ਡੀ. ਐੱਮ. ਦੀਨਾਨਗਰ ਸੰਭਾਲਣਗੇ | ਦੱਸਣਯੋਗ ਹੈ ਕਿ 15 ਮੈਂਬਰਾਂ ਵਾਲੀ ਨਗਰ ਕੌਂਸਲ ਦੀਨਾਨਗਰ ਦੀਆਂ ਜਨਵਰੀ 2021 ਵਿਚ ਹੋਈਆਂ ਚੋਣਾਂ 'ਚ ਕਾਂਗਰਸ ਪਾਰਟੀ ਨੇ ਇੱਕਤਰਫ਼ਾ ਜਿੱਤ ਹਾਸਲ ਕਰਦੇ ਹੋਏ 15 ਵਿਚੋਂ 14 ਵਾਰਡਾਂ 'ਤੇ ਕਬਜ਼ਾ ਕੀਤਾ ਸੀ | ਜਦੋਂ ਕਿ ਇੱਕੋ ਇਕ ਵਾਰਡ ਤੋਂ ਜਿੱਤੇ ਆਜ਼ਾਦ ਉਮੀਦਵਾਰ ਵੀ ਬਾਅਦ ਵਿਚ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ ਸਨ, ਜਿਸ ਮਗਰੋਂ ਕਾਂਗਰਸ ਪਾਰਟੀ ਦੀ ਅਗਵਾਈ ਵਾਲੇ ਨਗਰ ਕੌਂਸਲ ਦੀਨਾਨਗਰ ਦੇ ਮੌਜੂਦਾ 15 ਮੈਂਬਰੀ ਹਾਊਸ ਵਲੋਂ 9 ਅਪ੍ਰੈਲ 2021 ਨੂੰ ਨਗਰ ਕੌਂਸਲ ਦੀਨਾਨਗਰ ਦੀ ਕਮਾਨ ਸੰਭਾਲੀ ਗਈ ਸੀ | ਅੱਜ 8 ਅਪ੍ਰੈਲ 2026 ਨੂੰ ਹਾਊਸ ਦੀ 5 ਸਾਲ ਦੀ ਮਿਆਦ ਪੂਰੀ ਹੋ ਜਾਣ ਮਗਰੋਂ ਪੰਜਾਬ ਸਰਕਾਰ ਵਲੋਂ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਨਵੇਂ ਹਾਊਸ ਦੇ ਗਠਨ ਤੱਕ ਨਗਰ ਕੌਂਸਲ ਦੀਨਾਨਗਰ ਦੀ ਕਮਾਨ ਐੱਸ. ਡੀ. ਐੱਮ. ਦੀਨਾਨਗਰ ਦੇ ਹੱਥ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਮਾਨ ਅਕਾਲੀ ਦਲ ਵਿਰੁੱਧ 'ਸਮਾਜਿਕ ਬਾਈਕਾਟ' ਵਾਲਾ ਗੈਰ-ਸੰਵਿਧਾਨਕ ਬਿਆਨ ਤੁਰੰਤ ਵਾਪਸ ਲੈਣ : ਭਾਈ ਪੀਰ ਮੁਹੰ... ਅਗਲੀ ਖ਼ਬਰ ਦੋਸਤ ਦੀ ਪਤਨੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ
Ad Position 24