04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਭਾਰੀ ਬਾਰਿਸ਼ ਤੇ ਗੜੇਮਾਰੀ ਨੇ ਕਿਸਾਨਾਂ ਦੇ ਸਾਹ ਸੁਕਾਏ

Ad Position 21
No active advertisement
ਅਜੀਤ ਡੈਸਕ 09-04-2026
ਤਿੱਬੜ, 8 ਅਪ੍ਰੈਲ (ਭੁਪਿੰਦਰ ਸਿੰਘ ਬੋਪਾਰਾਏ)- ਪੰਜਾਬ ਦੇ ਕਈ ਇਲਾਕਿਆਂ ਵਿਚ ਪੁੱਤਾਂ ਵਾਂਗ ਪਾਲੀ ਹੋਈ ਕਣਕ ਦੀ ਪੱਕੀ ਫਸਲ ਨੰੂ ਬਰਬਾਦ ਹੁੰਦਿਆਂ ਦੇਖ ਕਿਸਾਨ ਰੱਬ ਨੰੂ ਉਲਾਂਭੇ ਦੇ ਰਹੇ ਹਨ | ਪੂਰੀ ਤਰ੍ਹਾਂ ਪੱਕਣ 'ਤੇ ਆਈ ਹੋਈ ਕਣਕ ਦੀ ਫਸਲ ਉਪਰ ਅਚਾਨਕ ਮੌਸਮ ਦੇ ਬਦਲਾਅ ਤੋਂ ਬਾਅਦ ਹੋਈ ਗੜ੍ਹੇਮਾਰੀ ਤੇ ਭਾਰੀ ਮੀਂਹ ਨੇ ਕਿਸਾਨਾਂ ਲਈ ਵੱਡੀ ਮੁਸੀਬਤ ਖੜੀ ਕਰ ਦਿੱਤੀ ਹੈ | ਵਿਸਾਖੀ ਤੋਂ ਪਹਿਲਾਂ ਹੁਣ ਜਦੋਂ ਫਸਲ ਪੱਕ ਕੇ ਕਟਾਈ ਲਈ ਤਿਆਰ ਸੀ, ਉਸ ਵੇਲੇ ਗੜ੍ਹੇਮਾਰੀ, ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਕਈ ਖੇਤਰਾਂ ਵਿਚ ਫਸਲ ਪੂਰੀ ਤਰ੍ਹਾਂ ਡਿੱਗ ਗਈ ਹੈ | ਅੱਜ ਬੱਬਰੀ ਨੰਗਲ, ਮਾਨੇਪੁਰ, ਭੁੰਬਲੀ ਤੇ ਹੋਰਨਾਂ ਪਿੰਡਾਂ ਵਿਚ ਦੇਰ ਸ਼ਾਮ ਹੋਈ ਗੜ੍ਹੇਮਾਰੀ ਨੇ ਕਿਸਾਨਾਂ ਦੀ ਆਖਰੀ ਉਮੀਦ 'ਤੇ ਪਾਣੀ ਫੇਰ ਦਿੱਤਾ ਹੈ | ਭਿੱਜਣ ਤੇ ਗੜਿਆਂ ਨਾਲ ਕਣਕ ਦੀ ਗੁਣਵੱਤਾ ਪ੍ਰਭਾਵਿਤ ਹੋਵੇਗੀ ਜਿਸ ਨਾਲ ਕਣਕ ਦੇ ਦਾਣੇ ਦਾ ਰੰਗ ਬਦਲ ਜਾਵੇਗਾ, ਕਿਸਾਨਾਂ ਨੰੂ ਕਣਕ ਵੇਚਣ ਵਿਚ ਮੁਸ਼ਕਿਲ ਪੇਸ਼ ਆਵੇਗੀ | ਕਿਸਾਨ ਸੁੱਚਾ ਸਿੰਘ ਨੰਗਲ, ਕਰਤਾਰ ਸਿੰਘ ਬੱਬਰੀ ਤੇ ਲਖਵਿੰਦਰ ਸਿੰਘ ਬੱਬਰੀ ਨੇ ਕਿਹਾ ਕਿ ਕਿਸਾਨਾਂ ਦੀ ਸਾਲ ਭਰ ਦੀ ਮਿਹਨਤ ਬਰਬਾਦ ਹੋ ਗਈ ਹੈ, ਕਿਉਂਕਿ ਕਣਕ ਦੀ ਫ਼ਸਲ ਲਗਪਗ ਪੱਕ ਕੇ ਪੂਰੀ ਤਰ੍ਹਾਂ ਤਿਆਰ ਸੀ ਅਤੇ ਆਉਣ ਵਾਲੇ ਇਕ ਹਫਤੇ ਬਾਅਦ ਇਸ ਦੀ ਕੱਟਾਈ ਵੀ ਸ਼ੁਰੂ ਹੋ ਜਾਣੀ ਹੈ ਪਰ ਬਿਲਕੁਲ ਸਮੇਂ 'ਤੇ ਮੌਸਮ ਨੇ ਧੋਖਾ ਦੇ ਦਿੱਤਾ | ਕਈ ਥਾਵਾਂ 'ਤੇ ਪਾਣੀ ਖੇਤਾਂ ਵਿਚ ਖੜਾ ਹੋ ਗਿਆ ਹੈ ਜਿਸ ਨਾਲ ਕਿਸਾਨਾਂ ਦੀਆਂ ਮੁਸੀਬਤਾਂ ਵਿਚ ਵੱਡਾ ਵਾਧਾ ਹੋ ਗਿਆ ਹੈ ਤੇ ਮੀਂਹ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ, ਉਪਰੋਂ ਗੜ੍ਹੇਮਾਰੀ ਨੇ ਕਿਸਾਨਾਂ ਦੇ ਸਾਹ ਸੁੱਕਾ ਕੇ ਰੱਖ ਦਿੱਤੇ ਹਨ | ਮੌਸਮ ਵਿਭਾਗ ਵਲੋਂ ਵੀ ਆਉਣ ਵਾਲੇ ਦਿਨਾਂ ਵਿਚ ਕਿਤੇ-ਕਿਤੇ ਹਲਕੇ ਮੀਂਹ ਤੇ ਗੜ੍ਹੇਮਾਰੀ ਦੀ ਸੰਭਾਵਨਾ ਜਤਾਈ ਗਈ ਹੈ ਜਿਸ ਕਾਰਨ ਕਿਸਾਨਾਂ ਦੀ ਚਿੰਤਾ ਹੋਰ ਵੱਧ ਗਈ ਹੈ | ਕਿਸਾਨ ਜਥੇਬੰਦੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੁਕਸਾਨ ਦਾ ਤੁਰੰਤ ਸਰਵੇ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ ਤੇ ਕੱਟਾਈ ਦੌਰਾਨ ਮੌਸਮੀ ਆਫਤਾਂ ਤੋਂ ਬਚਾਅ ਲਈ ਢੁੱਕਵੇਂ ਇੰਤਜ਼ਾਮ ਕੀਤੇ ਜਾਣ ਤੇ ਮੁਫ਼ਤ ਬੀਮਾ ਕਰਵਾ ਕੇ ਕਿਸਾਨਾਂ ਦੀ ਬਾਂਹ ਫੜੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਬੀ.ਸੀ.ਏ. ਪਹਿਲੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਮੈਰੀਗੋਲਡ ਪਬਲਿਕ ਸਕੂਲ ਅਲੀਵਾਲ 'ਚ ਨਵੇਂ ਸੈਸ਼ਨ ਦੀ ਹੋਈ ਆਰੰਭਤਾ <br/>
Ad Position 24