12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਵਸ 'ਤੇ ਸ਼ੋਭਾ ਯਾਤਰਾ ਕੱਢੀ

Ad Position 21
No active advertisement
ਅਜੀਤ ਡੈਸਕ 08-04-2026
ਗੁਰਦਾਸਪੁਰ, 7 ਅਪ੍ਰੈਲ (ਚੱਕਰਾਜਾ)-ਗੋਸਵਾਮੀ ਸ੍ਰੀ ਗੁਰੂ ਨਾਭਾ ਜੀ ਦੇ ਜਨਮ ਦਿਵਸ 'ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਹੱਲਾ ਤੋਂ 35ਵੀਂ ਸ਼ੋਭਾ ਯਾਤਰਾ ਬਾਬਾ ਰੋਧਰ ਗਿਰੀ ਹੇਮਰਾਜਪੁਰ ਵਾਲਿਆਂ ਦੀ ਅਗਵਾਈ ਵਿਚ ਕੱਢੀ ਗਈ | ਇਹ ਸ਼ੋਭਾ ਯਾਤਰਾ ਪਿੰਡ ਹੱਲਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਚੌਕ ਗੌਰਮਿੰਟ ਕਾਲਜ ਰੋਡ, ਡਾਕਖਾਨਾ ਚੌਕ, ਬਾਟਾ ਚੌਕ, ਗੀਤਾ ਭਵਨ ਰੋਡ, ਹਨੂਮਾਨ ਚੌਕ, ਭਾਈ ਲਾਲੋ ਚੌਕ, ਸੰਗਲਪੁਰਾ ਰੋਡ, ਮੰਡੀ ਚੌਕ, ਜਹਾਜ਼ ਚੌਕ, ਜੇਲ੍ਹ ਰੋਡ ਅਤੇ ਬਾਬੋਵਾਲ ਤੋਂ ਹੁੰਦੀ ਹੋਈ ਮੁੜ ਆਰੰਭਿਕ ਸਥਾਨ 'ਤੇ ਸਮਾਪਤ ਹੋਈ | ਇਸ ਸ਼ੋਭਾ ਯਾਤਰਾ ਵਿਚ ਭਾਰੀ ਮੀਂਹ ਦੇ ਬਾਵਜੂਦ ਵੀ ਵੱਡੀ ਗਿਣਤੀ ਵਿਚ ਟਰੈਕਟਰ ਟਰਾਲੀਆਂ ਰਾਹੀਂ ਸ਼ਰਧਾਲੂ ਸ਼ਾਮਿਲ ਹੋਏ | ਇਸ ਸ਼ੋਭਾ ਯਾਤਰਾ ਦੀ ਸ਼ੁਰੂਆਤ ਮੌਕੇ ਪਿੰਡ ਹੱਲਾ ਵਿਖੇ ਪਹੁੰਚੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੰਸਦ ਸੁਖਜਿੰਦਰ ਸਿੰਘ ਰੰਧਾਵਾ, ਹਲਕਾ ਦੀਨਾਨਗਰ ਦੀ ਵਿਧਾਇਕਾ ਅਰੁਣਾ ਚੌਧਰੀ ਅਤੇ ਵਿਧਾਇਕ ਗੁਰਦਾਸਪੁਰ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਪਹੁੰਚੀਆਂ ਸੰਗਤਾਂ ਨੰੂ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਵਸ ਦੀ ਵਧਾਈ ਦਿੱਤੀ ਗਈ | ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਪਿੰਡ ਹੱਲਾ ਵਿਚ ਬਣੇ ਮੰਦਿਰ ਦਾ ਹਾਲ ਬਣਾਉਣ ਲਈ ਵੀ ਆਪਣੇ ਅਖਿਤਿਆਰੀ ਕੋਟੇ 'ਚੋਂ ਫੰਡ ਜਾਰੀ ਕਰਨ ਅਤੇ ਸ਼ਹਿਰ ਅੰਦਰ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਨਾਂਅ 'ਤੇ ਚੌਕ ਬਣਾਉਣ ਦੀ ਗੱਲ ਕਹੀ ਗਈ | ਇਸ ਸ਼ੋਭਾ ਯਾਤਰਾ ਦਾ ਸ਼ਹਿਰ ਵਿਚੋਂ ਵੱਖ-ਵੱਖ ਚੌਕਾਂ 'ਚੋਂ ਲੰਘਣ ਸਮੇਂ ਸ਼ਹਿਰ ਵਾਸੀਆਂ ਵਲੋਂ ਭਰਵਾਂ ਸਵਾਗਤ ਕਰਦਿਆਂ ਵੱਖ-ਵੱਖ ਪਦਾਰਥਾਂ ਦੇ ਲੰਗਰ ਵੀ ਲਗਾਏ ਗਏ | ਇਸ ਸ਼ੋਭਾ ਯਾਤਰਾ ਵਿਚ ਸ੍ਰੀ ਗੁਰੂ ਨਾਭਾ ਦਾਸ ਮਹਾਂ ਸੰਮਤੀ ਪੰਜਾਬ ਦੇ ਸਰਪ੍ਰਸਤ ਮਹਿੰਦਰਪਾਲ ਕਲੋਤਰਾ, ਚੇਅਰਮੈਨ ਰਾਕੇਸ਼ ਕੁਮਾਰ ਨਿੱਕ, ਉਪ ਚੇਅਰਮੈਨ ਲੇਖਰਾਜ, ਪ੍ਰਧਾਨ ਯੁੱਧਵੀਰ ਸਿੰਘ, ਉਪ ਪ੍ਰਧਾਨ ਪ੍ਰੇਮ ਡਲੋਤਰਾ, ਜਨਰਲ ਸਕੱਤਰ ਰਾਜ ਕੁਮਾਰ ਕਲੋਤਰਾ, ਸੁਰਿੰਦਰਪਾਲ, ਰਮੇਸ਼ ਕਾਲੀ, ਪੰਜਾਬ ਲੋਕ ਗਾਇਕ ਵਿਜੇ ਬੱਧਨ, ਕੇਵਲ ਕ੍ਰਿਸ਼ਨ, ਬਲਵਿੰਦਰ ਚਿੰਟੂ, ਹੀਰਾ ਲਾਲ, ਸ਼ਿਵ ਲਾਲ, ਪ੍ਰੇਮ ਕਾਠਾ, ਵਾਸਤਵ ਕੁਮਾਰ ਅਤੇ ਨਰਾਇਣ ਦਾਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ |
Ad Position 22
No active advertisement
ਪਿਛਲੀ ਖ਼ਬਰ ਜਨਗਣਨਾ 2027 ਲਈ ਗੁਰਦਾਸਪੁਰ ਦੇ ਫ਼ੀਲਡ ਟਰੇਨਰਾਂ ਦੀ ਤਿੰਨ ਰੋਜ਼ਾ ਟਰੇਨਿੰਗ ਜਾਰੀ ਅਗਲੀ ਖ਼ਬਰ ਮੁੱਖ ਮੰਤਰੀ ਮਾਨ ਬੇਤੁਕੇ ਬਿਆਨ ਦੇਣ ਦੀ ਬਜਾਏ ਕਿਸਾਨਾਂ ਨੂੰ ਮੁਆਵਜ਼ਾ ਦੇਵੇ : ਰਮਨਦੀਪ ਸਿੰਘ ਸੰਧੂ <br/>
Ad Position 24