03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਬੀ.ਐੱਡ. ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ

Ad Position 21
No active advertisement
ਅਜੀਤ ਡੈਸਕ 09-04-2026
ਫ਼ਤਹਿਗੜ੍ਹ ਚੂੜੀਆਂ, 8 ਅਪ੍ਰੈਲ (ਐੱਮ.ਐੱਸ. ਫੁੱਲ)-ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਐਜੂਕੇਸ਼ਨ ਪੰਧੇਰ ਅੰਮਿ੍ਤਸਰ ਦੇ ਬੀ. ਐੱਡ. ਸਮੈਸਟਰ ਪਹਿਲਾ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋ ਐਲਾਨੇ ਬੀ.ਐੱਡ. ਸਮੈਸਟਰ ਪਹਿਲਾ ਦੇ ਨਤੀਜੇ ਵਿਚ ਮੱਲ੍ਹਾਂ ਮਾਰੀਆਂ | ਕਾਲਜ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ 82 ਫ਼ੀਸਦੀ ਅੰਕਾਂ ਨਾਲ ਕਾਲਜ ਵਿਚੋਂ ਪਹਿਲਾ, ਵਿਕਰਮਜੀਤ ਸਿੰਘ ਨੇ 79 ਫ਼ੀਸਦੀ ਅੰਕਾਂ ਨਾਲ ਦੂਸਰਾ, 78 ਫ਼ੀਸਦੀ ਅੰਕਾਂ ਨਾਲ 4 ਵਿਦਿਆਰਥੀਆਂ ਗੁਰਕੀਰਤ ਸਿੰਘ, ਪਰੁਲ ਤਲਵਾਰ, ਜਸਦੀਪ ਸਿੰਘ, ਨਵਪ੍ਰੀਤ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ ਹੈ | ਪਿ੍ੰਸੀਪਲ ਡਾ. ਮੀਨੂੰ ਚੌਧਰੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਕਾਲਜ ਦੀ ਚੇਅਰਪਰਸਨ ਹਰਜਿੰਦਰਪਾਲ ਕੌਰ ਕੰਗ ਨੇ ਕਿਹਾ ਕਿ ਸਾਨੂੰ ਆਪਣੇ ਅਧਿਆਪਕਾਂ ਤੇ ਵਿਦਿਆਰਥੀਆਂ 'ਤੇ ਪੂਰਾ ਮਾਣ ਹੈ | ਉਨ੍ਹਾਂ ਦੀ ਇਹ ਕਾਮਯਾਬੀ ਸੰਸਥਾ ਦੇ ਮਿਆਰ ਨੂੰ ਚਾਰ ਚੰਨ੍ਹ ਲਗਾਉਂਦੀ ਹੈ | ਮੈਨੇਜਿੰਗ ਡਾਇਰੈਕਟਰ ਸ: ਅਵਤਾਰ ਸਿੰਘ ਕੰਗ ਨੇ ਕਿਹਾ ਕਿ ਪੰਧੇਰ ਕਾਲਜ ਅੰਦਰ ਹਮੇਸ਼ਾ ਗੁਣਵੱਤਾ ਵਾਲੀ ਸਿੱਖਿਆ ਦਿੰਦੀ ਹੈ ਤੇ ਅਸੀਂ ਅੱਗੇ ਵੀ ਇਸੇ ਤਰ੍ਹਾਂ ਵਿਦਿਆਰਥੀਆਂ ਨੂੰ ਹੋਰ ਵਧੀਆ ਨਤੀਜ਼ਿਆਂ ਲਈ ਉਤਸ਼ਾਹਿਤ ਕਰਦੇ ਰਹਾਂਗੇ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੇ ਸਰਦਾਰੀ ਲਾਲ ਜ਼ਿਲ੍ਹਾ ਜਨਰਲ ਸਕੱਤਰ ਤੇ ਇੰਦਰਪ੍ਰੀਤ ਸਿੰਘ ਸਾਬੀ ਜ਼ਿਲ੍ਹਾ ਸਕੱਤਰ ਬਣੇ ਅਗਲੀ ਖ਼ਬਰ 10 ਅਪ੍ਰੈਲ ਦੇ ਧਰਨੇ 'ਚ ਪੈਨਸ਼ਨਰਜ਼ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨਗੇ- ਉਦੀਪੁਰ
Ad Position 24