ਪਠਾਨਕੋਟ, 7 ਅਪ੍ਰੈਲ (ਸੰਧੂ)-ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂਵਿਦਿਆਲਿਆ ਵਿਚ ਨੈਸ਼ਨਲ ਐਜੂ ਟਰੱਸਟ ਆਫ਼ ਇੰਡੀਆ ਫਿਫਟੀਨ ਡੇਜ ਚੈਲੇਂਜ ਫ਼ਾਰ ਗਰੀਨ ਇੰਡੀਆ ਅਧੀਨ ਈਕੋ ਕਲੱਬ ਅਤੇ ਰੈੱਡ ਰਿਬਨ ਕਲੱਬ ਦੁਆਰਾ ਪੋਲੀਥੀਨ ਵਿਰੋਧੀ ਰੈਲੀ ਦਾ ਆਯੋਜਨ ਕੀਤਾ ਗਿਆ ਤਾਂ ਜੋ ਲੋਕਾਂ ਨੂੰ ਪੋਲੀਥੀਨ ਦੀ ਵਰਤੋਂ ਬੰਦ ਕਰਨ ਅਤੇ ਕੱਪੜੇ ਦੇ ਬੈਗ ਵਰਤਣ ਲਈ ਪ੍ਰੇਰਿਤ ਕੀਤਾ ਜਾ ਸਕੇ | ਇਸ ਰੈਲੀ ਵਿਚ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਵਿਦਿਆਰਥੀਆਂ ਨੇ ਕੱਪੜੇ ਦੇ ਥੈਲੇ ਵੰਡੇ ਅਤੇ ਪੋਸਟਰ ਬਣਾਏ ਅਤੇ ਲੋਕਾਂ ਨੂੰ ਪੋਲੀਥੀਨ ਦੀ ਵਰਤੋਂ ਬੰਦ ਕਰਨ ਦਾ ਸੰਦੇਸ਼ ਦਿੱਤਾ | ਇਸ ਦੌਰਾਨ ਪ੍ਰੋਜੈਕਟ ਅਫ਼ਸਰ ਡਾ. ਪਿ੍ਯੰਕਾ ਚੁੱਘ ਨੇ ਵਿਦਿਆਰਥੀਆਂ ਨੂੰ ਪੋਲੀਥੀਨ ਦੇ ਨੁਕਸਾਨ ਬਾਰੇ ਅਤੇ ਕੱਪੜੇ ਦੇ ਥੈਲੇ ਵੰਡਣ ਦਾ ਸੰਦੇਸ਼ ਦਿੱਤਾ | ਪੋਲੀਥੀਨ ਦੀ ਵਰਤੋਂ ਬੰਦ ਕਰੋ | ਇਸ ਮੌਕੇ ਬੋਲਦਿਆਂ ਪਿ੍ੰਸੀਪਲ ਡਾਕਟਰ ਸ਼ੋਭਾ . ਪਰਾਸ਼ਰ ਨੇ ਕਿਹਾ ਕਿ ਪੋਲੀਥੀਨ ਨੂੰ ਖ਼ਤਮ ਕਰਨਾ ਹਰ ਕਿਸੇ ਦੀ ਜ਼ਿੰਮੇਵਾਰੀ ਹੈ | ਉਨ੍ਹਾਂ ਨੇ ਵਿਦਿਆਰਥਣਾਂ ਨੂੰ ਵਾਤਾਵਰਣ ਸੁਰੱਖਿਆ ਪ੍ਰਤੀ ਜਾਗਰੂਕ ਹੋਣ ਲਈ ਉਤਸ਼ਾਹਿਤ ਕੀਤਾ |ਇਸ ਮੌਕੇ ਪ੍ਰੋ ਗੁਰਮੀਤ ਕੌਰ, ਪ੍ਰੋ ਰੀਤੀ ਮਹਾਜਨ, ਪ੍ਰੋ: ਰਿੰਕੀ ਬਾਲਾ , ਪ੍ਰੋ: ਮਨੋਜ ਗੁਪਤਾ, ਪ੍ਰੋ. ਸੋਨਾਲੀ ਮਹਾਜਨ ਤੇ ਹੋਰਹਾਜ਼ਰ ਸਨ |