ਪਠਾਨਕੋਟ, 7 ਅਪ੍ਰੈਲ (ਸੰਧੂ)-ਵਰਲਡ ਹੈਲਥ ਡੇ 'ਤੇ ਪ੍ਰਗਤੀ ਮਹਿਲਾ ਯੂਥ ਕਲੱਬ ਵਲੋਂ ਇਕ ਵਿਸ਼ੇਸ਼ ਸਿਹਤ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਇਹ ਪ੍ਰੋਗਰਾਮ ਕਲੱਬ ਦੀ ਪ੍ਰਧਾਨ ਮਧੂ ਮੋਹਨ ਦੀ ਅਗਵਾਈ ਹੇਠ ਕਰਵਾਇਆ ਗਿਆ | ਜਿਸ ਵਿਚ ਮਹਿਲਾਵਾਂ ਨੂੰ ਚੰਗੀ ਸਿਹਤ ਬਾਰੇ ਜਾਗਰੂਕ ਰਹਿਣ ਦਾ ਸੰਦੇਸ਼ ਦਿੱਤਾ ਗਿਆ | ਸੈਮੀਨਾਰ ਦੌਰਾਨ ਮੁੱਖ ਬੁਲਾਰੇ ਵਜੋਂ ਡਾ: ਬੀਨਾ ਮਿਸ਼ਰਾ ਹਾਜ਼ਰ ਹੋਏ, ਜਿਨ੍ਹਾਂ ਨੇ ਸਿਹਤ ਸੰਬੰਧੀ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕੀਤੀਆਂ | ਉਨ੍ਹਾਂ ਸੰਤੁਲਿਤ ਆਹਾਰ, ਨਿਯਮਿਤ ਵਿਆਯਾਮ ਅਤੇ ਮਾਨਸਿਕ ਸ਼ਾਂਤੀ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਦੀ ਦੌੜ-ਭੱਜ ਵਾਲੀ ਜ਼ਿੰਦਗੀ ਵਿਚ ਮਹਿਲਾਵਾਂ ਨੂੰ ਆਪਣੇ ਸਿਹਤ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ | ਇਸ ਸਮਾਗਮ ਵਿਚ ਅਮਿਤਾ ਸ਼ਰਮਾ, ਵਿਜੇ ਪਾਸੀ, ਡਾ: ਸ਼ੋਭਾ ਪਰਾਸ਼ਰ, ਡਾ: ਗੋਲਡੀ ਸ਼ਰਮਾ, ਨੀਲਮ ਸ਼ਰਮਾ ਅਤੇ ਬੀਨਾ ਸ਼ਰਮਾ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ |