ਤਾਰਾਗੜ੍ਹ, 7 ਅਪ੍ਰੈਲ (ਸੋਹਨ ਲਾਲ)-ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਦਾ ਜਨਮ ਦਿਵਸ ਸ਼ਰਧਾ ਨਾਲ ਪਿੰਡ ਗੁਰਦਾਸਪੁਰ ਭਾਈਆਂ ਵਿਖੇ ਮਨਾਇਆ ਗਿਆ | ਇਸ ਮੌਕੇ ਸਾਬਕਾ ਵਿਧਾਇਕਾ ਸੀਮਾ ਕੁਮਾਰੀ ਨੇ ਬਾਬਾ ਜੀ ਦੇ ਅਸਥਾਨ 'ਤੇ ਪਹੁੰਚ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਬਾਬਾ ਚੇਤਨਾ ਨੰਦ ਜੀ ਮਹਾਰਾਜ ਨੇ ਆਈਆਂ ਸੰਗਤਾਂ ਨੂੰ ਸਤਿਸੰਗ ਦੁਆਰਾ ਨਿਹਾਲ ਕੀਤਾ | ਇਸ ਮੌਕੇ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਸ਼ਕਤੀ ਸੰਗਠਨ ਹਲਕਾ ਭੋਆ ਦੇ ਪ੍ਰਧਾਨ ਕੈਪਟਨ ਧਰਮਪਾਲ, ਦਰਬਾਰੀ ਲਾਲ ਸਰਪੰਚ ਲਾਹੜੀ, ਮਾਸਟਰ ਮਨੋਹਰ ਲਾਲ, ਜਗਦੀਸ਼ ਰਾਜ ਨਰੋਟ ਜੈਮਲ ਸਿੰਘ, ਰਮੇਸ਼ ਖੋਜਕੀਚੱਕ, ਦੇਸਰਾਜ ਫਤੋਚੱਕ, ਸ਼ੇਰ ਸਿੰਘ ਬਲੋਤਰ, ਕਰਮਵੀਰ ਭਰਿਆਲ, ਦਲਬੀਰ ਸਿੰਘ ਟੋਲਾ, ਬਿਆਸੋ ਦੇਵੀ ਖੜਕੜਾ ਠੁਠੋਵਾਲ, ਡਾ: ਬੋਧਰਾਜ, ਕਿ੍ਸ਼ਨਾ ਦੇਵੀ ਚੰਡੀਗੜ੍ਹ ਆਬਾਦੀ, ਚਮਨ ਲਾਲ ਖਿਆਲਾ, ਚੰਦਰ ਸ਼ੇਖਰ ਸਰਪੰਚ ਗੁਰਦਾਸਪੁਰ ਭਈਆ, ਸੁਰਿੰਦਰ ਕੁਮਾਰ ਬਕਨੌਰ, ਰਮਨ ਡੱਲਾ ਬਲੀਮ, ਰਿੰਕੂ ਖਿਆਲਾ, ਰਾਕੇਸ਼ ਮਾਜਰਾ, ਰਵੀ ਗੋਤਰਾ ਲਾਹੜੀ, ਜੋਗਿੰਦਰ ਕਾਨਵਾਂ, ਸਰਬਜੀਤ ਕੌਰ ਦਤਿਆਲ, ਬੇਬੀ, ਮੁਖ਼ਤਿਆਰ ਲਾਹੜੀ, ਰਸ਼ਪਾਲ, ਯਸ਼ਪਾਲ ਅਤੇ ਹੋਰ ਸ਼ਰਧਾਲੂ ਹਾਜ਼ਰ ਸਨ |